ਪੰਨਾ:Alochana Magazine April, May and June 1967.pdf/3

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਪਾਦਕੀ ਇਕ ਵਿਚਾਰ : ਇਕ ਪ੍ਰਭਾਵ ਪ੍ਰਯੋਗਵਾਦ ਰਚਨਾਤਮਿਕ ਪ੍ਰਕਿਰਿਆ ਵਿਚਲੀ ਸਿਰਜਨਾਤਮਿਕ ਸਮਰੱਥਾ ਨੂੰ ਯੰਤਿਕ ਮਹੱਤਤਾ ਦੇਣ ਹਿਤ ਸੂਤਰਬੱਧ ਹੈ । ਕਾਵਿ-ਰਚਨਾ ਵਿਚ ਇਸ ਕਿਸਮ ਦੀ ਯੰਤਿਕ ਮਹੱਤਤਾ ਇਸਦੀ ਭਾਸ਼ਾ ਤੇ ਬਿੰਬਾਵਲੀ ਅਤੇ ਤੋਲ-ਤੁਕਾਂਤ ਤੇ ਲੈਅ-ਪ੍ਰਬੰਧ ਨੂੰ ਮਿਲ ਜਾਂਦੀ ਹੈ । ਮੂਲ ਰੂਪ ਵਿਚ ਭਾਸ਼ਾ ਤੇ ਬਿੰਬਾਵਲੀ ਅਤੇ ਤੋਲ-ਤੁਕਾਂਤ ਤੇ ਲੈਅ-ਪ੍ਰਬੰਧ ਕਾਵਿ-ਰਚਨਾ ਦਾ ਮਾਧਿਯਮ ਹਨ ਜਿਸ ਵਿਚ ਭਾਸ਼ਾ ਤੇ ਤੋਲ-ਤੁਕਾਂਤ ਦਾ ਭਾਵ ਸੰਖਿਆਤਮਿਕ ਅਤੇ ਬਿੰਬਾਵਲੀ ਤੇ ਲੈਅ-ਪ੍ਰਬੰਧ ਦਾ ਸੁਭਾਵ ਗੁਣਾਤਮਿਕ ਹੈ । ਕਾਵਿਰਚਨਾ ਵਿਚ, ਦਰਅਸਲ, ਸੰਖਿਆਤਮਿਕ ਤੇ ਗੁਣਾਤਮਿਕ ਪੱਖ ਇਓ ਅਭੇਦ ਹੋ ਜਾਂਦੇ ਹਨ ਕਿ ਉਹਨਾਂ ਨੂੰ ਇਕ ਦੂਸਰੇ ਨਾਲੋਂ ਨਿਖੇੜਣਾ ਅਸੰਭਵ ਹੋ ਜਾਂਦਾ ਹੈ । ਫੇਰ ਤਾਂ ਉਹ ਉਸ ਰਚਨਾਤਮਿਕ ਕਿਰਿਆ ਦੇ ਹੀ ਅਨਿਖੜਵੇਂ ਅੰਗ ਬਣ ਜਾਂਦੇ ਹਨ ਜੋ ਇਤਿਹਾਸਿਕ/ ਵਿਆਪਕ ਵਸਤੂਆਂ, ਵਿਅੱਕਤੀਆਂ, ਘਟਨਾਵਾਂ, ਅਨੁਭਵਾਂ ਤੇ ਇਹਨਾਂ ਦੇ ਅੰਤਰ-ਸੰਬੰਧਾਂ ਨੂੰ ਸਦੀਵੀ ਨਹੀਂ ਤਾਂ ਚਿਰੰਜੀਵੀ ਮੂਲਾਂ ਵਿਚ ਬਦਲ ਦਿੰਦੀ ਹੈ । | ਜਦੋਂ ਕਾਵਿ-ਮਾਧਿਅਮ ਵਿਚਲੇ ਇਹਨਾਂ ਪੱਖਾਂ ਨੂੰ ਜਾਂ ਇਹਨਾਂ ਵਿਚਲੇ ਕਿਸੇ ਇਕ ਪੱਖ ਨੂੰ ਯੰਤਿਕ ਮਹੱਤਤਾ ਪਰਦਾਨ ਹੋ ਜਾਵੇ ਤਾਂ ਕਾਵਿ-ਰਚਨਾ ਉਸੇ ਤਰ੍ਹਾਂ ਖੰਡਤ ਸੁਭਾਵ ਦੀ ਹੋ ਨਿਬੜਦੀ ਹੈ ਜਿਵੇਂ ਕਿ ਉਸ ਵਕਤ ਜਦੋਂ ਕਿ ਇਹ ਕਿਸੇ ਵਿਚਾਰਧਾਰਾ ਦਾ ਪ੍ਰਚਾਰ ਕਰਦੀ ਹੈ । ਇਸ ਤਰਾਂ ਦਾ ਸੰਕਟ ,ਵਿਗਿਆਨਕ ਵਿਕਾਸ ਵਿਚ ਵੀ ਵਾਪਰਦਾ ਹੈ ਜਦੋਂ ਵਿਗਿਆਨਕ ਚੇਤਨਾ ਦੀ ਥਾਂ ਟੈਕਨਾਲੋਜੀ ਨੂੰ ਹੀ ਵਿਗਿਆਨ ਦਾ ਸਮੁੱਚਾ ਆਧਾਰਪਾਸਾਰ ਮੰਨ ਲਿਆ ਜਾਂਦਾ ਹੈ । ਨਿਰਸੰਦੇਹ ਕਾਵਿ-ਰਚਨਾ ਦੇ ਖੰਡਤ ਸੁਭਾਵ ਦੇ ਪਿੱਛੇ ਰਚਨਹਾਰ ਦੀ ਖੰਡਤ ਸੰਵੇਦਨਾ ਵੀ ਕੰਮ ਕਰ ਰਹੀ ਹੁੰਦੀ ਹੈ । ਨਤੀਜੇ ਵਜੋਂ ਕਾਵਿਰਚਨਾ ਹੀ ਮੰਨਿੱਕਤਾ, ਸਮੁੱਚਤਾ ਤੇ ਪ੍ਰਮਾਣਿਕਤਾ ਤੋਂ ਵਾਂਝਾ ਨਹੀਂ ਰਹਿ ਜਾਂਦੀ ਸਗੋਂ ਰਚਨਾਤਮਕ ਪ੍ਰਕਿਰਿਆ ਵੀ ਅਨੁਵਾਦ ਤੇ ਪੁਨਰ-ਅਨੁਵਾਦ ਦਾ ਰੂਪ ਧਾਰਣ ਲਈ ਮਜਬੂਰ ਹੋ ਜਾਂਦੀ ਹੈ । ਨਾਲ ਹੀ ਰਚਨਹਾਰੇ ਦਾ ਰਚਨਾਤਮਿਕ ਵਿਅੱਕਤਿਤਵ ਅ-ਪ੍ਰਮਾਣਿਕ ਸਵੈ-ਨਿਰਣੇ ਦਾ ਸ਼ਿਕਾਰ ਹੋ ਜਾਂਦਾ ਹੈ ਕਿਉਂਕਿ ਉਸਨੂੰ ਆਪਣੀ ਮੌਖਿਕ ਸਮਰੱਥਾ ਤੇ ਦਿਸ਼ਟੀਗਤ ਸਮਰੱਥਾ ਵਿਚਾਰ ਨਿਖੇੜ ਪੈਦਾ ਕਰਨਾ ਪੈਂਦਾ ਹੈ । ਮੌਖਿਕ ਸਮਰੱਥਾ ਰਾਹੀਂ ਰਚਨਹਾਰ ਆਦਿ-ਕਾਲੀਨ ਯੁਗਾਂ ਤੋਂ ਵਿਗਸਦੇ, ਬਦਲਦੇ ਤੇ ਬਦਲਵੇਂ ਰੂਪ ਵਿਚ ਵਿਗਸਦੇ ਭਾਵਾਂ ਤੇ ਮਨੋਭਾਵਾਂ ਨੂੰ ਲੋਕ ਬੋਧ ਦੇ ਰੂਪ ਵਿਚ ਅਨੁਭਵ ਕਰਦਾ ਹੈ ਜੋ ਉਸਨੂੰ ਸੱਚ ਦਾ ਹੀ ਮਹਾਂਕਾਵਿਕ ਪੱਖ ਪ੍ਰਤੀਤ ਹੁੰਦਾ ਹੈ । ਇਸਦੇ ਉਲਟ ਦ੍ਰਿਸ਼ਟੀਗਤ ਸਮਰੱਥਾ ਉਸਦੇ