ਪੰਨਾ:Alochana Magazine April, May and June 1968.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਦਾ ਹੈ, ਜਿਨ੍ਹਾਂ ਰਾਹੀਂ ਮਨੁੱਖ ਗੋਚਰ ਤੇ ਅਗੋਚਰ ਸਚਾਈ ਦਾ ਗਿਆਨ ਪ੍ਰਾਪਤ ਕਰਦਾ ਹੈ । ਸਮੁੱਚੇ ਰੂਪ ਵਿਚ, ਫ਼ਲਸਫ਼ਾ ਇਨ੍ਹਾਂ ਤਿੰਨਾਂ ਪੱਖਾਂ ਦਾ ਜੋੜ ਹੈ । ਇਹ ਕਿ ਆਸਕਾਰੀ, ਅਰਥ, ਤੇ ਜੀਵਨ-ਜਾਚ ਨਾਲ ਸੰਬੰਧਿਤ ਸਰਬੰਗੀ ਤੇ ਵਿਸ਼ਾਲ ਪ੍ਰਸ਼ਨਾਂ ਦਾ ਨੇਮ-ਬੱਧ ਤੇ ਤਾਰਕਿਕ ਅਧਿਐਨ ਹੈ । ਦੂਜੇ ਸ਼ਬਦਾਂ ਵਿਚ, ਫ਼ਲਸਫ਼ਾ ਕੀਮਤ-ਸਿੱਧਾਂਤ, ਹੋਂਦ-ਸਿੱਧਾਂਤ ਤੇ ਗਿਆਨ-ਸਿੱਧਾਂਤ ਦਾ ਸਮੁੱਚ ਹੈ । | ਫ਼ਲਸਫ਼ੇ ਦੇ ਵਿਸ਼ਾਲ ਅਰਥਾਂ ਵਿਚ 'ਦਰਸ਼ਨ' ਜਾਂ 'ਦਾਰਸ਼ਨਿਕ ਅਧਿਐਨ’ ਵਿਸ਼ਵ ਦੇ ਸੱਚ ਦੀ ਵਿਵੇਕਸ਼ੀਲ ਖੋਜ ਹੈ । ਇਸ ਦੀ ਕਿਆਸਕਾਰੀ ਤਰਕਸ਼ੀਲਤਾ ਦਾ ਲੜ ਨਹੀਂ ਛੱਡਦੀ, ਤੇ 'ਵਿਸ਼ਲੇਸ਼ਣ ਹੈ ਹੀ ਬੌਧਿਕ ਕ੍ਰਿਆਂ | ਦਾਰਸ਼ਨਿਕ ਗਿਆਨ ਵਿਸ਼ੇਸ਼ ਤੇ ਨਿਵੇਕਲੇ ਰੂਪ ਵਿਚ ਮਨੁੱਖੀ ਗਿਆਨ ਹੈ । ਇਸ ਦਾ ਹੱਦ-ਸਿੱਧਾਂਤੀ ਭਾਗ ਮਨੁਖੀ-ਗਿਆਨ ਦੀਆਂ ਵਿਸ਼ੇਸ਼ਤਾਈਆਂ, ਪ੍ਰਮਾਣਿਕਤਾ ਤੇ ਸੀਮਾਵਾਂ ਦਾ ਅਧਿਐਨ ਕਰਦਾ ਹੈ । ਇਹ ਮਨੁੱਖ ਦੇ ਵਿਵੇਕ ਦਾ ਵਿਸ਼ਵਾਸ ਤੇ ਅਕੀਦੇ ਨਾਲ ਸੰਬੰਧ ਸਮਝਣ ਦਾ ਯਤਨ ਕਰਦਾ ਹੈ । ਜਿਨ੍ਹਾਂ ਵਿਸ਼ਵਾਸਾਂ ਤੇ ਸਿਧਾਂਤਾਂ ਨੂੰ ਮਨੁੱਖ “ਧਰਮ' ਦਾ ਨਾਮ ਦੇਂਦਾ ਹੈ, ਦਾਰਸ਼ਨਿਕ ਪੜਤਾਲ ਉਨ੍ਹਾਂ ਦਾ ਅਰਥ ਨਿਸ਼ਚਿਤ ਕਰਨ ਲਈ ਕਰਮਸ਼ੀਲ ਹੁੰਦੀ ਹੈ । ਧਰਮ ਨੂੰ ਦਾਰਸ਼ਨਿਕ ਸਹਾਇਤਾ ਦੀ ਲੋੜ ਇਸ ਲਈ ਵੀ ਪੈਂਦੀ ਹੈ ਕਿ ਦਾਰਸ਼ਨਿਕ ਸੋਝੀ ਤੋਂ ਬਿਨਾਂ ਇਹ ਵਲਵਲਾਵਾਦ ਜਾਂ ਭਾਵਨਾਵਾਦ ਬਣ ਕੇ ਰਹਿ ਜਾਂਦਾ ਹੈ । ਦਰਸ਼ਨ ਦੇ ਸਾਥ ਤੋਂ ਬਿਨਾਂ ਇਸ ਵਿਚ ਵਿਵੇਕ-ਰਹਿਤ ਅੰਸ਼ ਆ ਜਾਂਦੇ ਹਨ, ਉਪਭਾਵਕਤਾ ਆ ਜਾਂਦੀ ਹੈ । ਦੂਜੇ ਪਾਸੇ, ਦਾਰਸ਼ਨਿਕ ਚਿੰਤਨ ਜਦੋਂ ਧਰਮ ਦੇ ਵਿਸ਼ਵਾਸ ਤੋਂ ਬਿਨਾਂ ਆਪਣੇ ਵਿਸ਼ੇ ਦਾ ਅਧਿਐਨ ਕਰਦਾ ਹੈ, ਤਾਂ ਇਸ ਵਿਚ ਤਾਰਕਿਕ ਖ਼ੁਸ਼ਕੀ ਤੇ ਕੱਟੜਤਾ ਆ ਜਾਂਦੀ ਹੈ, ਤੇ ਇਹ ਦਲੀਲਬਾਜ਼ੀ ਦੀਆਂ ਉਲਝਣਾਂ ਵਿਚ ਪਲਚ ਜਾਂਦਾ ਹੈ । ਜੇ ਫ਼ਲਸਫ਼ੇ ਵਿਚ ‘ਗਿਆਨ ਦੀ ਪ੍ਰੀਤ ਹੈ, ਤਾਂ ਧਰਮ ਵਿਚ ਪ੍ਰੀਤ ਦਾ ਗਿਆਨ ਹੈ । ਧਰਮ ਵਿਚ ਗਿਆਨ ਦਾ ਦਾਰਸ਼ਨਿਕ ਪ੍ਰਕਾਸ਼ ਆ ਜਾਣਾ ਧਰਮ ਨੂੰ ਉਚੇਰਾ ਲੈ ਜਾਂਦਾ ਹੈ । 'ਸੁਝ’ ਤੇ ‘ਸ਼ਰਧਾ' ਮਿਲ ਕੇ ਇਕ ਉੱਤਮ ਰਵੱਈਆ ਪੈਦਾ ਕਰਦੇ ਹਨ, ਇਕੱਲੀ ਸਰਧਾ ਹਾਨੀਕਾਰਕ ਹੈ, ਬਿਨਾਂ ਸ਼ਰਧਾ ਸੂਝ ਬੋਥੀ ਹੈ । ਇਹ ਇਕ ਦੂਜੇ ਨੂੰ ਬਲਵਾਨ ਬਣਾਉਂਦੀਆਂ ਹਨ । ਜਿਸ ਸੱਚ ਨੂੰ ਫ਼ਲਸਫ਼ਾ ਵਿਵੇਕਸ਼ੀਲ ਵਿਧੀ ਦੁਆਰਾ ਖੋਜਦਾ ਹੈ, ਧਰਮ ਉਸੇ ਸੱਚ ਨੂੰ ਗਤੀਸ਼ੀਲ ਰੂਪ ਵਿਚ ਮਨੁੱਖੀ ਆਤਮਾ ਸਾਹਮਣੇ ਉਜਾਗਰ ਕਰ ਦੇਂਦਾ ਹੈ । ਧਰਮ ਤੋਂ ਭਾਵ ਏਥੇ ਕੇਵਲ ਸੰਸਥਾਈ ਜਾਂ ਸਿਧਾਂਤਕ ਧਰਮ ਨਹੀਂ; ਇਹ ਮਨੁੱਖ ਦੇ ਉਚੇਰੇ ਵਿਸ਼ਵਾਸਾਂ ਦਾ ਸਮੁੱਚ ਹੈ, ਜਿਨ੍ਹਾਂ ਤੋਂ ਬਿਨਾਂ ਉਹ ਪਦਾਰਥਿਕ ਸੰਸਾਰ ਦੇ ਹਾਣ-ਲਾਭ ਵਿਚ ਗੁਆਚਿਆ ਰਹਿੰਦਾ ਹੈ, ਕਿਸੇ ਆਦਰਸ਼ ਹੱਦ ਦੀ ਤਾਂਘ ਉਸ ਦੇ ਹਿਰਦੇ ਵਿਚ ਨਹੀਂ ਮਚਲਦੀ, ਤੇ ਨਾ ਹੀ ਉਹ ਹਉਮੈਂ ਦੀ ਤੰਗ ਕੈਦ ਤੋਂ ਮੁਕਤ ਹੋ ਸਕਦਾ ਹੈ । ਧਰਮ ਨੂੰ ਦਾਰਸ਼ਨਿਕ ਭਾਵਨਾ ਨਾਲ ਸਮਝਣ ਦੇ ਯਤਨ ਵਿਚ ਸੰਸਾਰ ਦੇ ਉੱਘੇ ਦਾਰਸ਼ਨਿਕਾਂ ਦੇ ਮਨੁੱਖੀ ਹਿਰਦੇ ਨੇ ਕਈ ਡੂੰਘੇ ਪ੍ਰਸ਼ਨਾਂ ਦਾ ਉੱਤਰ ਲੱਭਣ ਦੀ ਚੇਸ਼ਟਾ - ੨੯