ਪੰਨਾ:Alochana Magazine April, May and June 1968.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪ੍ਰਿੰਸੀਪਲ ਸਾਹਿਬ ਸਿੰਘ ਜੀਵਨ ਬ੍ਰਿਤਾਂਤ ਸ੍ਰੀ ਗੁਰੂ ਨਾਨਕ ਦੇਵ ਜੀ (ਪਿੱਛੇ ਤੋਂ ਅੱਗੇ) ਪੰਜਾ ਸਾਹਿਬ ਤੋਂ ਸੈਦਪੁਰ ਨੂੰ ਪੰਜਾ ਸਾਹਿਬ (ਹਸਨ ਅਬਦਾਲ) ਜ਼ਿਲਾ ਅਟਕ ਵਿਚ ਹੈ । ਇੱਥੋਂ ਚਲ ਕੇ ਸਤਿਗੁਰੂ ਨਾਨਕ ਦੇਵ ਜੀ ਭਾਈ ਮਰਨੇ ਸਮੇਤ ਪਿੰਡਾਂ ਨਗਰਾਂ ਦੇ ਰਸਤੇ , ਥੋੜੀ ਥੋੜੀ ਮੰਜ਼ਿਲ ਕਰਦੇ, ਜ਼ਿਲਾਂ ਜਿਹਲਮ ਵਿਚ ਉਸ ਟਿੱਲੇ ਕੋਲ ਪਹੁੰਚੇ ਜਿੱਥੇ ਇਕ ਸਾਧੂ ਬਾਲਗੁਦਾਈ ਰਹਿੰਦਾ ਸੀ । ਉਸ ਸਾਧੂ ਦੇ ਨਾਮ ਉਤੇ ਹੀ ਟਿੱਲੇ ਦਾ ਨਾਮ 'ਟਿੱਲਾ ਬਾਲ ਗਦਾਈ ਹੈ । ਇਹ ਟਿੱਲਾ ਜਿਹਲਮ ਸ਼ਹਿਰ ਤੋਂ ਬਾਰ ਕੋਹ ਪੱਛਮ ਵਾਲੇ ਪਾਸੇ ਹੈ । ਬਾਲ ਗੁਦਾਈ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਬਣ ਗਿਆ। ਜਿੱਥੇ ਗੁਰੂ ਨਾਨਕ ਦੇਵ ਜੀ ਟਿਕੇ ਸਨ, ਉਥੇ ਉਹਨਾਂ ਦੇ ਚਰਨ-ਚਿਹਨ ਪੱਥਰ ਵਿਚ ਉੱਕਰ ਹੋਏ ਹਨ, ਅਤੇ ਛੋਟਾ ਜਿਹਾ ਗੁਰਦੁਆਰਾ ਭੀ ਬਣਿਆ ਹੋਇਆ ਹੈ । ਟਿੱਲਾ ਰੇਲ ਦੇ ਸਟੇਸ਼ਨ ਦੀਨਾ ਤੋਂ ਤੇਰਾਂ ਮੀਲ ਪੱਛਮ ਵੱਲ ਹੈ । ਬਾਲਰੀਦਾਈ ਦੇ ਟਿੱਲੇ ਤੋਂ ਸਤਿਗੁਰੂ ਜੀ ਰੋਹਤਾਸ ਅੱਪੜੇ । ਰੋਹਤਾਸ ਜ਼ਿਲਾ ਜਿਹਲਮ ਵਿਚ ਹੈ, ਜਿਹਲਮ ਤੋਂ ਦਸ ਕੋਹ ਉਤਰ-ਪੱਛਮ ਵਾਲੇ ਪਾਸੇ । ਜਦੋਂ ਗੁਰੂ ਨਾਨਕ ਦੇਵ ਜੀ ਰੋਹਤਾਸ ਗਏ ਸਨ, ਤਦੋਂ ਇਹ ਇਕ ਸਾਧਾਰਣ ਜਿਹੀ ਵੱਲੋਂ ਹੀ ਸੀ । ਸੰਨ ੧੫੪੨ ਵਿਚ ਸ਼ੇਰਸ਼ਾਹ ਸੂਰੀ ਨੇ ਇਥੇ ਇਕ ਵਡਾ ਕਿਲ੍ਹਾ ਬਣਵਾਇਆ । ਬੰਗਾਲ ਵਿਚ ਕੀ ਬੇਰਸ਼ਾਹ ਨੇ ਜ਼ਿਲਾ ਸ਼ਾਹਬਾਦ ਵਿਚ ਇਸੇ ਹੀ ਨਮੂਨੇ ਦਾ ਕਿਲਾ ਬਣਵਾਇਆ ਸੀ, ਉਸ ਦਾ ਨਾਮ ਭੀ ਰੋਹਤਾਸ ਹੀ ਹੈ । ਰੋਹਤਾਸ ਦਾ ਚਸ਼ਮਾ ‘ਚੋਹਾ ਸਾਹਿਬ ਸਤਿਗੁਰੂ ਨਾਨਕ ਦੇਵ ਜੀ ਦੇ ਉਥੇ ਆਉਣ ਦੀ ਯਾਦ ਚੇਤੇ ਕਰਾਉਂਦਾ ਹੈ । ਦਰਿਆ ਜਿਹਲਮ ਨੂੰ ਭੇਰੇ ਦੇ ਕੋਲੋਂ ਪਾਰ ਕਰ ਕੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਸਮੇਤ ਪਿੰਡਾਂ ਨਗਰਾਂ ਵਿੱਚੋਂ ਦੀ ਹੁੰਦੇ ਹੋਏ, ਕੀਰਤਨ ਰਾਹੀਂ ਲੋਕਾਂ ਨੂੰ ਪ੍ਰਮਾਤਮਾ ਦੀ ਸਿਫ਼ਤਿ-ਸਲਾਹ ਵੱਲ ਪ੍ਰੇਰਦੇ ਹੋਏ, ਜ਼ਿਲਾ ਗੁਜਰਾਤ ਦੇ ਪਿੰਡ ਜੈਸੁਖ ਪਹੁੰਚੇ ਜੋ ਹੁਣ ਰੇਲਵੇ ਅਸਟੇਸ਼ਨ ਚਿਲੀਆਂ ਵਾਲੇ ਤੋਂ ੬ ਮੀਲ ਉੱਤੇ ਹੈ ॥ ਗੁਰਦੁਆਰਾ ਕੇਰ ਸਾਹਿਬ :-ਪਾਕਿਸਤਾਨ ਬਣਨ ਤੋਂ ਪਹਿਲਾਂ ਇੱਥੇ ਉਸ ਗੁਰਦੁਆਰੇ ਵਿਚ, ਜੋ ਸਤਿਗੁਰੂ ਜੀ ਦੇ ਆਗਮਨ ਦੀ ਯਾਦ ਵਿਚ ਬਣਾਇਆ ਗਿਆ, ਸਾਲ ਵਿਚ ੬੨