ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਸ ਤਰ੍ਹਾਂ, ਸੂਫੀ ਸਿਧਾਂਤ ਦੇ ਪਿਛਲੱਗ ਦੇ ਰੂਪ ਵਿੱਚ ਤੇ ਸਾਹਿਤਕ ਪਖੋਂ ਉਪਰਾਮਤਾ ਦੀ ਤਸਵੀਰ ਹੋਣ ਦੇ ਪਖੋਂ, ਸੇਖੋਂ ਹੀਰ ਸਾਹਿਤ ਬਾਰੇ ਜਿਹੜੇ ਨਤੀਜਿਆਂ ਤੇ ਪਹੁੰਚਿਆ ਹੈ ਉਹ ਅਜ ਦੀ ਮਾਰਕਸਵਾਦੀ ਸੂਝ ਦੇ ਸੰਦਰਭ ਵਿੱਚ ਯਾਂਤਰਿਕ ਜਾਪਦੇ ਹਨ । | ਜਦੋਂ ਸੇਖੋਂ ਹੀਰ ਦੀ ਸਾਰੀ ਕਹਾਣੀ ਨੂੰ “ਭਜ ਦੀ ਕਹਾਣੀ ਕਹਿੰਦਾ ਹੈ ਤਾਂ ਕਈ ਪ੍ਰਸ਼ਨ ਸਾਡੇ ਧਿਆਨ ਦੀ ਮੰਗ ਕਰਦੇ ਹਨ । ਪਰ ਇਨ੍ਹਾਂ ਪ੍ਰਸ਼ਨਾਂ ਵੱਲ ਆਉਣ ਤੋਂ ਪਹਿਲਾਂ ਸੇਖੋਂ ਵਲੋਂ ਭਾਂਜ' ਦੀਆਂ ਆਧਾਰ-ਦਲੀਲਾਂ ਵਲ ਗਹੁ ਕਰਨਾ ਜ਼ਰੂਰੀ ਹੈ । ਉਹ ਲਿਖਦਾ ਹੈ : “ਰਾਂਝਾ ਪਹਿਲੋਂ ਭਰਜਾਈਆਂ ਪਾਸ ਭਾਂਜ ਖਾ ਕੇ, ਆਪਣੀ ਸੱਤਹ ਤੇ ਮਨੁਖਤਾ ਦਾ ਸਬੂਤ ਸਿਆਲਾਂ ਦੀ ਖੂਬਸੂਰਤੀ ਲਈ ਮਸ਼ਹੂਰ ਧੀ ਦੇ ਇਸ਼ਕ ਵਿੱਚ ਲੱਭਦਾ ਹੈ, ਕਿਸੇ ਕਿਲ੍ਹਾ ਮਾਰਨ ਵਿੱਚ, ਰਾਜ ਪਲਟਾਣ ਵਿੱਚ ਨਹੀਂ। ਫਿਰ ਜਦੋਂ ਮਾਪੇ ਹੀਰ ਨੂੰ ਖੇੜਿਆਂ ਦੇ ਵਿਆਹੁਣ ਦੀਆਂ ਤਿਆਰੀਆਂ ਕਰਦੇ ਹਨ, ਤਾਂ ਉਹ ਹੀਰ ਨੂੰ ਉਧਾਲ ਕੇ ਲੈ ਜਾਣ ਦੀ ਹਿੰਮਤ ਨਹੀਂ ਰਖਦਾ | ਬਾਦ ਵਿੱਚ ਵੀ ਜੋ ਯਤਨ ਉਹ ਕਰਦਾ ਹੈ ਉਹ ਹਿੱਮਤ ਨਹੀਂ ਕਰਵਾ ਰਹੀ, ਇਸ਼ਕ ਦਾ ਫ਼ਰਜ਼ ਕਰਵਾ ਰਿਹਾ ਹੈ । ਅਸਲ ਵਿੱਚ ਜਿਥੇ ਹੀਰ ਉਸ ਸਮੇਂ ਦੀ ਬੇਹਿੰਮਤੀ ਦੀ ਤਸਵੀਰ ਹੈ, ਉਥੇ ਇਹ ਵਾਰਸ ਸ਼ਾਹ ਦੇ ਆਪਣੇ ਭਗੌੜੇ ਇਸ਼ਕ ਦਾ ਅਕਸ ਵੀ ਹੈ 19 ਏਥੇ ਅਸੀਂ ਸੇਖੋਂ ਦੀ ਇਸ ਧਾਰਨਾ ਉਤੇ ਬਹਿਸ ਨਹੀਂ ਕਰਾਂਗੇ ਕਿ “ਵਾਰਸ ਸ਼ਾਹ ਲਈ ਹੀਰ ਰਾਂਝੇ ਦੀ ਕਹਾਣੀ ਇਕ ਨਿੱਜੀ ਘਟਨਾ ਦਾ ਪਾਸਾਰ ਸੀ, ਇਕ ਆਤਮ ਪ੍ਰਕਾਸ਼ ਦਾ ਸਾਧਨ ਸੀ 10 ਇਸ ਧਾਰਨਾ ਬਾਰੇ ਬਹਿਸ ਸਾਨੂੰ ਆਪਣੇ ਵਿਸ਼ੇ ਸਬੰਧੀ ਵਖਰੀ ਦਿਸ਼ਾ ਵਲ ਲੈ ਜਏਗੀ, ਇਸ ਲਈ ਇਸ ਬਾਰੇ ਵਿਚਾਰ ਅੱਗੇ ਖਾਂਦੇ ਹੋਏ ਆਪਣੇ ਵਿਸ਼ੇ ਵਲ ਆਉਂਦੇ ਹਾਂ । ਉਪਰਲੀ ਪਹਿਲੀ ਟੂਕ ਤੋਂ ਹੇਠ ਲਿਖੀਆਂ ਗਲਾਂ ਸਪਸ਼ਟ ਹੁੰਦੀਆਂ ਹਨ । । ਰਾਂਝੇ ਦੀ ਚ ਭਰਜਾਈਆਂ ਹਥੋਂ ਭਾਂਜ ਹੈ । 2 ਮੱਧਕਾਲੀ ਨਾਇਕ ਲਈ ਇਸ਼ਕ ਕੋਈ ਸੂਰਮਗਤੀ ਦਾ ਕਾਰਜ ਨਹੀਂ ਸਗੋਂ ਇਸਦੇ ਮੁਕਾਬਲੇ ਕਿਲਾ ਮਾਰਨਾ ਸੂਰਮਗਤੀ ਦਾ ਨਾਇਕੀ ਕਾਰਜ ਹੈ । ਹੀਰ ਨੂੰ ਉਧਾਲਣ ਤੋਂ ਇਨਕਾਰ ਬੇਹਿੰਮਤੀ ਹੈ ਅਤੇ ਉਧਾਲੇ ਲਈ ਪਿਛਲੇਰੇ ਜਤਨ ਹਿੰਮਤ ਦੇ ਨਹੀਂ ਇਸ਼ਕ ਦੇ ਫਰਜ਼ ਹਿਤ ਕੀਤੇ ਗਏ ਹਨ । ਸੁਆਲ ਇਹ ਪੈਦਾ ਹੁੰਦਾ ਹੈ ਕਿ ਰਾਂਝੇ ਦਾ ਘਰੋਂ ਨਿਕਲਣਾ ਭਰਜਾਈਆਂ ਹਥੋਂ ਭਾਂਜ ਹੈ ਜਾਂ ਨਿੱਜੀ ਜਾਇਦਾਦ ਨਾਲ ਸਬੰਧਤ ਮਨੁਖੀ ਰਿਸ਼ਤਿਆਂ ਦੇ ਕੋਝੇ ਪੱਖ ਵਿਰੋਧ (9) ਉਕਤ, ਪੰਨਾ - 18 (10) ਉਕਤ, ਪੰਨਾ - 21