ਪੰਨਾ:Alochana Magazine April, May and June 1967.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਵਿ ਦਾ ਮੁੱਖ ਮੰਤਵ ਹੈ ਭਾਵੇਂ ਇਹੋ ਹੀ ਇਕ ਮੰਤਵ ਨਹੀਂ । ਇਨ੍ਹਾਂ ਨੇ ਆਪਣੇ ਪ੍ਰਸਿੱਧ ਗ੍ਰੰਥ Essay on Dramatic Poesy ਵਿਚ ਸਿਖਿਆਂ ਨੂੰ ਦੂਜਾ ਸਥਾਨ ਉਨ੍ਹਾਂ ਨੇ ਅਨੁਣ ਸਿਧਾਂਤ ਤੇ ਵੀ ਵਿਚਾਰ ਕਰਦਿਆਂ ਅਨੁਕਣ ਦੀ ਥਾਂ ਖਾਸ ਪ੍ਰਦਾਨ ਕੀਤਾ ਹੈ । ਉਪਾਦਾਨ ਦੇ ਰੁਪਯ ਦੇ ਅਖੰਡ ਰੂਪ ਵਿਚ ਪੇਸ਼ ਕਰਨ ਨੂੰ ਹੀ ਮਹੱਤਾ ਦਿਤੀ । ਉਨਾਂ ਦਾ ਇਹ ਪੱਕਾ ਵਿਚਾਰ ਸੀ ਕਿ ਕਲਾਕਾਰ ਸੌਂਦਰਯਚੇਤਾ ਪਾਣੀ ਹੁੰਦਾ ਹੈ ਇਸ ਲਈ ਉਸ ਦਾ ਪ੍ਰਮੁੱਖ ਮੰਤਵ ਮਾਤ ਜੀਵਨ ਦਾ ਅਨੁਕਰਣ ਨ ਹੋ ਕੇ ਜੀਵਨ ਵਿਚ ਲੁਕੇ ‘ਸ਼ਿਵੰ ਦੇ ਪੇਸ਼ ਕਰਨ ਰਾਹੀਂ ਆਨੰਦ ਪ੍ਰਦਾਨ ਕਰਨਾ ਹੈ । ਕਲਾ ਵੀ ਜੀਵਨ ਦੇ ਆਮ ਰੂਪਾਂ ਨੂੰ ਆਪਣਾ ਉਪਜੀਵੀ ਬਣਾ ਕੇ ਆਪਣੀ ਸਿਰਜਨ ਵਿਤੀ ਰਾਹੀਂ ਉਨ੍ਹਾਂ ਨੂੰ ਨਵੇਂ ਅਤੇ ਆਨੰਦਦਾਈ ਰੂਪਾਂ ਵਿਚ ਪੇਸ਼ ਕਰਦੀ ਹੈ । ਪਰ 18ਵੀਂ ਸਦੀ ਦੇ ਸਭ ਸਮਾਲਕਾ ਅਤੇ ਲੇਖਕਾਂ ਨੇ ਲਿਖਿਆ ਤੇ ਹੀ ਖਾਸ ਤੌਰ ਤੇ ਜ਼ੋਰ ਦਿੱਤਾ । ਇਸ ਪਖ ਦੇ ਸਭ ਤੋਂ ਜ਼ੋਰਦਾਰ ਸਮਰਥਕ ਡਾ. ਜਾਨਸਨ ਸਨ ਜਿਨ੍ਹਾਂ ਦੀ ਸ਼ਖ਼ਸੀਅਤ ਤੋਂ ਉਸ ਸਦੀ ਦੇ ਪਿਛਲੇਰੇ ਅੱਧ ਦਾ ਸਾਰਾ ਸਮੀਖਿਆ ਸ਼ਾਸਤ੍ਰ ਪ੍ਰਭਾਵਿਤ ਰਿਹਾ ਹੈ । ਇਨ੍ਹਾਂ ਦੇ ਵਿਚਾਰ ਅਨੁਸਾਰ “ਸਾਹਿਤ ਯਥਾਰਥ ਰੂਪ ਵਿਚ ਸੱਚਾਈਆਂ ਤੇ ਘਟਿਤ ਹੋਣ ਵਾਲੀਆਂ ਘਟਨਾਵਾਂ ਦਾ ਚਿਤਰਣ ਕਰਦਾ ਹੈ8 " ਸਤਿਅ ਇਸ ਦਾ ਪ੍ਰਮੁੱਖ ਉਪਜੀਵੀ ਤੱਤ ਹੁੰਦਾ ਹੈ । ਸਾਹਿਤ ਦੀ ਦ੍ਰਿਸ਼ਟੀ ਤੋਂ ਜਾਨਸਨ ਨੈਤਿਕ ਸਤਿਅ ਨੂੰ ਖਾਸ ਮਹੱਤਵ ਦਿੰਦੇ ਹਨ ਅਤੇ ਸਿਖਿਆ ਨੂੰ ਆਲੋਚਨਾ ਦਾ ਮਾਪਦੰਡ ਮੰਨਦੇ ਸਨ । ਇਨ੍ਹਾਂ ਤੋਂ ਪਹਿਲਾਂ ਹੋਰੇਸ ਨੇ ਇਸ ਸੰਬੰਧ ਵਿਚ ਆਪਣੇ ਵਿਚਾਰ ਵਿਅੱਕਤ ਕੀਤੇ ਸਨ । ਇਨ੍ਹਾਂ ਬਾਰੇ ਅਸੀਂ ਪਹਿਲਾ ਵਿਚਾਰ ਕਰ ਚੁਕੇ ਹਾਂ । ਰਿਚਰਡਸਨ' ਦੇ ਨਾਵਲਾਂ ਦੀ ਸਿਫਤ ਕਰਦਿਆਂ ਇਨ੍ਹਾਂ ਲਿਖਿਆ ਹੈ ਕਿ-'ਮਨੁੱਖੀ ਹਿਰਦੇ ਦੇ ਭਾਵਾਂ ਨੂੰ ਸਾਤਵਿਕ ਗੁਣ ਦੇ ਸ਼ਾਸਨ ਵਿਚ ਕਿਆਸ਼ੀਲ ਹੋਣਾ ਚਾਹੀਦਾ ਹੈ 10 ਪਰ ਸ਼ੈਕਸਪਿਅਰ ਨੇ ਇਸ ਵਿਸ਼ੇ ਵਿਚ ਉਚਿਤ ਯੋਗਦਾਨ ਨਹੀਂ ਦਿੱਤਾ ਕਿਉਂ ਜੋ ਉਹ ਮਨੋਰੰਜਨ ਲਈ ਹੀ ਉਤਸੁਕ ਦਿਸਦੇ ਹਨ । ਉਨ੍ਹਾਂ ਦੇ ਕਥਾਨਕ ਕਾਵਿ ਦੇ ਇਸ ਮੌਲਿਕ ਸਿਧਾਂਤ ਦਾ ਖੰਡਨ ਕਰਦੇ ਹਨ ਜਿਨ੍ਹਾਂ ਅਨੁਸਾਰ ਚੰਗੇ ਪਾਤਾਂ ਨੂੰ ਇਨਾਮ ਅਤੇ (6) "Delight is the chief, if not the only end of poesy, instruction can be admitted but in second place" quoted by Scott James : Making of Literature, page-141 (7) Ibid, page-144 (8) Dr. Johnson, Lives of Poets, Pope, page-255 (9) "The basis of all excellances is truth" - Dr. Johnson, Lives of Pocts, Cowley, page-6-8. 010) WHe taught the passions to move at the dictates of virtue". 38