ਪੰਨਾ:Alochana Magazine April, May and June 1968.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੀਤੀ ਹੈ ! ਉਨ੍ਹਾਂ ਨੇ ਈਸ਼ਵਰ ਦੀ ਹੋਂਦ ਦੇ ਹੱਕ ਵਿਚ ਦਲੀਲਾਂ ਤੇ ਸਬੂਤ ਪੇਸ਼ ਕੀਤੇ ਹਨ । ਇਕ ਸਬੂਤ ‘ਵਿਮਈ' ਹੈ, ਜਿਸ ਅਨੁਸਾਰ ਬ੍ਰਹਿਮੰਡ ਦਾ 'ਕਾਰਣ' ਮਿੱਥਿਆਂ ਜਾਂਦਾ ਹੈ, ਜੋ ਇੱਕ ਇਕ ਨਿਰੰਕਸ਼ ਬ੍ਰਮ ਤੋਂ ਬਿਨਾਂ ਹੋਰ ਕੋਈ ਹਸਤੀ ਨਹੀਂ ਹੋ ਸਕਦੀ । ਦੂਜਾ ਮਨੋਰਥਮਈ ਸਬੂਤ ਹੈ, ਜਿਸ ਅਨੁਸਾਰ ਬ੍ਰਹਿਮੰਡ ਦੀ ‘ਵਿਉਂਤ ਕਿਸੇ ਗੈਬੀ ਸ਼ਕਤੀ ਦਾ ਅਨੁਮਾਨ ਦੇਂਦੀ ਹੈ, ਜਿਸ ਨੇ ਸੰਸਾਰ ਰਚਨਾ ਵਿਚ ਕੋਈ ਰਹੱਸਮਈ ਮੰਤਵ ਭਰ ਰੱਖੇ ਹਨ । ਤੀਜਾ 'ਹੋਂਦ-ਪਰਕ ਸਬੂਤ ਹੈ-ਜਿਸ ਦਾ ਆਧਾਰ ਮਨੁੱਖੀ ਮਨ ਵਿਚ ਈਸ਼ਵਰ ਦੀ ਹੋਂਦ ਦਾ ਸੰਕਲਪ ਹੈ ਤੇ ਇਸ ਗੱਲ ਦੀ ਗਵਾਹੀ ਦੇਂਦਾ ਹੈ ਕਿ ਇਸ ਸੰਕਲਪ ਦਾ ਸੋਮਾ ਅਵੱਸ਼ ਮੌਜੂਦ ਹੈ; ਈਸ਼ਵਰ ਦੇ ਵਿਚਾਰ ਨੂੰ ਅਸੀਂ ਆਪਣੇ ਆਪ ਵਿੱਚੋਂ ਪੈਦਾ ਨਹੀਂ ਕਰ ਸਕਦੇ । ਇਨ੍ਹਾਂ ‘ਸਬੂਤਾਂ ਅਨੁਸਾਰ ਰੱਬ ਦੀ ਹੋਂਦ ਯਕੀਨੀ ਮਲੂਮ ਹੁੰਦੀ ਹੈ; ਬੇਸ਼ੱਕ ਇਹ ਠੀਕ ਹੈ ਕਿ ਹਰੇਕ ਸਤ ਦਾ ਖੰਡਨ ਵੀ ਦਾਰਸ਼ਨਿਕਾਂ ਨੇ ਓਨੇ ਹੀ ਜ਼ੋਰ ਨਾਲ ਕੀਤਾ ਹੈ, ਜਿੱਨੇ ਨਾਲ ਸਬੂਤ ਦਿੱਤੇ ਗਏ ਹਨ । ਇਕ ਹੋਰ ਸਬੂਤ ‘ਕੀਮਤਾਂ ਨਾਲ ਸੰਬੰਧਿਤ ਹੈ, ਜਿਸ ਅਨੁਸਾਰ ਅਸੀਂ ਹੋਣਾ ਚਾਹੀਦਾ’ ਤੋਂ “ਹੈਂ ਦਾ ਅਨੁਮਾਨ ਕਰਦੇ ਹਾਂ । ਉੱਤਮ ਤੋਂ ਉੱਤਮ ਕਦਰਾਂ-ਕੀਮਤਾਂ ਵਾਲੀ ਤੇ ਈਸ਼ਵਰੀ ਗੁਣਾਂ ਵਾਲੀ ਦੈਵੀ ਹਸਤੀ ਜ਼ਰੂਰ ਹੋਣੀ ਚਾਹੀਦੀ ਹੈ, ਨਹੀਂ ਤਾਂ ਕੀਮਤਾਂ ਦਾ ਕੋਈ ਅਰਥ ਨਹੀਂ; ਸੋ ਅਜੇਹੀ ਹਸਤੀ ਅਵੱਸ਼ ਹੈ । ਇਹ ਹਸਤੀ ਈਸ਼ਵਰ ਜਾਂ “ਪੁਰਖ' ਹੈ, ਜਿਸ ਵਿਚ ਚੇਤਨਤਾ ਦੇ ਗੁਣ ਪ੍ਰਾਪਤ ਹੈ । ਇਹ ਅਨੰਤ ਹਸਤੀ ਹੈ; ਨਿਰੋਲ ਵਿਚਾਰ ਦਾ ਸਰੂਪ ਰੱਖਦੀ ਹੈ, ਤੇ ਮਨੁੱਖੀ ਦਲ਼ੀਲ ਤੋਂ ਉਚੇਰੀ ਹੈ । ਉਸ ਦਾ ਹੁਕਮ' ਵਿਆਪਕ ਹੈ; ਇਹ ਰਚਨਹਾਰ ਸ਼ਕਤੀ ਹੈ, ਸਰਬ-ਸਮਰੱਥ ਹੈ, ਤੰਤਰ ਹੈ, ਆਨੰਦ-ਸਰੂਪ ਹਿਮੰਡ ਵਿਚ ਹੈ । ਇਸ ਕਿਸਮ ਦੇ ਸੰਕਲਪਾਂ ਨੂੰ ਵੇਰਵੇ ਸਹਿਤ ਦਾਰਸ਼ਨਿਕਾਂ ਨੇ ਕੈਥੁਨ ਕੀਤਾ ਹੈ, ਤੇ ਗਿਆਨ-ਸਿੱਧਾਂਤ ਦੀਆਂ ਵਿਸ਼ਲੇਸ਼ਣੀ ਕਸਵੱਟੀਆਂ ਦੁਆਰਾ ਇਨ੍ਹਾਂ ਦੀ ਆਲੋਚਨਾਤਮਕ ਪਰਖ ਕੀਤੀ ਹੈ । ਈਸ਼ਵਰਵਾਦੀ ਦਾਰਸ਼ਨਿਕ ਪੂਰਨ ਤੌਰ ਉੱਤੇ ਮਾਦਾਵਾਦੀ ਜਾਂ ਸ਼ੰਕਾਵਾਦੀ ਨਹੀਂ ਹੋ ਸਕਦੇ । ਉਹ ਕਿਸੇ ਨਾ ਕਿਸੇ ਰੂਪ ਵਿਚ ਈਸ਼ਵਰ ਦੀ ਹੋਂਦ, ਪਰਮ-ਆਤਮਾ ਜਾਂ ਸ਼ੁੱਧ-ਚੇਤਨਤਾ ਦਾ ਅਨੁਮਾਨ ਜ਼ਰੂਰ ਕਰਦੇ ਹਨ । ਇਕ ਈਸ਼ਵਰਵਾਦੀ ਏਕ-ਵਾਦੀ ਹੈ ਸਕਦਾ ਹੈ, ਦੂਜਾ ਦੇਤ-ਵਾਦੀ ਜਾਂ ਆਦਰਸ਼ਵਾਦੀ ਜਾਂ ਮਨੋਰਥਵਾਦੀ, ਕੁੱਝ ਵੀ ਹੋ ਸਕਦਾ ਹੈ । ਇਨਾਂ ਸਾਰਿਆਂ ਵਿਚ ‘ਵਿਸ਼ਵਾਸ' ਦੀ ਸਾਂਝ ਹੈ । ਮਨੁੱਖੀ ਜੀਵਨ ਵਿਚ ਵਿਸ਼ਵਾਸ ਦੀ ਆਪਣੀ ਥਾਂ ਹੈ । ਕਈ ਕੰਮ ਵਿਸ਼ਵਾਸ ਨਾਲ ਸੁਖਾਲੇ ਹੋ · ਜਾਂਦੇ ਹਨ । ਜੇਕਰ ਸਾਨੂੰ ਸਚੇਤ ਰੂਪ ਵਿਚ ਪਤਾ ਹੋਵੇ ਕਿ ਕਿਸੇ ਗੱਲ ਵਿਚ ਸਾਡਾ ਯਕੀਨ ਵਿਸ਼ਵਾਸ ਉੱਤੇ ਆਧਾਰਿਤ ਹੈ, ਤਾਂ ਸਾਡਾ ਯਕੀਨ ਘਟੀਆ ਨਹੀਂ ਹੋ ਜਾਂਦਾ । ਇਹ ਸਥਿਤੀ ਅੰਧ-ਵਿਸ਼ਵਾਸ ਤੋਂ ਭਿੰਨ ਹੈ, ਜਿਸ ਵਿਚ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਸ ਆਧਾਰ ਉੱਤੇ ਕੋਈ ਯਕੀਨ ਅਪਣਾ ਰਹੇ ਹਾਂ, ਜਾਂ ਲਿਆ ਰਹੇ ਹਾਂ । ਕਈ ਹਾਲਤਾਂ · ਵਿਚ, ਬੇ-ਯਕੀਨੀ ਸਚਾਈ ਦੀ ਪ੍ਰਾਪਤੀ ਵਿਚ ਬਾਧਕ ਸ਼ਰਧਾਂ ਸਾਬਤ ਹੁੰਦੀ ਹੈ । ਜੇ ਅਸੀਂ ਇਹ ਸੋਚ ਕੇ ਈਸ਼ਵਰ ਵਿਚ ਯਕੀਨ ਕਰ ਲਈਏ ਕਿ ੩੦