ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪਹੁੰਚਦੇ ਹਨ। ਇਸਦੇ ਉਲਟ ਨਜਮ ਹੁਸੈਨ ਸਯੰਦ ਦੀ ਧਾਰਨਾ ਦਾ ਅਧਿਅਨ ਵਖਰੀ ਦਿਸ਼ਾ ਵਲ ਸੰਕੇਤ ਕਰਦਾ ਹੋਇਆ ਵਖਰੇ ਸੰਕਲਪ ਤਾਈਂ ਪਹੁੰਚਦਾ ਹੈ । ਸੇਖੋਂ ਦੀ ਇਨ੍ਹਾਂ ਸੂਫੀਆਂ ਪ੍ਰਤੀ ਪੂਰਵ ਮਿਥਿਤ ਧਾਰਨਾ ਕਿੱਸਾਕਾਰਾਂ ਦੇ ਮੂਲਆਂਕਣ ਨੂੰ ਨਿਸ਼ਚਿਤ ਕਰਦੀ ਹੈ । ਇਹ ਧਾਰਨਾ ਮਲ ਰੂਪ ਵਿੱਚ ਫੀਆਂ ਨੂੰ ਮੁਸਲਮਾਨੀ ਧਾਰਮਕ ਅਤੇ ਰਾਜਸੀ ਸੰਗਠਣ ਦਾ ਅਨਿਖੜਵਾਂ ਅਗੇ ਮੰਨ ਕੇ ਟੁਰਦੀ ਹੈ । ਅਤੇ ਮੁਸਲਮਾਨਾਂ ਦੀ ਅਠਾਰਵੀਂ ਸਦੀ ਵਿੱਚ ਹੋਈ ਅਧੋਗਤੀ ਨੂੰ ਇਨ੍ਹਾਂ ਫੀਆਂ ਅਤੇ ਕਿੱਸਾਕਾਰਾਂ ਦੀ ਆਤਮਕੀ ਸਾਹਿਤਕ ਅਧੋਗਤੀ ਦਾ ਕਾਰਨ ਮੰਨਦੀ ਹੈ । ਸੇਖੋਂ ਦੀ ਫੀਆਂ ਪ੍ਰਤੀ ਜੋ ਧਾਰਨਾ ਹੈ ਉਸ ਵਿੱਚ ਇਸ ਗੱਲ ਦੀ ਸੰਭਾਵਨਾ ਨੂੰ ਨਹੀਂ ਗੌਲਿਆ ਗਿਆ ਕਿ ਫ਼ੀਆਂ ਦੀ ਕਵਿਤਾ ਵਿੱਚ ਆਪਣੇ ਸਮੇਂ ਦੇ ਸਮਾਜ ਦੀਆਂ ਕੁਟੀਆਂ ਬਾਰੇ ਟੀਕਾ ਟਿਪਣੀ ਜਾਂ ਆਲੋਚਨਾ ਉਨ" ਦੇ ਤੀਖਣ ਅਨੁਭਵ ਦਾ ਕਾਵਿਕ ਪ੍ਰਤੀਕਰਮ/ਪ੍ਰਤੀਬਿੰਬ ਹੈ ਜਿਸ ਵਿੱਚ ਸਮਾਜਕ ਚੇਤਨਾ ਦਾ ਅੰਸ਼ ਮਾਤਰਾ/ਗੁਣ ਉਸੇ ਰੂਪ ਵਿੱਚ ਪ੍ਰਾਪਤ ਨਹੀਂ ਜਿਸ ਰੂਪ ਵਿੱਚ ਗੁਰਬਾਣੀ ਵਿਚ ਪਾਪਤ ਹੈ । ਅਜੇਹਾ ਹੋ ਵੀ ਨਹੀਂ ਸੀ ਸਕਦਾ ਕਿਉਂਕਿ ਦੋਹਾਂ ਭਾਂਤ ਦੇ ਕਾਵਿ ਪ੍ਰਤੀਕਰਮ ਦੀ ਪਿਠ ਭੁਮੀ ਅਤੇ ਸਿਧਾਂਤਕ, ਸਮਾਜਕ ਆਧਾਰ/ਸਰੋਤ ਵਖਰੀ ਭਾਂਤ ਦਾ ਹੈ । ਪਰ ਸੁਖਾਂ ਸਫੀਆਂ ਕੋਲੋਂ ਉਸੇ ਭਾਂਤ ਦੀ ਵਿਦਰੋਹੀ ਚੇਤਨਾ ਦੀ ਮੰਗ ਕਰਦਾ ਹੈ ਜਿਹੜੀ ਉਸਨੂੰ ਗਰ ਸਾਹਿਬਾਨ/ਗੁਰਬਾਣੀ ਕੋਲੋਂ ਪ੍ਰਾਪਤ ਹੋਈ ਹੈ । ਸੇਖੋਂ ਦੀ ਇਹੀ ਰਵ-ਸਾਬਤ ਧਾਰਨਾ ਉਸਦੇ ਕਿੱਸਾਕਾਰਾਂ ਬਾਰੇ ਕੀਤੇ ਗਏ ਮੁਲਿਆਂਕਣ ਦੀ ਹਾਰ ਨੂੰ ਨਿਸ਼ਚਿਤ ਕਰਦੀ ਹੈ । ਸੇਖੋਂ ਵਲੋਂ ਹੀਰ ਸਾਹਿਤ ਦਾ ਲਿਆਂਕਣ ਇਸਦੇ ਨਿਰੋਲ ਸਮਾਜ-ਚਿੱਰਥਾ ਪੱਖ ਤੋਂ ਨਹੀਂ ਕੀਤਾ ਗਿਆ ਸਗੋਂ ਇਸ ਦੇ ਸਾਹਿਤਕ ਮਹਤੱਵ ਪਖੋਂ ਕੀਤਾ ਗਿਆ ਹੈ । (4) ਇਹ ਮੁਸਲਮਾਨ ਜਨਤਾ ਦੇ ਨੀਵੇਂ ਬੌਧਿਕ ਤੇ ਆਤਮਕ ਪੱਧਰ ਦਾ ਸਬੂਤ ਹੈ ਕਿ ਉਨ੍ਹਾਂ ਦੇ ਪੀਰ ਫਕੀਰ, ਅਲੀ ਹੈਦਰ ਤੇ ਬੁਲ੍ਹੇ ਸ਼ਾਹ ਜਿਹੇ, ਅਨਪੜ੍ਹ ਤੇ ਅਧਪੜੇ ਜਿਹੇ ਲੋਕ ਹਨ । | ਉਕਤ ਪੰਨਾ-9 | (5) ਉਂਜ ਤਾਂ ਜਿਉਂ ਜਿਉਂ ਮੁਗਲ ਸਾਮਰਾਜ ਪੁਰਾਣਾ ਹੁੰਦਾ ਗਿਆ ਸੀ ਭਾਰਤ ਦੇ ਮੁਸਲਮਾਨਾਂ ਤੇ ਹਾਕਮ ਸ਼੍ਰੇਣੀਆਂ ਵਿੱਚ ਵਿਦਿਆ, ਸਾਹਿਤ ਅਤੇ ਹੋਰ ਬੌਧਿਕ ਕਿਰਤ ਦਾ ਘਾਟ ਵੱਧ ਰਹੀ ਸੀ, ਪਰ ਪੰਜਾਬ ਦੀ ਹਾਕਮ ਸ਼੍ਰੇਣੀ ਵਿੱਚ ਤਾਂ ਜਾਣੋ ਇਸਦੀ ਹੱਦ ਖਤਮ ਹੀ ਹੋ ਚੁਕੀ ਸੀ । ਉਕਤ, ਪੰਨਾ-9 । ਮੁਸਲਮਾਨਾਂ ਲਈ ਤਸੱਵਫ ਚੜਦੇ ਪਾਸੇ ਲੈ ਜਾਣ ਵਾਲੀ ਸ਼ਕਤੀ ਨਹੀਂ ਸੀ ਰਿਹਾ ਇਸ ਵਿੱਚ ਭੰਗ ਦੀ ਤਰ੍ਹਾਂ ਦੁਨੀਆਂ ਨੂੰ ਭੁਲਾਣ ਵਾਲਾ ਅਸਰ ਸੀ । ਹੁਣ ਸੂਫਾ ਫਕੀਰਾਂ ਦੇ ਤਕੀਏ ਭੰਗ ਪੀਣ ਤੇ ਕਵਾਲੀ ਗਾਣ ਦੇ ਅੱਡੇ ਬਣ ਰਹੇ ਸਨ । ਉਕਤ, ਪੰਨਾ-13 ।