ਪੰਨਾ:Alochana Magazine April, May and June 1968.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

‘ਸੰਸਾਰਕ ਡਰ’ ਤੇ ‘ਨਿਰਮਲ ਭਉ' ਦਾ ਅੰਤਰ ਇਸ ‘ਸੰਸਾਰਕ ਡਰ’ (ਜਿਸ ਨੂੰ ਅਸੀਂ ਕੇਵਲ 'ਡਰ' ਕਹਾਂਗੇ) ਦੇ ਮੁਕਾਬਲੇ ਉੱਤੇ ਗੁਰਬਾਣੀ ਵਿਚ 'ਨਿਰਮਲ ਭਉ' (ਜਿਸ ਨੂੰ ਅਸੀਂ ਕੇਵਲ 'ਭਉ' ਕਹਾਂਗੇ) ਦੀ ਵੰਨਗੀ ਹੈ । 'ਡਰ' (fear) ਤੇ 'ਭਉ' (awe) ਦੇ ਪਰਸਪਰ ਅੰਤਰ ਦੀ ਪਛਾਣ ਦੁਆਰਾ ਹੀ ਪਾਵਨ ਭਉ' ਦੇ ਸੰਕਲਪ ਨੂੰ ਪੂਰੀ ਤਰਾਂ ਸਮਝਿਆ ਜਾ ਸਕਦਾ ਹੈ । ‘ਡਰ ਤਾਂ ਸੰਸਾਰਕ ਖ਼ਤਰਿਆਂ ਤੋਂ ਉਪਜਦਾ ਹੈ, ਤੇ ਸਾਡੇ ਅੰਦਰ ਇਕ ਘਬਰਾਹਟੇ, ਇਕ ਬੇਚੈਨੀ, ਇਕ ਅਣਸੁਖਾਵੀਂ ਹਲਚਲ ਜਿਹੀ ਪੈਦਾ ਕਰ ਦਿੰਦਾ ਹੈ; ਪਰ 'ਭਉ ਕਿਸੇ ਮਹਾਨ ਦੀ ਮਹਾਨਤਾ, ਕਿਸੇ ਵੱਡੇ ਦੀ ਵਡਿਆਈ, ਕਿਸੇ ਪ੍ਰਤਿਭਾਵਾਨ ਦੀ ਪ੍ਰਤਿਭਾ, ਕਿਸੇ ਉੱਚੇ ਦੀਬਾਣ ਵਾਲੇ ਦੀ ਸ਼ਾਨ ਵੇਖਿਆਂ ਜਾਗਦਾ ਹੈ ਤੇ ਵੇਖਣਹਾਰੇ ਨੂੰ ਇਕ ਅਚੰਭੇ ਦੀ ਹਾਲਤ ਵਿਚ ਲੈ ਜਾਂਦਾ ਹੈ ਜਿੱਥੇ ਉਹ ਵੇਖ ਵਿਡਾਣੁ ਰਹਿਆ ਵਿਸਮਾਦੁ। (ਵਾਰ ਮਾਸਾ ਮ: ੧) ਵਾਲੀ ਅਵਸਥਾ ਪ੍ਰਤੀਤ ਕਰਦਾ ਹੈ । ਇਸ ਅਵਸਥਾ ਵਿਚ ਕਿਸੇ ਖ਼ਤਰੇ ਦਾ ਅਨੁਭਵ ਨਹੀਂ ਹੁੰਦਾ ਸਗੋਂ ਸਾਡੀ ਹੋਂਦ ਆਪਣੇ ਆਪ ਨੂੰ ਕਿਸੇ ਅਲੌਕਿਕ ਜਾਦੂ ਦੀ ਬਲਵਾਨ ਪਕੜ ਵਿਚ ਮਹਿਸੂਸ ਕਰਦੀ ਹੈ, ਪਰ ਉਸ ਤੋਂ ਮੁਕਤ ਹੋਣ ਦਾ ਕੋਈ ਜਤਨ ਨਹੀਂ ਕਰਦੀ । 'ਡਰ' ਵਿਚ ਤਾਂ ਮਨੁਖ 'ਡਰ' ਦੇ ਸਮੇਂ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ, ਪਰ 'ਭਉ' ਵਿਚ ਉਹ 'ਭਉ' ਦੇ ਸਮੇਂ ਵੱਲ ਖਿਚੀਦਾ ਜਾਂਦਾ ਹੈ । ਤੇ ਉਸ ਧੂਹ ਨੂੰ ਜੋ ਉਸ ਨੂੰ ਤਨੋਂ ਮਨੋਂ ਸੁਖਾਵੀਂ ਲਗਦੀ ਹੈ, ਹੱਸ ਕੇ ਸ਼ੀਕਾਰ ਕਰਦਾ ਹੈ । 'ਡਰ' ਵਿਚ ਬੰਦ ਆਪਣੇ ਆਪ ਨੂੰ ਅਰੱਖਿਅਤ ਮਹਿਸੂਸ ਕਰਦਾ ਹੈ, ਪਰ 'ਭਉ' ਵਿਚ ਉਸ ਨੂੰ ਨ ਕੇਵਲ ਪਰੀ ਸੁਰੱਖਿਆ ਦਾ ਵਿਸ਼ਵਾਸ ਹੁੰਦਾ ਹੈ ਸਗੋਂ ਇਕ ਭਰਪੂਰ ਭਰੋਸੇ ਦੀ ਸ਼ਾਂਤੀ ਉਸ ਦੀ ਹੋਂਦ ਵਿਚ ਸਿੰਜਰਦੀ ਹੁੰਦੀ ਹੈ । ‘ਡਰ’ ਤੇ ‘ਭਉਂ ਦਾ ਸਰੀਰਕ ਸਰੂਪ ਵੀ ਅੱਡ ਅੱਡ ਹੈ । 'ਡਰ' ਵਿਚ ਸਰੀਰ ਕੰਬਦਾ ਹੈ, ਆਵਾਜ਼ ਲਰਜ਼ਦੀ ਹੈ, ਜੀਭ ਥਥਲਾਂਦੀ ਹੈ, ਲੂੰ ਕੰਡੇ ਖੜੋ ਜਾਂਦੇ ਹਨ, ਕੱਚਣ ਲਈ ਤੱਤਪਰਤਾ ਜਾਗਦੀ ਹੈ ਜਾਂ ਥੜੇ ਪੈ ਜਾਂਦੇ ਹਨ; ਪਰ 'ਭਉ' ਵਿਚ ਮਸਤਕ ਬੁਕਿਆ ਹੁੰਦਾ ਹੈ, ਅਵਾਜ਼ ਵਿਚ ਠਰੰਮਾ, ਕਦਮਾਂ ਵਿਚ ਸੁਬਕਪਨ ਹੁੰਦਾ ਹੈ, ਤੇ ਅੱਖਾਂ ਸਤਿਕਾਰ ਵਿਚ ਝੁਕੀਆਂ ਹੁੰਦੀਆਂ ਹਨ। ‘ਡਰ' ਵਿਚ ਮਾਨਸਿਕ ਸ਼ਕਤੀ ਦੁਰਬਲ ਹੋ ਜਾਂਦੀ ਹੈ, ਸੋਚ ਨੂੰ ਥੜੇ ਪੈ ਜਾਂਦੇ ਹਨ, ਤੇ ਘਬਰਾਹਟ ਵਿਚ ਨੂੰ ਧਿਆਨ ਬਝਦਾ ਹੈ, ਨ ਅਕਲ ਕੰਮ ਕਰਦੀ ਹੈ, ਪਰ 'ਭਉ' ਵਿਚ ਬੁੱਧੀ ਸੁਚੇਤ ਹੁੰਦੀ ਹੈ, ਧਿਆਨ ਕੇਂਦ੍ਰਿਤ ਨਿਰਮਲ ਭਉ ਪਾਇਆ ਹਰਿ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ॥ (ਸੂਹੀ ਛੰਤ ਮ: ੪ ਘਰੁ ੧)