ਪੰਨਾ:Alochana Magazine April, May and June 1967.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਾਰਤੀ ਆਜ਼ਾਦੀ ਤੇ ਨਾਨਕ ਸਿੰਘ ਟੀ: ਆਰ: ਵਿਨੋਦ (ਪ੍ਰੋ.) ਨਾਵਲਕਾਰ ਨਾਨਕ ਸਿੰਘ ਨੇ ਭਾਰਤੀ ਆਜ਼ਾਦੀ ਸੰਬੰਧੀ ਓਵੇਂ ਮਹਿਸੂਸ ਕੀਤਾ ਜਿਵੇਂ ਮਹਾਤਮਾ ਗਾਂਧੀ ਨੇ ਮਹਿਸੂਸ ਕੀਤਾ ਸੀ। ਉਸਦਾ ਇਹ ਅਹਿਸਾਸ ਉਸਦੇ ਚਰ ਨਾਵਲਾਂ :-ਖੁਨ ਦੇ ਸੋਹਿਲੇ, ਅੱਗ ਦੀ ਖੇਡ, ਮੰਝਧਾਰ ਅਤੇ ਚਿਤਕਾਰ ਵਿਚ ਪੇਸ਼ ਹੈ । ਇੱਨ੍ਹਾਂ ਨਾਵਲਾਂ ਦੇ ਵਿਸ਼ਲੇਸ਼ਣ ਰਾਹੀਂ ਅਸੀਂ ਭਾਰਤੀ ਆਜ਼ਾਦੀ ਦੀ ਵਾਸਤਵਿਕਤਾ , ਨੂੰ ਸਮਝ ਸਕਦੇ ਹਾਂ ਅਤੇ ਸਾਡੇ ਦੇਸ਼ ਦੇ ਇਸ ਮਹੱਤਵਪੂਰਨ ਪੜਾ ਸੰਬੰਧੀ ਆਪਣੀ ਕੋਈ ਵਿਗਿਆਨਿਕ ਰਾਏ ਬਣਾ ਸਕਦੇ ਹਾਂ । ‘ਖੂਨ ਦੇ ਸੋਹਿਲੇ' ਦਾ ਕਰਮ-ਖੇਤਰ ਪੋਠੋਹਾਰ ਦਾ ਇਕ ਪਿੰਡ, ਚਕਰੀ, ਹੈ । ਚਕਰੀ ਦਾ ਜੱਦੀ ਸ਼ਾਹੂਕਾਰ, ਭਾਨੇ ਸ਼ਾਹ, ਇਸ ਨਾਵਲ ਦਾ ਮੁੱਖ ਪਾਤਰ ਹੈ । ਭਾਨੇ ਸ਼ਾਹ ਦਾ ਕਿੱਤਾਂ ਵਣਜ-ਵਪਾਰ ਹੈ । ਇਸ ਕਿੱਤੇ ਵਿਚੋਂ ਉਸਨੇ ਬਹੁਤ ਸਾਰਾ ਮੁਨਾਫਾ ਖੱਟਿਆਂ ਹੈ । ਪਣੀ ਮਜ਼ਬੂਤ ਆਰਥਿਕ ਪੁਜ਼ੀਸ਼ਨ ਤੋਂ ਇਲਾਵਾ ਉਹ ਆਪਣੀ ਸ਼ਖਸੀਅਤ ਦੇ ਗੁਣਾਂ ਕਾਰਨ ਪਿੰਡ ਦਾ ਮੋਢੀ ਬਣ ਗਿਆ ਹੈ । ਉਹ ਪੰਚਾਇਤ ਦਾ ਸਰਪੰਚ ਹੈ, ਪਿੰਡ ਦੀ ਇਜ਼ਤ ਦਾ ਰਾਖਾ ਅੜੇ-ਥੁੜੇ ਦੇ ਕੰਮ ਆਉਣ ਵਾਲਾ ਅਤੇ ਸਭ ਨੂੰ ਬਿਨਾ ਕਿਸੇ ਭੇਦ ਦੇ ਮਨੁੱਖ ਸਮਝਣ ਵਾਲਾ | ਭਾਨੇ ਸ਼ਾਹ ਦੀ ਸ਼ਖਸੀਅਤ ਦੇ ਉਪਰੋਕਤ ਗੁਣਾਂ ਨੂੰ ਚਿਤਰਨ ਲਈ ਲਖਕ ਨੇ ਤਿੰਨ ਪ੍ਰਬਲ ਪਰਸਥਿਤੀਆਂ ਉਸਾਰੀਆਂ ਹਨ । ਇਕ ਤਾਂ ਭਾਨੇ ਸ਼ਾਹ ਇਕ ਮੁਸਲਮਾਨ ਕਰੀਮ ਬਖਸ਼ ਦੀ ਮਦਦ ਕਰਦਾ ਹੈ । ਕਰੀਮ ਬਖਸ਼ ਨੂੰ ਖੇਤੀ-ਬਾੜੀ ਦੇ ਕਿਤੇ ਵਿਚੋਂ ਘਾਟਾ ਪੈ ਜਾਂਦਾ ਹੈ । ਭਾਨੇ ਸ਼ਾਹ ਨਾ ਕੇਵਲ ਇਸ ਘਾਟੇ ਨੂੰ ਹੀ ਪੂਰਾ ਕਰਦਾ ਹੈ, ਸਗੋਂ 'ਆਪਣੀ' ਚੌਂ ਦਾ ਇਕ ਟੋਟਾ ਵੀ ਉਸਨੂੰ ਦੇ ਦਿੰਦਾ ਹੈ । ਕਰੀਮ ਬਖਸ਼ ਦੀ ਮੌਤ ਤੋਂ ਪਿੱਛੋਂ ਉਹ ਉਸਦੇ ਟੱਬਰ ਨੂੰ ਆਪਣੇ ਸਕੇ-ਸੰਬੰਧੀਆਂ ਦੀ ਤਰ੍ਹਾਂ ਪਾਲਦਾ ਹੈ ਅਤੇ ਉਨ੍ਹਾਂ ਦੇ ਨਾਂ, ਬਿਨਾ ਕਿਸੇ ਨੂੰ ਦੱਸੇ, ਆਪਣਾ ਇਕ ਘਰ ਲਵਾ ਦਿੰਦਾ ਹੈ । ਕਰੀਮ ਬਖਸ਼ ਦੀ ਧੀ ਨਸੀਬ ਨੂੰ ਤਾਂ ਉਹ ਆਪਣੀ ਮਰ ਚੁੱਕੀ ਧੀ ਕਿਸ਼ਨਾ ਦਾ ਹੀ ਪ੍ਰਤੀਰੂਪ ਸਮਝਦਾ ਹੈ । ਅੜੇ-ਥੁੜੇ ਮੁਸਲਮਾਨ ਟੱਬਰ ਪ੍ਰਤੀ ਉਸਦਾ ਇਹ ਪਤੀਕਰਮ ਉਸਨੂੰ ਇਨਸਾਨ ਬਣਾਉਂਦਾ ਹੈ । ਕਾਨੇ ਸ਼ਾਹ ਦੀ ਸ਼ਖਸੀਅਤ ਦਾ ਦੂਸਰਾ ਮਾਨਵੀ ਗੁਣ ਉਸਦੀ ਸਰਪੰਚੀ ਵਿਚ Rਘੜਦਾ ਹੈ । ਭਾਨੇ ਸ਼ਾਹ ਦਾ ਪੁੱਤਰ ਬੂਟੇਸ਼ਾਹ ਯੂਸਫ ਅਤੇ ਨਸੀਮ ਦੀ ਮੁਹੱਬਤੇ ਨੂੰ 14