ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਤਰਸ-ਯਾਚਨਾ ਦੀ ਮੰਗ ਕਰਦਾ ਉਦਾਸੀਨ ਟੈਸਟ । ਪਰ ਕੀ ਮਨੁਖੀ ਰਿਸ਼ਤਿਆਂ ਦੇ ਸਮਾਜੀ/ਭਾਵੁਕ ਪੱਖ ਨੂੰ ਏਸ ਯਾਤਰਿਕ ਢੰਗ ਨਾਲ ਠੀਕ ਤਰ੍ਹਾਂ ਸਮਝਿਆ ਜਾ ਸਕਦਾ ਹੈ ? ਕੀ ਸਾਹਿਤ ਵਿੱਚ ਜੀਵਨ ਦੀ ਵਿਵਧਤਾ ਆਰੰਭ ਵਿੱਚ ਹੀ ਇਸ ਅਰਥ ਨਾਲ ਜੋੜ ਦੇਣ ਨਾਲ ਗ਼ਲਤ ਨਤੀਜਿਆਂ ਤੇ ਪਹੁੰਚਾਣ ਦਾ ਕਾਰਨ ਨਹੀਂ ਬਣਦੀ ? . | ਕੀ ਇਸ਼ਕ ਦੇ ਖੇਤਰ ਵਿੱਚ ਮੱਲ ਮਾਰਨੀ ਕਿਲਾ ਮਾਰਨ ਦੇ ਮੁਕਾਬਲੇ ਹੋਣਾ ਕਰਮ ਹੈ ? ਏਸ ਤਰ੍ਹਾਂ ਤਾਂ ਵਾਰਾਂ ਨੂੰ ਕਿਸਿਆਂ ਨਾਲੋਂ ਜਾਂ ਗੁਰਬਾਣੀ ਨਾਲੋਂ ਵੀ ਉਚੇਰਾ ਸਥਾਨ ਪ੍ਰਾਪਤ ਹੋਣਾ ਚਾਹੀਦਾ ਹੈ ਕਿਉਂਕਿ ਵਾਰਾਂ ਦੇ ਨਾਇਕ ਦੀ ‘ਕਿਲਾ ਮਾਰਨ ਦੀ ਦਲੇਰੀ ਅਵੱਸ਼ ਹੀ ਧਾਰਮਕ ਬੌਧਕਤਾ ਨਾਲੋਂ ਵਧੇਰੇ ਬਹਾਦਰੀ ਵਾਲਾ ਕਰਮ ਮੰਨਿਆ ਜਾਣਾ ਚਾਹੀਦਾ ਹੈ । ਇਸ ਤਰ੍ਹਾਂ ਵਾਰਾਂ ਦੇ ਨਾਇਕ ਅਵੱਸ਼ ਹੀ ਹੋਰ ਨਾਇਕਾਂ ਨਾਲੋਂ ਉਚੇਰੇ ਸਥਾਨ ਤੇ ਰੱਖੇ ਜਾਣੇ ਚਾਹੀਦੇ ਹਨ । ਇਸ ਤੋਂ ਉਪਰੰਤ, ਸੇਖ ਦੀ ਇਹ ਦਲੀਲ ਸਾਹਿਤ ਦੇ ਕਰਤੱਵ ਤੋਂ ਬਾਹਰੀਆਂ ਮੰਗਾ ਤੋਂ ਪ੍ਰੇਰਤ ਹੋਈ ਜਾਪਦੀ ਹੈ । ਸਾਹਿਤ ਦੇ ਨਾਇਕ ਜਾਂ ਸਾਹਿਤਕ ਰਚਨਾ ਦੇ ਕਰਤਵ ਦਾ ਨਿਤਾਰ ਰਚਨਾ ਦੀ ਆਪਣੀ ਅੰਦਰਲੀ ਸੱਭਿਆਚਾਰਕ ਨਹਾਰ ਦੇ ਆਧਾਰ ਦੇ ਹੋਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਗਲਾਂ ਦੇ ਆਧਾਰ ਤੇ ਜਾਂ ਉਨ੍ਹਾਂ ਕਰਮਾਂ ਦੇ ਆਧਾਰ ਤੇ ਜਿਨ੍ਹਾਂ ਦੇ ਹੋਣ ਦੀ ਸੰਭਾਵਨਾ ਨਹੀਂ ਜਾਂ ਨਾਇਕ ਦੀ ਕਥਾ ਵਿਚਲੀ ਭੂਮਿਕਾ ਅਨੁਸਾਰ ਜਿਨ੍ਹਾਂ ਦੀ ਲੋੜ ਨਹੀਂ। ਪਰ ਸੇਖੋਂ ਇਸ਼ਕ ਦੇ ਖੇਤਰ ਵਿੱਚ ਰਾਂਝੇ ਦੀ ਭੂਮਿਕਾ ਦਾ ਚਿਤਰ ਉਹਦੇ ਲਈ ਅਣਲੋੜੇ ਕਰਮਾਂ ਦੇ ਆਧਾਰ ਤੇ ਕਰ ਰਿਹਾ ਹੈ । ਬਨਬਾਸੀ ਨਾਇਕ ਦਾ ਵਿਦਰੋਹ ਆਪਣੇ ਖੇਤਰ ਦੀ ਸੀਮਾ ਰਾਹੀਂ ਹੀ ਨਿਸ਼ਚਿਤ ਹੋਵੇਗਾ । ਭਾਵੇਂ ਇਸ ਵਿਦਰੋਹ ਦੀਆਂ ਧੁਨੀਆਂ ਆਪਣੇ ਖੇਤਰ ਤੋਂ ਬਾਹਰੇ ਮੋਕਲੇ ਖੇਤਰ ਵਿੱਚ ਵੀ ਮਹੱਤਵ ਪ੍ਰਾਪਤ ਕਰ ਸਕਦੀਆਂ ਹਨ ਜਿਹਾ ਕਿ ਹੀਰ ਸਾਹਿਤ ਸਬੰਧੀ ਹੋਇਆ ਹੈ । ਹੀਰ ਨੂੰ ਵਿਆਹ ਤੋਂ ਪਹਿਲੇ ਉਧਾਲਣ ਵੇਲੇ ਦੇ ਰਾਂਝੇ ਦਾ ਮਾਨਸਿਕ ਦੰਦ ਅਜਿਹਾ ਕਰਮ ਹੈ ਜਿਹੜਾ ਉਸਦੀ ਭਾਂਜ ਦਾ ਨਹੀਂ ਸਗੋਂ ਸਭਿਆਚਾਰਕ ਪ੍ਰਤੀਮਾਨ ਸਾਹਵੇਂ ਨਵੇਂ ਤੀਮਾਨ ਦੀ ਅਣਹੋਂਦ ਦਾ ਸੂਚਕ ਹੈ । ਉਧਲ ਜਾਣ ਤੋਂ ਪਿਛੋਂ ਉਨ੍ਹਾਂ ਦਾ ਸਵਾ ਦਮੋਦਰ ਜਾਂ ਮਕਬਲ ਦੀਆਂ ਹੀਰਾਂ ਵਾਂਗ ਸਮਾਜ ਤੋਂ ਲਾਂਭੇ ਜਾ ਕੇ ਤਾਂ ਸੰਭਵ ਹੈ ਪਰ ਏਸੇ ਸਮਾਜ ਵਿੱਚ ਇਸ ਵਸੇਵੇ ਦੇ ਸਫਲ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ । ਇਸ ਲਈ ਲੋੜ ਹੈ ਕਿ ਹੀਰ ਦੀ ਸਾਰੀ ਕਥਾ ਦਾ ਵਿਸ਼ਲੇਸ਼ਨ ਨਾਇਕ ਦੀ ਮਨੋ-ਬਿਤੀ ਦੇ ਸਕਿਆਚਾਰਕ ਆਧਾਰ ਨੂੰ ਮੁਖ ਰਖ ਕੇ ਕੀਤਾ ਜਾਏ । ਅਸਲੀ ਨਿਰਨਾ ਤਾਂ ਹੀਰ ਦੇ ਅੰਦਰਲੇ ਸਭਿਆਚਾਰਕ ਅੰਤਰ-ਵਿਰੋਧ ਅਤੇ ਸੰਘਰਸ਼ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਨਾ ਕਿ ਪਾਤਰੇ ਪਾਤਰਾਂ ਦੇ ਇੱਕਾ ਦੁੱਕਾ ਕਰਮਾਂ ਦੇ ਆਧਾਰ ਤੇ । ਹਾਂ, ਪਾਤਰਾਂ ਦੇ ਇਹ ਕਰਮ ਅਗੋਂ ਰਚਨਾ ਵਿਚਲੀ ਭਾਵਨਾ ਦੀ ਨੁਹਾਰ ਨੂੰ ਨਿਸ਼ਚਿਤ ਕਰਨ ਦੇ ਕਾਰਨ ਕਿਵੇਂ ਬਣਦੇ ਹਨ ਤੇ ਕਿਵੇਂ ਇਹ ਕਰਮ ਸਮੁੱਚੀ ਰਚਨਾ ਦੇ ਸਾਹਿਤਾਰਥ ਨੂੰ ਬਦਲਦੇ ਹਨ, ਏਸ ਪਖੋਂ ਇਨ੍ਹਾਂ ਨਿੱਜੀ ਕਰਮਾਂ ਦਾ ਮਹਤੱਵ ਵੀ ਵਿਚਾਰਿਆ ਜਾਣਾ ਚਾਹੀਦਾ ਹੈ । 12