ਪੰਨਾ:Alochana Magazine April, May and June 1968.pdf/7

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਉਂਤ ਨੂੰ ਸਿਰੇ ਚਾੜ੍ਹਨ ਦੀ ਲਗਨ ਦਾ ਪ੍ਰਮਾਣ ਸਾਹਮਣੇ ਨਹੀਂ ਆਇਆ | ਚਾਹੀਦਾ ਤਾ | ਇਹ ਸੀ ਕਿ ਗੁਰੂ ਸਾਹਿਬ ਦੇ ਪੰਜ ਸੌਵੇਂ ਪੂਰਬ ਤੋਂ ਇਕ ਅੱਧਾ ਵਰਾ ਪਹਿਲਾਂ ਹੀ ਬਹੁਤ ਸਾਰੀਆਂ ਯੋਜਨਾਵਾਂ ਸਿਰੇ ਚੜ੍ਹੀਆਂ ਹੁੰਦੀਆਂ, ਜਾਂ, ਵਧ ਤੋਂ ਵਧ : ਪੂਰਬ ਵਾਲੇ ਦਿਨ ਤਕ ਮਕ ਜਾਂਦੀਆਂ, ਜਿਵੇਂ ਸ਼ੇਕਸਪੀਅਰ ਦੇ ਪੁਰਬ ਦੇ ਸੰਬੰਧ ਵਿਚ ਹੁੰਦਾ ਅਸੀਂ ਵੇਖਿਆ ਹੈ ਜਾਂ ਮਹਾਤਮਾ ਗਾਂਧੀ ਜੀ ਦੇ ਸੰਬੰਧ ਵਿਚ ਹੁੰਦਾ ਵੇਖ ਰਹੇ ਹਾਂ | ਪਰ ਇਉਂ ਹੋ ਨਹੀਂ ਸਕਿਆ, ਸੋ ਗੁਰੂ ਨਾਨਕ ਸਾਹਿਬ ਦੀ ਵੇਲ ਹਰੀ ਹੁੰਦੀ ਵੇਖਣ ਦੇ ਚਾਹਵਾਨਾਂ ਦਾ ਫ਼ਰਜ਼ ਹੈ ਕਿ ਜੋ ਯੋਜਨਾਵਾਂ ਇਸ ਪੁਰਬ ਤੋਂ ਪਹਿਲਾਂ ਸਿਰੇ ਚੜ੍ਹ ਜਾਣੀਆਂ ਚਾਹੀਦੀਆਂ ਸਨ ਤੇ ਹੁਣੇ ਸਮੇਂ ਦੀ ਥੁੜ ਕਾਰਨ ਹੱਥ ਵਿਚ ਨਹੀਂ ਲਈਆਂ ਜਾ ਸਕਣਗੀਆਂ, ਉਨ੍ਹਾਂ ਦੀ ਸਥਾਪਤੀ ਲਈ ਪ੍ਰਬ ਵਾਲੇ ਟੀਚੇ ਨੂੰ ਛੱਡ ਦੇਣ ਤੇ ਆਪਣਾ ਧਿਆਨ ਯੋਜਨਾਂ ਨੂੰ ਸਫਲ ਬਨਾਉਣ ਵੱਲ ਲਾਉਣ, ਸਿਰੇ ਭਾਵੇਂ ਉਹ ਕਦੇ ਜਾਂ ਚੜੇ । ਬੜਾ ਚਿਰ ਹੋਇਆ ਪਾਕਿਸਤਾਨ ਦੇ ਇਕ ਪੰਜਾਬੀ ਲੇਖਕ : ਸਫ਼ਦਰ, ਹਿੰਦ-ਪਾਕ ਮੈਚ ਵੇਖਣ ਦੇ ਬਹਾਨੇ ਪੰਜਾਬੀ ਲੇਖਕਾਂ ਨੂੰ ਮਿਲਣ ਲਈ ਜਾਲੰਧਰ ਤਸ਼ਰੀਫ ਲਿਆਏ ਸਨ । ਪ੍ਰੋ: ਮੋਹਨ ਸਿੰਘ ਦੇ ਘਰ ਦੋ ਸੁਖਾਵੇਂ ਮਾਹੌਲ ਵਿਚ ਗਿਣਤੀ ਦੇ ਲੇਖਕਾਂ ਦੀ ਇਹ ਪਿਆਰੀ ਗੋਸ਼ਠੀ ਰਾਤ ਭਰ ਚੱਲਦੀ ਰਹੀ । ਉਸ ਵਿਚ ਇਕ ਦੌਰ ਐਸਾ ਵੀ ਚਲਿਆ ਜਦੋਂ ਅਸੀਂ ਸਫ਼ਦਰ ਨੂੰ ਪੰਜਾਬ ਵਿਚ ਮੁਸਲਮਾਨਾਂ ਬਾਰੇ ਪ੍ਰਚਲਿਤ ਲਤੀਫ਼ੇ ਸੁਣਾਏ ਤੇ ਉਸ ਨੇ · ਪਾਕਿਸਤਾਨ ਵਿਚ ਸਿੱਖਾਂ ਨਾਲ ਸੰਬੰਧਿਤ । ਸਫ਼ਦਰ ਦੇ ਲਤੀਫ਼ਿਆਂ ਵਿੱਚੋਂ ਇਕ ਸੀ 'ਪਹਿਲਾਂ--ਸੱਚ-ਕਮੇਟੀ' ਦਾ। ਉਸ ਵਿਚ ਹਿੰਦੂ ਕੌਮ ਦੀ ਹਰ ਕੰਮ ਤੋਂ ਪਹਿਲਾਂ ਸੋਚਣ ਦੀ, ਮੁਸਲਮਾਨ ਕੌਮ ਵਿਚ ਕੰਮ ਕਰਨ ਵੇਲੇ ਸੋਚਣ ਦੀ ਤੇ ਸਿੱਖ ਕੌਮ ਵਿਚ ਕੰਮ ਕਰ ਚੁੱਕਣ ਦੇ ਪਿੱਛੋਂ ਸੋਚਣ ਦੀ ਆਦਤ ਦਾ ਹਵਾਲਾ ਦੇ ਕੇ ਦੱਸਿਆ ਸੀ ਕਿ ਕਿਵੇਂ ਸਿੱਖ ਸ਼ਰਨਾਰਥੀਆਂ ਦਾ ਇਕ ਪਿੰਡ ਆਪਣੀ ਆਦਤ ਤੋਂ ਮਜਬੂਰ ਹੋਕੇ 'ਪਹਿਲਾਂ-ਸੋਚਕਮੇਟੀ’ ਥਾਪਦਾ ਹੈ ਤੇ ਕਿਵੇਂ ਇਸ ਕਮੇਟੀ ਦੇ ਫ਼ੈਸਲੇ ਅੱਗੇ ਨਾਲੋਂ ਵੀ ਵਧੇਰੇ ਹਾਸੋ ਹੀਣੇ ਹੁੰਦੇ ਹਨ ! ਗੁਰੂ ਨਾਨਕ ਸਾਹਿਬ ਬਾਰੇ ਜੋ ਕੁਝ ਹੁਣ ਤਕ ਹੋਇਆ ਹੈ ਉਸ ਤੋਂ ਤਾਂ ਇਉਂ ਪਤੀਤ ਹੁੰਦਾ ਹੈ ਕਿ ਅਸੀਂ ਸਾਰੇ ਉਪਰੋਕਤ ਪਿੰਡ ਦੇ ਪ੍ਰਤਿਨਿਧ ਹੀ ਬਣੇ ਰਹੇ ਹਾਂ । ਕੁੱਝ ਪਹਿਲਾਂ--ਸੋਚ ਕਮੇਟੀਆਂ ਬਣੀਆਂ, ਕਈ ਛੋਟੇ ਵੱਡੇ ਸੁਝਾ ਵਿਚਾਰ-ਅਧੀਨ ਲਿਆਂਦੇ ਗਏ. ਜਿਨਾਂ ਵਿੱਚੋਂ ਕਈ ਛੋਹਾਂ ਹੀ ਨਹੀਂ ਜਾ ਸਕੇ ਤੇ ਕਈ ਸਿਰੇ ਨਹੀਂ ਚੜ੍ਹ ਸਕੇ । ਇਨਾਂ ਵਿੱਚੋਂ ਕੁੱਝ ਸੁਝਾ ਸੰਪਾਦਕ ਦੇ ਵੀ ਸਨ ਜੋ ਕਈ ਵਰੇ ਲੰਘ ਜਾਣ ਦੇ ਉਪਰੰਤ ਵੀ ਪਾਠਕਾਂ ਦੀ ਦਿਲਚਸਪੀ-ਦਾ ਕਾਰਨ ਬਣ ਸਕਦੇ ਹਨ । ਬਾਕੀ ਫੇਰ) ! ੪ਉ