ਪੰਨਾ:Alochana Magazine April, May and June 1968.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧. ਆਸਾ ਮਹਲਾ ੧ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ ! ਬੀੜ ਪੰਨਾ ੩੬੦] ੨. ਆਸਾ ਮਹਲਾ ੧ ਅਸਟਪਦੀਆਂ ਜਿਨ ਸਿਰਿ ਸੋਹਨਿ ਪਟੀਆ, ਮਾਂਗ ਪਾਇ ਸੰਧੂਰੁ ॥ {ਬੀੜ ਪੰਨਾ ੪੧੭] ੩. ਆਸਾ ਮਹਲਾ ੧ ਅਸਟਪਦੀਆ ਕਹਾ ਸੁ ਖੇਲ ਤਬੇਲਾ ਘੋੜੇ, ਕਹਾ ਭੇਰੀ ਸਹਨਾਈ ॥ {ੜ ਪੰਨਾ ੪੧੭] ਜੇ ਸੈਦਪੁਰ ਦਾ ਘੱਲੂਘਾਰਾ ਅੱਖਾਂ ਅੱਗੇ ਲਿਆਉਣਾ ਹੈ ਤਾਂ ਇਹਨਾਂ ਸ਼ਬਦਾਂ ਨੂੰ ਗਹੁ ਨਾਲ ਮੁੜ ਮੁੜ ਪੜੋ, ਧਿਆਨ ਨਾਲ ਪੜ੍ਹ । ਜਦੋਂ ਗੁਰੂ ਨਾਨਕ ਦੇਵ ਜੀ ਸੈਦਪੁਰ ਅੱਪੜੇ ਸਨ, ਤਦੋਂ ਬਾਬਰ ਭੀ ਮਾਰੋ-ਮਾਰ ਕਰਦਾ ਕਾਬਲ ਵੱਲੋਂ ਫ਼ੌਜ ਲੈ ਕੇ ਚੜੀ ਆ ਰਿਹਾ ਸੀ । ਸਿਆਲਕੋਟ ਪਹੁੰਚ ਗਿਆ, ਪਰ ਸੈਦਪੁਰ ਦੇ ਪਠਾਣ ਹਾਕਮਾਂ ਦੇ ਕੰਨਾਂ ਉਤੇ ਜੂੰ ਭੀ ਨਾਂਹ ਸ਼ਰਕੀ । ਨਿੱਤ ਸ਼ਰਾਬਾਂ ਵਿਚ ਮਸਤ ਹਾਕਮਾਂ ਨੇ ਆਪਣੇ ਅਤੇ ਸ਼ਹਿਰ ਦੇ ਬਚਾਓ ਲਈ ਕੋਈ ਫ਼ੌਜੀ ਤਿਆਰੀ ਨਾਂਹ ਕੀਤੀ । ਪ੍ਰਤੱਖ ਦਿਸ ਰਹਿਆ ਸੀ ਕਿ ਸੈਦਪੁਰ ਦੇ ਮੰਦੇ ਦਿਨ ਆ ਰਹੇ ਸਨ ! ਜੇ ਗੁਰੂ ਨਾਨਕ ਦੇਵ ਜੀ ਚਾਹੁੰਦੇ ਤਾਂ ਆ ਰਹੀ ਬਿਪਤਾ ਤੋਂ ਬਚਣ ਲਈ ਸ਼ਹਿਰੋਂ ਲਾਂਭੇ ਦੁਰੇਡੇ ਚਲੇ ਜਾਂਦੇ ਨੇ ਪਰ ਇਸ ਨੂੰ ਦੁਖੀਆਂ ਦਾ ਦਰਦ ਵੰਡਣਾ ਨਾਂਹ ਕਿਹਾ ਜਾ ਸਕਦਾ । ਸਤਿਗੁਰੂ ਜੀ ਭਾਈ ਮਰਦਾਨੇ ਸਮੇਤ ਸ਼ਹਿਰ ਵਿਚ ਹੀ ਭਾਈ ਲਾਲੋ ਦੇ ਘਰ ਟਿਕੇ ਰਹੇ । ਉਂਝ ਉਹਨਾਂ ਸਾਰੇ ਸ਼ਹਿਰ-ਵਾਸੀਆਂ ਨੂੰ ਖ਼ਬਰਦਾਰ ਕਰਨ ਲਈ ਭਾਈ ਮਰਦਾਨੇ ਦੀ ਰਬਾਬ ਉੱਤੇ ਉੱਚੀ ਪੁਕਾਰ ਕੇ ਇਉਂ ਆਖ ਦਿੱਤਾ ਸੀ :ਤਿਲੰਗੁ ਮਹਲਾ ੧ 'ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ । ਜੋਰੀ ਮੰਗੈ ਦਾਨੁ ਵੇ ਲਾਲੋ ॥ {ਪੰਨਾ ੭੨੨} ਕਰਤਾਰਪੁਰ ਉੱਜੜੇ-ਪੁੱਜੜੇ ਹੋਏ, ਸਹਿਮੇ ਹੋਏ ਡੌਰ-ਭੌਰੇ ਲੋਕਾਂ ਨੂੰ ਢਾਰਸ ਦੇਣ ਵਾਸਤੇ ਇਹ ਜ਼ਰੂਰੀ ਸੀ ਕਿ ਦਿਲ ਵਿਚ ਦੁਖੀਆਂ ਵਾਸਤੇ ਦਰਦ ਰੱਖਣ ਵਾਲਾ ਗੁਰੂ ਨਾਨਕੇ ਕੁਝ ਦਿਨ ਉਹਨਾਂ ਕੋਲ ਟਿਕਿਆ ਰਹੇ । ਲੋਥਾਂ ਨਾਲ ਸ਼ਹਿਰ ਦਾ ਵਾਯੂ-ਮੰਡਲ ਗੰਦਾ ਹੋ ਚੁੱਕਾ ਸੀ । ਇਸ ਦੀ ਸਫ਼ਾਈ ਭੀ ਜ਼ਰੂਰੀ ਸੀ। ਇਹ ਸਭ ਕੁਝ ਕਰਨ ਕਰਾਣ ਵਾਸਤੇ ਲੋੜ ਅਨੁਸਾਰ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਸਮੇਤ ਸੈਦਪੁਰ ਵਿਚ ਕੁਝ ਦਿਨ ਹੋਰ ਟਿਕੇ ਰਹੇ । ਸੰਸਾਰਕ ਦੁੱਖਾਂ ਦੀਆਂ ਸੱਟਾਂ ਭਾਵੇਂ ਕਿਤਨੇ ਹੀ ਡੂੰਘੇ ਜ਼ਖਮ ਕਰ ਦੇਣ, ਮਾਂ ਉਹਨਾਂ ਫੱਟਾਂ ਨੂੰ ਮੇਲਣ ਵਿਚ ਬੜੀ ਸਹਾਇਤਾ ਕਰਦਾ ਹੈ । ਇਕ ਦੂਜੇ ਦੇ ਦੁਖ ਸੁਣ ਵੇਖ ਕੇ ਢਾਰਸ ਬੱਝਣੀ ਸ਼ੁਰੂ ਹੋ ਜਾਂਦੀ ਹੈ । ਸੈਦਪੁਰੀ ਲੱਕ ਸ਼ਹਿਜੇ ਸਹਿਜੇ ਆਪਣੇ ਕਾਰ