ਪੰਨਾ:Alochana Magazine April, May and June 1968.pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭਉ ਭਾਇ ਦੁਇ ਪਤ ਲਾਇ ਜੋਗੀ ਇਹ ਸਰੀਰ ਕਰ ਡੰਡੀ । (ਰਾਮਕਲੀ ਮ: ੩ ਅਸਟ.) ਇਸੇ ਲਈ ਸਿੱਖੀ ਦੀ ਭਗਤੀ ਭਉ ਤੇ ਭਾਉ ਦੂਹਾਂ ਨਾਲ ਸੌਰਦੀ ਹੈ : ਭੈ ਭਾਇ ਭਗਤ ਸਵਾਰੀ। (ਰਾਮਕਲੀ ਮ: ੩) ਭਉ-ਇਕ ਸਿਰਜਨਾਤਮਕ ਸੱਤਾ ਇਉਂ ਜਾਪਦਾ ਹੈ ਗੁਰਬਾਣੀ ਵਿਚ 'ਭਉ' ਇਕ ਸਿਰਜਨਾਤਮਕ ਸੱਤਾ ਹੈ । ਜਿਸ ਤੋਂ ਪਿਆਰ ਉਪਜਦਾ ਹੈ, ਵੈਰਾਗ ਉਪਜਦਾ ਹੈ, ਭਗਤੀ ਉਪਜਦੀ ਹੈ, ਤੇ ਸਹਿਜ ਉਪਜਦਾ ਹੈ : ਗੁਰ ਮਿਲਿ ਭਉ ਗੋਬਿੰਦ ਕਾ, • ਭੈ ਡਰ ਦੂਰ ਕਰਣਾ । ਭੈ ਤੇ ਬੈਰਾਗ ਊਪਜੈ, ਹਰਿ ਖੋਜਤ ਫਿਰਨਾ । ਖੋਜਤ ਖੋਜਤ ਸਹਜੁ ਉਪਾਇਆ ਫਿਰ ਜਨਮ ਨ ਮਰਨਾ। (ਵਾਰ ਮਾਰੂ ਮ: ੫) ਇਸੇ ਰਾਹੀਂ ਸਦਾਚਾਰ ਦੀ ਸਿਰਜਨਾ ਹੁੰਦੀ ਹੈ । ਭਉ ਹੀ ਜ਼ਿੰਦਗੀ ਦਾ ਸ਼ਬਦ ਘੜਦਾ ਤੋਂ ਸੁਆਰਦਾ ਹੈ : ਭੈ ਭਉ ਘੜੀਐ ਸਬਦਿ ਸਵਾਰਿ ॥ (ਗਉੜੀ ਗੁਆਰੇਰੀ ਮ: ੧) ਜਿਸ ਸੱਚੀ ਟਕਸਾਲ ਵਿਚ ਇਹ ਸਬਦ ਘੜਿਆ ਜਾਂਦਾ ਹੈ ਉਸ ਵਿਚ ਸਦਾਚਾਰਕ ਗੁਣਾਂ ਦੇ ਅਨੇਕਾਂ ਯੰਤਰ ਵਰਤੇ ਜਾਂਦੇ ਹਨ । ਧੀਰਜ ਦਾ ਨਿਆਰ ‘ਜੱਤ ਦੀ ਭੱਠੀ ਵਿਚ ‘ਤਪ’ ਦੀ ਅਗਨ ਬਾਲਦਾ ਹੈ; 'ਮਤ' ਦੇ ਅਹਿਰਣ ਉੱਪਰ ਜ਼ਿੰਦਗੀ ਦੀ ਧਾਤ ਨੂੰ ਗਿਆਨ ਦੀ ਚੋਟ ਮਾਰਦਾ ਹੈ, ਤੇ ਪਿਆਰ ਦੇ ਭਾਂਡੇ ਵਿਚ ਅੰਮ੍ਰਿਤ ਢਾਲਦਾ ਹੈ । ਪਰ ਇਸ ਟਕਸਾਲ ਵਿਚ 'ਭਉ' ਦੀਆਂ ਖੱਲਾਂ ਨਾਲ ਭੱਠੀ ਨੂੰ ਹਵਾ ਦਿੱਤੀ ਜਾਂਦੀ ਹੈ । ਇਉਂ ਜਾਪਦਾ ਹੈ 'ਭਉ' ਇਸ ਟਕਸਾਲ ਦਾ ਪ੍ਰਣ ਹੈਜੇ ਇਹ ਨਾ ਹੋਵੇ ਤਾਂ ਟਕਸਾਲ ਵਿਚ ਕੋਈ ਘਾੜਤ ਨਹੀਂ ਘੜੀ ਜਾ ਸਕਦੀ । ਭੈ ਬਿਨ ਘਾੜਤ ਕਚੁ ਨਿਕਚ } ਅੰਧਾ ਸਚਾ ਅੰਧੀ ਸਟ ॥ (ਗਉੜੀ ਗੁਆਰੇਰੀ ਮ: ੧) ‘ਭਉ' ਇਕ ਸਦਾਚਾਰਕ ਸੱਤਾ ਹੈ ਜੋ ਜ਼ਿੰਦਗੀ ਦੀ ਧਾਤ ਨੂੰ ਸ਼ੁੱਧ ਕਰਦੀ ਹੈ : ਜਿਉ ਬੈਸੰਤਰਿ ਧਾਤੁ ਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲ ਗਵਾਇ । (--ਸਲੋਕ ਫਰੀਦ, ਮ: ੩) ਜਤੁ ਪਾਹਾਰਾ ਧੀਰਜੁ ਸੁਨਿਆਰੁ । ਅਹਰਣਿ ਮਤਿ ਵੇਦੁ ਹਥਿਆਰੁ । ਭਉ ਖਲਾ ਅਗਨਿ ਤਪਤਾਉ । ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ ਘੜੀਐ ਸਬਦੁ ਸਚੀ ਟਕਸਾਲ । (ਜਪੁ ਜੀ ਪਉ: ੩੮)