ਪੰਨਾ:Alochana Magazine April, May and June 1968.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੁੰਦਾ ਹੈ, ਵਿਚਾਰ ਦੀਰਘ ਹੁੰਦੇ ਹਨ ਤੇ ਚਿੰਤਨ ਜਾਗਦਾ ਹੈ । 'ਡਰ' ਵਿਚੋਂ ਘਿਰਣਾ ਜਾਂ ਘਟੋ ਘੱਟ ਨਾਪਸੰਦਗੀ ਦਾ ਭਾਵ ਜਾਗਦਾ ਹੈ । 'ਭਉਂ ਵਿਚ ਆਪਣੀ ਹੀਣਤਾ ਦਾ ਭਾਵ ਜਾਗਦਾ ਹੈ, ਪਰ ਹੀਣਤਾ ਦੇ ਇਸ ਇਹਸਾਸ ਵਿਚ ਕੋਈ ਰੰਜਿਸ਼ ਨਹੀਂ ਹੁੰਦੀ, ਸਗੋਂ ਇਸ ਹੀਣਤਾਂ ਦੀ ਸੰਪੂਰਕ ਵਡਿੱਤਣ ਦੀ ਪਰਤੱਖ .. ਹੋਂਦ ਇਕ ਤਸੱਲੀ ਦੇਂਦੀ ਹੈ, ਇਕ ਹੱਬ ਜਗਾਉਂਦੀ ਹੈ, ਇਕ ਉਮਾਹ ਪੈਦਾ ਕਰਦੀ ਹੈ । 'ਭਉ' ਦੀ ਅਵਸਥਾ ਵਿਚ ਇਕ ਰਹੱਸ ਹੁੰਦਾ ਹੈ ਜੋ ਭਉ ਨੂੰ ਹੋਰ ਵੀ ਤੀਖਣ ਕਰਦਾ ਹੈ । ਉੱਦਾਤ (Sublime) ਦੇ ਅਨੁਭਵ ਵਾਂਗ 'ਭਉ' ਦੇ ਅਨੁਭਵ ਉੱਤੇ ਵੀ ਇਕ ਸ਼ਕਤੀ, ਇਕ ਮਹਾਨਤਾ, ਇਕ ਸਦਾਚਾਰਕ ਸੂਰਬੀਰਤਾ, ਇਕ ਬੇਲਾਗ ਮੁਹੱਬਤ, ਤੇ ਇਕ ਅਤਿਅੰਤ ਬਖ਼ਸ਼ਿਸ਼ ਦੀ ਛਾਪ ਲਗੀ ਹੁੰਦੀ ਹੈ। ਇਸ 'ਭਉ' ਦਾ ਵੀ 'ਕਰਮ ਸਚਾ ਨੀਸਾਣ ਹੁੰਦਾ ਹੈ । ਪਾਵਨ ਭਉ ਦਾ ਤੇ ਸੰਸਾਰਕ ਡਰ ਦਾ ਇਕ ਤਰ੍ਹਾਂ ਦਾ ਵਿਰੋਧ ਹੈ-ਉਹ ਇਉਂ ਕਿ ਜਦ 'ਭਉ' ਜਾਗਦਾ ਹੈ ਤਾਂ ‘ਡਰ’ ਨਾਸ ਹੋ ਜਾਂਦੇ ਹਨ । ਓਦੋਂ ਇਉਂ ਜਾਂਦਾ ਹੈ ਜਿਵੇਂ ਭੈ ਕਉ ਭਉ ਪੜਿਆ -ਭੈਰਉ ਮਃ: ੫) ਭਉ, ਹੁਕਮ ਤੇ ਰਜ਼ਾ : ਗੁਰੂ ਨਾਨਕ ਨੂੰ ਤਾਂ, ਇਉਂ ਜਾਪਦਾ ਹੈ, ਸਾਰਾ ਬ੍ਰਹਮੰਡ ਇਸ ਪਾਵਨ ਭਉ ਦੇ ਅਦਬ ਵਿਚ ਖੜੋਤਾ ਲਗਦਾ ਹੈ । ਭੈ ਵਿਚਿ ਪਵਣੁ ਵਹੈ ਸਦਵਾਉ । ਭੈ ਵਿਚਿ ਚਲਹਿ ਲਖ ਦਰੀਆਉ ॥ ਭੈ ਵਿਚਿ ਅਗਨਿ ਕਢਹਿ ਵੇਗਾਰਿ । ਭੈ ਵਿੱਚ ਧਰਤੀ ਦਬੀ ਭਾਰਿ ......। ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨੇ ਅੰਤ ...... । ਭੈ ਵਿਚਿ ਜੋਧ ਮਹਾਬਲ ਸੂਰ । ਭੈ ਵਿਚ ਆਵਹਿ ਜਾਵਹਿ ਪੂਰ । ਸਗਲਿਆ ਭਉ · ਲਿਖਿਆ ਸਿਰਲੇਖੁ ! ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ । (ਵਾਰ ਆਸਾ ਮਃ ੧) ਇਹ ਸੰਕਲਪ ਉਪਨਿਸ਼ਦਾਂ ਦੇ ਵੇਲੇ ਤੋਂ ਚਲਿਆ ਆ ਰਿਹਾ ਹੈ । ਕਠੋਪਨਿਸ਼ਦ ਦੀਆਂ ਹੇਠ ਲਿਖਿਆਂ ਪੰਕਤੀਆਂ ਤੋਂ ਇਉਂ ਜਾਪਦਾ ਹੈ, ਜਿਵੇਂ ਇਹ ਗੁਰੂ ਨਾਨਕ ਦੇ ਉਪਰੋਕਤ ਸਲੋਕ ਦਾ ਹੀ ਕੰਈ ਪੂਰਬਲਾ ਰੂਪ ਹਨ : ੧੩