ਪੰਨਾ:Alochana Magazine April, May, June 1982.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੀਵਾਤਮਾ ਦੀ ਹੋਸਤੀ ਵੀ ਅਦਿੱਖ ਹੈ ਤੇ ਉਸ ਨੂੰ ਮਾਰਨ ਲੁੱਟਣ ਵਾਲੇ ਪੰਜ ਵਿਸ਼ੇ ਨਿੱਤ ਨਿੱਤ ਸਰੀਰ ਨੂੰ ਲੁੱਟਦੇ ਹਨ । ਜੀਵਾਤਮਾ ਲਾਚਾਰੀ ਵਿਚ ਪ੍ਰਸ਼ਨ-ਸਤੇ ਪੇਸ਼ ਹੁੰਦੀ ਹੈ-ਉਹ ਕਿਸ ਅਗੇ ਪੁਕਾਰ ਕਰੇ ? ਇਹ ਬਾਣੀ ਕਿਰਤ ਮਨੁੱਖੀ ਸਰੀਰ ਵਿਚ ਵਿਆਪਕ ਪੰਜ ਵਿਸ਼ੇ, ਪੰਜ ਕਰਮ ਇੰਦੀਆਂ, ਪੰਜ ਗਿਆਨ ਇੰਦੀਆਂ ਤੇ ਜੀਵਾਤਮਾ ਦੇ ਸਹਿਜ-ਸੰਬੰਧ ਦੇ ਸਹਿਜ ਕਿਰਦਾਰ ਨੂੰ ਪੇਸ਼ ਕਰਦੀ ਹੈ । ਮੁਲ ਤਣਾਉ ਤਾਂ ਜੀਵਾਤਮਾ ਦਾ ਹੈ ਜੋ ਆਪਣੇ ਆਪ ਨੂੰ ਇੰਦੀਆਂ ਤੇ ਉਸ ਦੇ ਵਿਸ਼ਿਆਂ ਦੀ ਪੰਡੀ ਪਕੜ ਤੋਂ ਬਚ ਨਹੀਂ ਸਕਦੀ । ਭੋਗ ਸਥਲ ਤਾਂ ਇਸ ਰਚਨਾ ਵਿਚ ਪੇਸ਼ ਹੋਇਆਂ ਮਨੁੱਖੀ ਸਰੀਰ ਹੀ ਹੈ ਜੋ ਦੇਹੀ ਦੇ ਅੰਤ ਹੋਂਦ ਤੋਂ ਬਾਅਦ ਇਸੇ ਦਿਸਦੇ ਜਗਤ ਵਿਚ ਹੀ ਸਮ੫ਤੇ ਕਰ ਦਿੱਤਾ ਜਾਂਦਾ ਹੈ । ਅਣਦਸਦੇ ਜਗਤ ਵਿਚ ਜੋ ਵਸਤੂ ਵਿਚਰੇਗੀ ਉਹ ਹੈ, ਜੀਵਾਤਮ ॥ ਧਾਰਮਿਕ ਵਿਸ਼ਵਾਸ ਅਨੁਸਾਰ ਸਰੀਰ-ਸਥਲ ਉਪਰ ਵਾਪਰਣ ਵਾਲੀਆਂ ਸਾਰੀਆਂ ਕ੍ਰਿਆਵਾਂ ਲਈ ਜੀਵਾਤਮਾ ਹੀ ਜ਼ਿੰਮੇਵਾਰ ਠਹਿਰਾਈ ਜਾਏਗੀ ਜਦ ਕਿ ਸਰੀਰਕ ਜਾਂ ਮਾਨਸਕ ਭੋਗ ਵਿਚ ਸੁਖ ਜਾਂ ਖੁਸ਼ੀ ਦਿੰਦੀਆਂ ਨੂੰ ਹੀ ਮਿਲਦੀ ਹੈ । ਪਰ ਅੰਤ ਸਮੇਂ ਜੂ ਆਬ ਦੇਹ ਕੇਵਲ ਜੀਵਾਤਮਾ ਹੀ ਹੋਵੇਗੀ । ਕੁਲ ਮਿਲਾ ਕੇ, ਇਸ ਬਾਣੀ-ਕਿਰਤ ਵਿਚ ਜੀਵਾਤਮਾ ਜੋ ਆਪਣੇ ਆਪ ਨਿਰੋਲ ਇਕੱਲੀ ਹੈ, ਦਾ ਸਵੈ ਅਲਾਪ ਹੀ ਪਸ਼ ਹੋਇਆ ਹੈ । ਇਸ ਬਾਣੀ-ਕਰਤ ਵਿਚ ਪੇਸ਼ ਹੋਇਆ ਸਮ-ਬੰਦ ਵਰਤਮਾਨ ਤੋਂ ਭਵਿੱਖ ਵਲ ਯਾਤਰਾ ਕਰਦਾ ਹੈ । ਪਹਿਲੀ ਤੇ ਦੂਸਰੀ ਪੰਕਤੀ (ਅਵਰਿ ਪੰਚ ... ਵਰਤਮਾਨ ਨਾਲ ਸੰਬੰਧਿਤ ਸਥਿਤੀ ਨੂੰ ਪੇਸ਼ ਕਰਦੀਆਂ ਹਨ । ਇਸੇ ਤਰ੍ਹਾਂ ਤੀਸਰੀ ਪੰਕਤੀ ਦੀ ਕਾਲਯਾਤਰਾਂ ਵਰਤਮਾਨ ਤੋਂ ਭਵਿੱਖ ਵਲ ਹੈ, “ਸ੍ਰੀ ਰਾਮਨਾਮਾ ਉਚਰੁ ਮਨਾ ਆਗੇ ਜਮਦਲੂ ਬਿਖਮੁ ਘਨਾ" ਸੀ ਰਾਮ ਨਾਮ ਦਾ ਉਚਾਰਣ ਅਜ (ਵਰਤਮਾਨ ਵਿਚ) ਕਰਨਾ ਹੈ ਤੇ ਇਸ ਦਾ ਫਲ ਮਰਨ ਤੋਂ ਬਾਅਦ ਆਉਣ ਵਾਲੇ ਸਮੇਂ ਵਿਚ ਮਿਲੇਗਾ । ਮਰਨੇ ਤੋਂ ਬਾਅਦ 'ਆਗੇ ਅਥਵਾ ਅਗਲੇ ਸਮੇਂ ਵਿੱਚ ਜਮਦੂਤਾਂ ਦੇ ਔਖਾ ਕਰਨ ਵਾਲੇ ਦਲੇ ਨਾਲ ਵਾਸਤਾ ਪਵੇਗਾ “ਆਗੇ ਜਮਦਲੁ ਬਿਖਮੁ ਘਨਾ ਉਸ ਵੇਲੇ ਰਾਮ ਨਾਮ ਸਹਾਇਤਾ ਕਰੇਗਾ । ਚੌਥੀ, ਪੰਜਵੀਂ, ਛੇਵੀਂ, ਸੱਤਵੀਂ ਤੇ ਅੱਠਵੀਂ ਪੰਕਤੀ ਦਾ ਆਦ-ਅੰਤ ਵਰਤਨ ਨਾਲ ਸੰਬੰਧਿਤ ਹੈ । ਨੌਵੀਂ ਪੰਕਤੀ ਦੀ ਕਾਲ-ਯਾਤਰਾ ਦਾ ਰੁੱਖ ਫਿਰ ਵਰਤਮਾਨ ਤੋਂ ਭੱਵਿਖ ਵਲ ਹੋ ਜਾਂਦਾ ਹੈ । ਪੰਕਤੀ ਦਾ ਪਹਿਲਾਂ ਅਧ: “ਨਾਨਕ ਪਾਪ ਕਰੇ ਤਿਨ ਕਾਰਣਿ ਵਰਤਮਾਨ ਕਾਲ-ਬੰਦ ਨੂੰ ਸੰਕੇਤ ਕਰਦਾ ਹੈ ਤੇ ਅਗਲਾਂ ਅੱਧੀ ਜਾਬੀ ਜਮਪੁਰਿ ਬਾਧਾ" ਅਥਵਾ ਜੀਵਾਤਮਾ ਜਮਪੁਰੀ ਨੂੰ ਬੰਨੀ ਹੋਈ ਜਾਵੇਗੀ ! ਸਾਫ਼ ਹੈ, ਇਹ ਅੱਧੀ ਪੰਕਤੀ ਭਵਿੱਖ ਕਾਲ ਵਲ ਸੰਕੇਤ ਕਰਦੀ ਹੈ । ਇਸ ਰਚਨਾ-ਤੇ ਵਿੱਚ ਪੇਸ਼ ਹੋਇਆ ਭਵਿਖ ਕਲ-ਬਿੰਦੂ ਸੰਭਾਵਿਤ ਅਰਥਾਂ ਵਿਚ ਪੇਸ਼ ਨਹੀਂ ਹੋਇਆਂ ਸਗੋਂ ਇਹ ਸਮਾਂ ਅਟੱਲ ਹੈ । ਇਹ ਜ਼ਰੂਰ ਵਾਪਰੇਗਾ | ਅੰਤ ਵੇਲਾ ਹੋਰ ਜੀਵ 90