ਪੰਨਾ:Alochana Magazine April, May and June 1968.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਜ਼ੀਰ ਸਿੰਘ ਧਰਮ ਅਤੇ ਦਰਸ਼ਨ ਦਾ ਸੰਬੰਧ ਵਿਵੇਕ ਤੇ ਵਿਸ਼ਵਾਸ, ਸੂਝ ਤੇ ਸ਼ਰਧਾ ਮਨੁੱਖੀ ਜੀਵਨ ਦੇ ਬੁਨਿਆਦੀ ਪੱਖ ਹਨ, ਜਿਨ੍ਹਾਂ ਦੇ ਆਧਾਰ ਉੱਤੇ ਵਿਅਕਤੀ ਦੀ ਮਾਨਸਿਕ ਤੇ ਆਤਮਕ ਉਸਾਰੀ ਹੁੰਦੀ ਹੈ । ਉਸ ਦੇ ਕੁੱਲ ਵਿਗਿਆਨਿਕ ਤੇ ਦਾਰਸ਼ਨਿਕ ਵਿਚਾਰ, ਵਿਵੇਕ ਅਤੇ ਸੂਝ ਨਾਲ ਸੰਬੰਧਿਤ ਹਨ, ਉਸ ਦਾ ਧਰਮ ਅਤੇ ਆਤਮਕ ਨਿਸਚਾ ਸ਼ਰਧਾ ਅਤੇ ਵਿਸ਼ਵਾਸ ਉੱਤੇ ਆਧਾਰਿਤ ਹੈ। ਮਨੁੱਖ ਦੇ ਜੀਵਨ ਵਿਚ ਵਿਗਿਆਨ, ਫ਼ਲਸਫ਼ੇ ਅਤੇ ਧਰਮ, ਤਿੰਨਾਂ ਦੀ ਆਪਣੀ ਆਪਣੀ ਵਿਸ਼ੇਸ਼ਤਾ ਹੈ । ਵਿਗਿਆਨ ਉਸ ਦੇ ਨਿਤ-ਪ੍ਰਤਿ ਜੀਵਨ ਉੱਤੇ ਕਿਸ ਹੱਦ ਤੱਕ ਹਾਵੀ ਹੈ, ਇਹ ਗੱਲ ਕਿਸੇ ਵਿਆਖਿਆ ਦੀ ਮੁਥਾਜ ਨਹੀਂ। ਜਿੱਥੋਂ ਤੱਕ ਉਸ ਦੇ ਮਾਨਸਿਕ ਜੀਵਨ ਦਾ ਸੰਬੰਧ ਹੈ, ਵਿਗਿਆਨ ਉਸ ਨੂੰ ਨਿਸ਼ਚਿਤ ਤੇ ਭਰੋਸੇਯੋਗ ਗਿਆਨੀ ਪ੍ਰਦਾਨ ਕਰਦਾ ਹੈ । ਦਾਰਸ਼ਨਿਕ ਗਿਆਨ ਵਿਚ ਭਰੋਸੇਯੋਗਤਾ ਦੀ ਮਾਤਾ ਬੇ-ਸ਼ੱਕ ਘੱਟ ਹੈ, ਪਰ ਇਸ ਦੇ ਪ੍ਰਸ਼ਨ ਵਧੇਰੇ ਵਿਸ਼ਾਲ ਹਨ, ਇਸ ਵਿਚ ਮਨੁੱਖੀ ਕਲਪਣਾ ਤੇ ਵਿਵੇਕ ਦੀ ਕ੍ਰਿਆ ਲਈ ਅਧਿਕ ਤੰਤਾ ਹੈ । ਦਾਰਸ਼ਨਿਕ ਸੂਝ ਮਨੁੱਖੀ ਮਨ ਦੇ ਸ਼ੰਕਿਆਂ ਤੇ ਬੌਧਿਕ ਹਿੱਤਾਂ ਦੀ ਸੰਤੁਸ਼ਟੀ ਦਾ ਉਪਰਾਲਾ ਕਰਦੀ ਹੈ । ਧਰਮ ਤੇ ਧਰਮ-ਸਿੱਧਾਂਤ ਵਿਅਕਤੀ ਦੇ ਭਾਵਕ ਜੀਵਨ ਦੀ ਟੇਕ ਹਨ, ਇਸ ਖੇਤਰ ਵਿਚ ਸ਼ੰਕਿਆਂ ਤੇ ਪ੍ਰਸ਼ਨਾਂ ਦੀ ਕੋਈ ਥਾਂ ਨਹੀਂ, ਏਥੇ ਗਿਆਨ ਦੀ ਨਿਸ਼ਚਿਤਤਾ, ਵਿਗਿਆਨ ਦੇ ਨਿਸ਼ਚਿਤ ਗਿਆਨ ਨਾਲੋਂ ਵੱਖਰਾ ਅਰਥ ਰੱਖਦੀ ਹੈ । ਦਰਸ਼ਨ ਵਿਚ ਕੁੱਝ ਵਿਗਿਆਨਿਕ ਅੰਸ਼ ਹੈ, ਕੁੱਝ ਧਰਮ-ਸਿੱਧਾਂਤੀ ਅੰਸ਼ ਹੈ । ਅਸਲ ਵਿਚ, ਜਿਵੇਂ ਰੱਸਲ ਨੇ ਕਿਹਾ ਹੈ, "ਧਰਮ-ਸਿੱਧਾਂਤੇ ਅਤੇ ਵਿਗਿਆਨ ਦੇ ਵਿਚਕਾਰ ਇਕ ਸ਼ਾਮਲਾਟ ਹੈ, ਜਿਸ ਉੱਤੇ ਦੋਨਾਂ ਪਾਸਿਓਂ ਵਾਰ ਹੋ ਸਕਦਾ ਹੈ । ਇਹ ਸ਼ਾਮਲਾਟ ਫ਼ਲਸਫ਼ਾ ਹੈ ” | ਧਰਮ ਦੇ ਖੇਤਰ ਦਾ ਬੁਨਿਆਦੀ ਸਿੱਧਾਂਤ ਈਸ਼ਵਰਵਾਦ ਹੈ । ਆਧੁਨਿਕ ਯੂਰੀ ਵਿਚ ਹਰੇਕ ਕੱਟੜ-ਪੰਥੀ ਵਿਸ਼ਵਾਸ-ਪ੍ਰਬੰਧ ਨੂੰ ਧਾਰਮਿਕ’ ਕਹਿਣ ਦੀ ਰੁਚੀ ਵਧ ਰਹੀ ਹੈ । ਪਰ ਧਰਮ ਤੋਂ ਭਾਵ ਕੇਵਲ ਕੱਟੜ ਵਿਸ਼ਵਾਸ ਹੀ ਨਹੀਂ, ਈਸ਼ਵਰ ਦੀ ਹੋਂਦ ਵਿਚ ਬਦਲ ਤੇ ਅਤੁੱਟ ਵਿਸ਼ਵਾਸ ਹੈ । ਇਸ ਵਿਸ਼ਵਾਸ ਨੂੰ ਜਦੋਂ ਦਲੀਲਾਂ ਦੀ ਸਹਾਇਤਾ २४