ਪੰਨਾ:Alochana Magazine April, May and June 1968.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭਾਵ ਹੈ ਤਾਂ ਇਸ ਦਾ ਪ੍ਰਤਿਬਿੰਬ ਸਿੱਖ ਧਰਮ ਵਿਚਲੇ ਇਸ਼ਟ ਦੇ ਸੰਕਲਪ ਉੱਪਰ ਜ਼ਰੂਰ ਪਿਆ ਹੋਵੇਗਾ । ਆਦਿ ਗ੍ਰੰਥ ਦੇ ਸ਼ੁਰੂ ਵਿਚ ਅਕਾਲ ਪੁਰਖ ਦਾ ਜੋ ਗੁਣ ਚਿਣ ਹੈ, ਜਿਸ ਨੂੰ ਸਿਖੀ ਦੀ ਪਰਿਭਾਸ਼ਾਵਲੀ ਵਿਚ ਮੂਲ-ਮੰਤਰ ਕਿਹਾ ਜਾਂਦਾ ਹੈ, ਉਸ ਵਿਚ ਇਸ਼ਟ ਦੇ ਨਿਰੂਪੇ ਗੁਣਾਂ ਵਿਚ ਦੋ ਭਾਵਕ ਗੁਣ ਵੀ ਸ਼ਾਮਿਲ ਹਨ: ਇਕ ਉਸ ਦਾ ਨਿਰਭਉ ਹੋਣਾ ਤੇ ਦੂਜਾ ਨਿਰਵੈਰ ਹੋਣਾ । ਗਹੁ ਨਾਲ ਵਿਚਾਰੀਏ ਤਾਂ ਨਿਰਵੈਰਤਾ ਵੀ ਅਸਲ ਵਿਚ ਨਿਰਭੈਤਾ ਵਿਚੋਂ ਹੀ ਪੈਦਾ ਹੁੰਦੀ ਹੈ । ਜਿਸ ਨੂੰ ਕਿਸੇ ਦਾ ਵੀ ਭੈ ਨਹੀਂ, ਉਹ ਕਿਸੇ ਨਾਲ ਵੈਰ ਕਿਵੇਂ ਕਰ ਸਕਦਾ ਹੈ ? ਇਉਂ ਸਿੱਖ ਮਤ ਦੇ ਇਸ਼ਟ-ਪੁਰਖ ਦਾ ਇਕ ਵੱਡਾ ਗੁਣ ਉਸ ਦਾ ਨਿਰਭਉ ਹੋਣਾ ਹੈ । ਇਉਂ ਜਾਪਦਾ ਹੈ ਜਿਵੇਂ ਕਰਤਾਰ ਆਪਣਾ ਅਨਾਦੀ ਹੁਕਮ ਵਰਤਾ ਰਿਹਾ ਹੈ ਜਿਸ ਦੇ ਪਾਵਨ ਭਉ ਵਿਚ ਸਾਰੀ ਸਿਰਜਨਾ ਬੱਝੀ ਪਈ ਹੈ । ਐਪਰ ਉਸ ਹੁਕਮ ਦਾ ਮਾਲਿਕ ਕਰਤਾਰ ਆਪ ਇਕ ਸਦੀਵੀ ਨਿਰਭੈਤਾ ਵਿਚ ਵਿਚਰ ਰਿਹਾ ਹੈ : ਡਰਪੈ ਧਰਤਿ ਅਕਾਸੁ ਨਿਖਤਾ ਸਿਰ ਉਪਰ ਅਮਰੁ ਕਰਾਰਾ ॥ ਪਉਣ ਪਾਣੀ ਬੈਸੰਤਰੁ ਡਰਪੈ ਡਰਪੈ ਇੰਦ, ਬਿਚਾਰਾ । ਏਕਾ ਨਿਰਭਉ ਬਾਤ ਨੀ । ਸੋ ਸੁਖੀਆ ਸੋ ਸਦਾ ਹੇਲਾ ਜੋ ਗੁਰ ਮਿਲਿ ਗਾਇ ਗੁਨੀ ॥੧॥ ਰਹਾਉ ॥ ਦੇਹ ਧਾਰ ਅਰ ਦੇਵਾ ਡਰਪਹਿ ਸਿਧ ਸਾਧਕ ਡਰਿ ਮੁਇਆ। ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰ ਫਿਰ ਜੋਨੀ ਜੋਇਆ । ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ । ਛਲ ਬਪਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮਰਾਇਆ। ਸਗਲ ਸਮਗੀ ਰਹਿ ਬਿਆਪੀ ਬਿਨੁ ਡਰ ਕਰਣੈਹਾਰਾ ॥ ( ਮਾਰੂ ਮ: ੫) 'ਭਉ' ਤੇ 'ਨਿਰਭਉ' ਦਾ ਇਹ ਸਰੂਪ ਗੁਰਬਾਣੀ ਦਾ ਇਕ ਮਹੜ੍ਹ ਪੂਰਣ ਬਿੰਬ ਹੈ । ਇਹ ਗੱਲ ਸਮਝਣੀ ਕੋਈ ਔਖੀ ਨਹੀਂ ਕਿ ਜਿਸ ਬਾਣੀ ਵਿਚ 'ਭਉ' ਨੂੰ ਇਤਨੀ ਪ੍ਰਧਾਨ ਸਿੱਧਾਂਤਕ ਥਾਂ ਦਿੱਤੀ ਗਈ ਹੋਵੇ ਉਸ ਵਿਚ ਕਰੁਣਾ ਰਸ ਵੀ ਪ੍ਰਧਾਨ ਰਸ਼ਾਂ ਵਿੱਚ ਹੋਵੇਗਾ । ਪਰ ਕਵੀ - ਗੁਰੂਆਂ ਨੇ ਇਸ ਰਸ ਨੂੰ ਐਸੀ ਕਲਾਤਮਕ ਜੁਗਤ ਨਾਲ ਵਰਤਿਆ ਹੈ ਕਿ ਉਹ ਨ-ਕੇਵਲ ਸੁਖਾਵਾਂ ਹੀ ਲਗਦਾ ਹੈ ਸਗੋਂ ਇਕ ਸਦਾਚਾਰਕ ਉਤਸ਼ਾਹ, ਤੇ ਸੂਰਬੀਰਤਾ ਦੀ ਇਕ ਪ੍ਰੇਰਣਾ ਵੀ ਜਗਾਉਂਦਾ ਹੈ, ਤੇ ਰਹਿਣੀ ਦੀ ਪੱਧਰ ਉਤੇ ਇਹ ਟੀਚਾ ਬਣੇ ਨਿੱਬੜਦਾ ਹੈ ਕਿ : ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨਿ ॥ (ਸਲੋਕ ਮਃ ੯)