ਪੰਨਾ:Alochana Magazine April, May and June 1967.pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੁੰਦੀ ਹੈ । ਉਹ ਸਮਝਦਾ ਸੀ ਕਿ ਸ਼ਾਹੂਕਾਰਾਂ ਲੋਕਾਂ ਦਾ ਟਰੱਸਟੀ ਬਣ ਕੇ ਵੀ ਕੰਮ ਕਰ ਸਕਦਾ ਹੈ । ਪਰ ਇਹ ਹੋ ਨਹੀਂ ਸਕਦਾ ਸੀ ਅਤੇ ਹੋਇਆਂ ਵੀ ਨਹੀਂ । ਇਤਿਹਾਸਿਕ ਵਿਕਾਸ ਦੇ ਨਿਯਮਾਂ ਦੀ ਸੋਝੀ ਨ ਹੋਣ ਕਾਰਨ ਇਸ ਅੰਤਰ-ਵਿਰੋਧੀ ਵਿਦ-ਗਸਤ ਸਥਿਤੀ ਵਿਚੋਂ ਮਹਾਤਮਾ ਜੀ ਨਿਮਨ ਸਿੱਟੇ ਤੇ ਪਹੁੰਚਦੇ ਹਨ : “ਬਿਨਾ ਕਿਸੇ ਸ਼ਕ ਤੋਂ, ਸਭ ਤੋਂ ਚੰਗੀ ਗੱਲ ਇਹ ਹੋਵੇਗੀ ਕਿ ਨਾ ਤਾਂ 1 25 ਵਰੇ ਜਿਊਣ ਦੀ ਇੱਛਾ ਕੀਤੀ ਜਾਵੇ ਅਤੇ ਨਾ ਹੀ ਹੁਣੇ ਮਰਨ ਦੀ । ਮੈਨੂੰ ਤਾਂ ਰੱਖੀ ਭਾਣੇ ਅੱਗੇ ਸਿਰ ਝੁਕਾ ਦੇਣਾ ਚਾਹੀਦਾ ਹੈ । ‘ਖੁਨ ਦੇ ਸੋਹਿਲੇ ਦਾ ਪਾਤਰ ਭਾਨੇ ਸ਼ਾਹ ਵੀ ਇਹੀ ਕਰਦਾ ਹੈ । ਜੋ ਹੋਇਆ ਹੈ। ਨੂੰ ਉਹ ਰੱਬੀ ਭਾਣਾ ਸਮਝਕੇ ਚਰਦਾ ਹੈ । ਇਕ ਥਾਂ ਤੇ ਉਪਨਿਆਸ ਵਿਚ ਭਾਨੇ ਸ਼ਾਹ ਮੌਲਵੀ ਅਤੇ ਮੁਨਸ਼ੀ ਨੂੰ ਸਮਝਾਉਂਦਾਹੋਇਆ ਕਹਿੰਦਾ ਹੈ ਕਿ ਜੇ ਮੁਸਲਿਮ ਲੀਗ ਦੇ ਲੀਡਰ ਭੜਕਾਊ ਤਕਰੀਰਾਂ ਨਾ ਕਰਨ ਤੇ ਸੰਪਰਦਾਇਕ ਫਸਾਦ ਨਾ ਹੋਣ । ਅਰਥਾਤ ਨਾਨਕ ਸਿੰਘ , ਅਨੁਸਾਰ ਫਸਾਦਾਂ ਦਾ ਕਾਰਨ ‘ਮਨੋਰਥ' ਦਾ ਬਾਹਰੀ ਰੂਪ ਮੁਸਲਿਮ ਲੀਗ ਦੀਆਂ ਭੜਕਾਊ ਤਕਰੀਰਾਂ ਹਨ । ਮੁਸਲਿਮ ਲੀਗ ਦਾ ‘ਮਨੋਰਥ' ਕੀ ਸੀ ? ਇਹ ਮਨੋਰਥ ਕਿਹੜੇ ਹਾਲਾਤ ਨੇ ਬਣਾਇਆ ? ਇਸ ਮਨੋਰਥ ਦੇ ਹੁੰਦੇ ਇਨਸਾਨੀਅਤ ਕਾਇਮ ਰਹਿ ਸਕਦੀ ਹੈ ਜਾਂ ਨਹੀਂ ? ਵਰਗੇ ਗੰਭੀਰ ਸਵਾਲਾਂ ਵੱਲ ਨਾਨਕ ਸਿੰਘ ਦੀ ਦ੍ਰਿਸ਼ਟੀ ਨਹੀਂ ਜਾਂਦੀ। ਇਨ੍ਹਾਂ ਸਵਾਲਾਂ ਦਾ ਉਤਰ ਸਾਮਰਾਜ ਅਧੀਨ ਹੋ ਰਹੇ ਭਾਰਤੀ ਵਿਕਾਸ ਦੇ ਵਿਸ਼ਲੇਸ਼ਣ ਵਿਚ ਹੈ । | ਸਾਮਰਾਜ ਦਾ ਹਿਤ 'ਪਾੜੋ ਤੇ ਰਾਜ ਕਰੋ' ਦੀ ਨੀਤੀ ਉਤੇ ਅਮਲ ਕਰਨ ਨਾਲ ਪੂਰਾ ਹੋ ਸਕਦਾ ਸੀ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਾਮਰਾਜ ਨੇ ਇਸ ਨੀਤੀ ਉਤੇ ਵਫਾਦਾਰੀ ਨਾਲ ਪਹਿਰਾ ਦਿੱਤਾ | ਸਾਮਰਾਜ ਅਧੀਨ, ਸਾਮਰਾਜ ਦੇ ਬਾਵਜੂਦ, ਜਦੋਂ ਸਾਡੇ ਦੇਸ਼ ਦਾ ਪੂੰਜੀਵਾਦੀ ਵਿਕਾਸ ਹੋਣ ਲੱਗਾ ਤਾਂ ਲਾਜ਼ਮੀ ਸੀ ਕਿ ਸਾਡੇ ਦੇਸ਼ ਦੀ ਨਵੀਨ ਪੈਦਾ ਹੋ ਰਹੀ ਮੱਧ-ਸ਼੍ਰੇਣੀ ਦੀ ਟੱਕਰ ਇੰਗਲੈਂਡ ਦੇ ਵਿਕਸਿਤ ਸ਼ਾਹੂਕਾਰੇ ਦੇ ਪ੍ਰਤੀਨਿਧ ਸਾਮਰਾਜ ਨਾਲ ਹੁੰਦੀ । ਇਸ ਟੱਕਰ ਵਿਚ ਭਾਰਤੀ ਮੱਧ-ਸ਼੍ਰੇਣੀ ਨੂੰ ਕਮਜ਼ੋਰ ਰੱਖਣ ਦਾ ਇਕ ਢੰਗ ਇਹ ਸੀ ਕਿ ਇਸ ਦੇ ਆਪਸੀ ਵਿਰੋਧਾਂ ਨੂੰ ਸ਼ਹਿ ਦਿੱਤੀ ਜਾਵੇ । ਸਾਮਰਾਜ ਦੀਆਂ ਨੀਤੀਆਂ ਦਸਦੀਆਂ ਹਨ ਕਿ ਜਿਉਂ ਜਿਉਂ ਇਹ ਟੱਕਰ ਵਧਦੀ ਗਈ. ਸ਼ਹਿ ਦੇਣ ਦਾ ਕੰਮ ਵੀ ਜ਼ੋਰ ਫੜਦਾ ਗਿਆ। ਕਦੀ ਹਿੰਦੂ ਆਗੂਆਂ ਅਤੇ ਕਦੀ ਮੁਸਲਮਾਨ ਆਗਆਂ ਨੂੰ ਚੁੱਕ ਛੱਡਣਾ ਸਾਮਰਾਜ ਦੀ ਦੈਨਿਕ ਨੀਤੀ ਦਾ ਅਨਿੱਖੜਵਾਂ ਅੰਗ ਬਣਿਆ ਰਿਹਾ ਜਿਸਦੇ ਸਿੱਟ ਵਜੋਂ ਭਾਰਤ ਨੂੰ ਇਕ ਕੌਮ ਵਿਚ ਬੰਣ ਦੇ ਦਾਅਵ' ਕਰਨ ਵਾਲਾ ਸਾਮਰਾਜ ਇਸ ਦੀਆਂ ਦੇ ਵਿਰੋਧੀ ਟੁਕੜੀਆਂ ਕਰ ਗਿਆ। ਪਰ ਖੂਨ ਦੇ ਸੋਹਿਲ' ਵਿਚ ਇਕ ਵੀ ਥਾਂ ਅਜੇਹੀ ਨਹੀਂ ਜਿੱਥੇ ਸਾਮਰਾਜ ਦੀ ਉਪਰੋਕਤ ਨੀਤੀ ਵਲ ਇਸ਼ਾਰਾ ਤਕ ਹੋਵੇ । 7