ਪੰਨਾ:Alochana Magazine April, May and June 1968.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੋਹਿੰਦਰ ਸਿੰਘ ਬੇਦੀ ਪੋਠੋਹਾਰੀ ਉੱਪ-ਭਾਖਾ ਪਠੋਹਾਰੀ ਇਕ ਆਧੁਨਿਕ ਭਾਰਤੀ-ਆਰੀਆਂ ਦੀ ਬੋਲੀ ਹੈ, ਜੋ ਪੱਛਮੀ ਪੰਜਾਬ (ਹੁਣ ਪਾਕਿਸਤਾਨ) ਦੇ ਉਸ ਖੇਤਰ ਵਿਚ ਬੋਲੀ ਜਾਂਦੀ ਹੈ, ਜਿਸ ਨੂੰ ਪੋਠੋਹਾਰ ਕਿਹਾ ਜਾਂਦਾ ਹੈ ਅਤੇ ਇਹ ਪੰਜਾਬੀ ਭਾਸ਼ਾ ਦੀ ਇਕ ਉਪ-ਭਾਖਾ ਹੈ । ਪੋਠੋਹਾਰ ਸਿੰਧ ਸਾਗਰ ਦੁਆਬ ਦਾ ਇਕ ਮਹਤੁ-ਪੂਰਣ ਖੰਡ ਹੈ ਅਤੇ ਉਸ ਖੇਤਰ ਦਾ ਸਮੁੱਚਾ ਨਾਂ ਹੈ ਜੋ ਨਿੱਕੀਆਂ ਵੱਡੀਆਂ ਪਹਾੜੀਆਂ ਤੇ ਵਾਦੀਆਂ, ਨਦੀਆਂ ਨਾਲਿਆਂ ਤੇ ਕੱਸੀਆਂ ਆਦਿ ਨੂੰ ਹਿਕ ਵਿਚ ਵਲ੍ਹੇਟੀ ਜਿਹਲਮ ਦਰਿਆ ਦੇ ਪੱਛਮ ਵੱਲ ਅਤੇ ਚਕਵਾਲ ਤਹਿਸੀਲ ਦੇ ਪੂਰਬ ਵੱਲ ਪੱਸਰਿਆ ਪਿਆ ਹੈ । | ਪੰਠੋਹਾਰੀ ਜਿਸ ਖੇਤਰ ਵਿਚ ਬੋਲੀ ਜਾਂਦੀ ਹੈ, ਉਸ ਵਿਚ ਹੇਠ-ਲਿਖੇ ਇਲਾਕੇ ਸ਼ਾਮਿਲ ਹਨ : (1) ਜ਼ਿਲਾ ਰਾਵਲਪਿੰਡੀ ਦੀਆਂ ਚਾਰੇ ਤਹਿਸੀਲਾਂ : ਰਾਵਲਪਿੰਡੀ, ਗੁੱਜਰਖ਼ਾਨ, ਕੋਹੁ ਤੇ ਕੋਹਮਰੀ (ਹਮਰੀ ਦੀ ਬੋਲੀ ਵਿਚ ਪਹਾਂ ਰੰਗ ਕਾਫ਼ੀ ਮਾਤਰਾ ਵਿਚ ਹੈ। (2) ਜ਼ਿਲਾ ਜਿਹਲਮ : (1) ਜਿਹਲਮ ਦੀ ਸਾਰੀ ਤਹਿਸੀਲ (ii) ਚਕਵਾਲ ਤਹਿਸੀਲ ਦਾ ਉਹ ਪੂਰਬੀ ਭਾਗ ਚੋਂ ਰਾਵਲਪਿੰਡੀ ਜ਼ਿਲੇ ਦੇ ਨਾਲ ਲਗਦਾ ਹੈ । (iii) ਪਿੰਡ ਦਾਦਨ ਖ਼ਾਨ ਤਹਿਸੀਲ ਵਿਚ ਲਟ ਰੇਜ* ਦੇ ਪੁਰਬ ਦਾ ਕੁੱਝ ਇਲਾਕਾ। (ਜ਼ਿਲਾ ਜਿਹਲਮ ਦੇ ਬਾਕੀ ਇਲਾਕੇ ਵਿਚ 'ਧਨੀਂ ਉਪ-ਭਾਖਾ ਬੋਲੀ ਜਾਂਦੀ ਹੈ )

  • ਸਾਫ਼ ਰੱਜ ਜਾਂ ਨਿਮਕ ਦੀਆਂ ਪਹਾੜੀਆਂ ਜਿਹਲਮ ਜ਼ਿਲੇ ਦੇ ਦੱਖਣ ਵੱਲ ਤੇ ਸ਼ਾਹਪੁਰ ਤੋਂ ਮੀਆਂ ਵਾਲੀ ਦੇ ਜ਼ਿਲਿਆਂ ਦੇ ਉੱਤਰ ਵੱਲ ਜਿਹਲਮ ਦਰਿਆ ਤੋਂ ਸਿੰਧ ਤਕ ਪੱਸਰੀਆਂ ਪਈਆਂ ਹਨ । ਇਨ੍ਹਾਂ ਦਾ ਕੁਝ ਇਲਾਕਾ ਜ਼ਿਲਾ ਜਿਹਲਮ ਦੀ ਪਿੰਡ ਦਾਦਨ ਖ਼ਾਨ ਤਹਿਸੀਲ ਵਿੱਚੋਂ ਲੰਘਦਾ ਹੈ' ਇੱਥੋਂ ਲੰਘਦੇ ਸਾਲਟ ਰੇਂਜ ਦੇ ਪੂਰਬੀ ਭਾਗ ਦੀ ਭਾਸ਼ਾ ਉਹ ਪੋਠੋਹਾਰੀ ਹੈ ਜੋ ਜਿਹਲਮ ਤਹਿਸੀਲ ਵਿੱਚ ਸੋਲੀ ਜਾਂਦੀ ਹੈ, ਪਰ ਪੱਛਮੀ ਭਾਗ ਵਿਚ “ਧਨੀ ਭਾਸ਼ਾ ਬੋਲੀ ਜਾਂਦੀ ਹੈ । ਪੱਛਮ ਵੱਲ ਸਾਨ੍ਹ ਰ " ਸ਼ਹਪਰ ਵਿਚੋਂ ਲੰਘਦਾ ਹੈ ਤਾਂ ਇਸਦੀ ਭਾਸ਼ਾ ਸ਼ਾਹਪੁਰੀ ਹੋ ਗਈ ਹੈ । ਸੋ ਸਾਲਟ ਰੇਂਜ ਦੇ ਸਾਰੇ ਇਲਾਕੇ ਵਿਚ ਇੱਕੋ ਭਾਸ਼ਾ ਨਹੀਂ ਬੋਲੀ ਜਾਂਦੀ।