ਪੰਨਾ:Alochana Magazine April, May, June 1982.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੇਈ ਸਾਹਿੱਤਕਾਰ ਭਾਵੀ ਇਨਕਲਾਬ ਦੀ ਰੂਪ ਰੇਖਾ ਉਘਾੜੇ । ਇਹ ਹੀ ਗੱਲ ਉਸ ਨੇ ਅਪ੍ਰੈਲ 1888 ਵਿਚ ਮਾਰਗੇਟ ਹਾਰਨੈਬ (Margaret Harness) ਦੇ ਨਾਂ ਲਿਖੀ ਆਪਣੀ ਚਿੱਠੀ ਵਿੱਚ ਹੋਰ ਵੀ ਸਪਸ਼ਟਤਾ ਨਾਲ ਦੁਹਰਾਈ ਹੈ । ਇਸ ਸੰਬੰਧ ਵਿਚ ਉਹ ਕਹਿੰਦਾ ਹੈ ਕਿ ਆਪਣੇ ਇਨ੍ਹਾਂ ਵਿਚਾਰਾਂ ਕਰਕੇ ਉਹ ਸ਼ੀਲਰ ਨਾਂਲੋਂ ਸ਼ੈਕਸਪੀਅਰ ਨੂੰ ਚੰਗੇਰਾ ਸਮਝਦਾ ਹੈ ਅਤੇ ਬਾਲਜ਼ਾਕੇ ਨੂੰ ਢੋਲਾ ਨਾਲੋਂ। ਇਸ ਦੇ ਉਲਟੇ ਲੈਨਿਨ ਨਵੰਬਰ 1905 ਵਿਚ ਛਪੇ ਆਪਣੇ ਲੇਖ 'ਪਾਰਟੀ ਜੱਥੇਬੰਦੀ ਅਤੇ ਪਾਰਟੀ ਸਾਹਿਤ ਵਿਚ ਬੜੇ ਜ਼ੋਰ ਨਾਲ ਆਖਦਾ ਹੈ ਕਿ ਸਾਹਿਤ ਨੂੰ ਪਾਰਟੀ ਲਾਈਨ ਅਨੁਸਾਰ ਹੋਣਾ ਚਾਹੀਦਾ ਹੈ । | ਇਸ ਤੋਂ ਇਹ ਗੱਲ ਤਾਂ ਸਪਸ਼ਟ ਹੈ ਕਿ ਸਾਹਿਤ ਦੇ ਸ਼ਿਲਪੀ ਰੂਪ ਵਿਧਾਨ ਬਾਰੇ ਏਂਗਲਜ਼ ਅਤੇ ਲੈਨਿਨ ਦੇ ਵਿਚਾਰਾਂ ਵਿਚ ਬੜੀ ਭਿੰਨਤਾ ਹੈ । fਪੱਧ ਮਾਰਕਸੀ ਆਲੋਚਕ ਲੁਕਾਚ ਨੇ ਦੋਹਾਂ ਦੇ ਵਿਚਾਰਾਂ ਵਿਚ ਇਕਸੁਰਤਾ ਦਰਬਾਣ ਦਾ ਅਸਫ਼ਲ ਯਤਨ ਕੀਤਾ ਅਤੇ ਉਸ ਦੇ ਇਸ ਯਤਨ ਸਦਕਾ ਮੁਆਮਲਾ ਹੋਰ ਵੀ ਉਲਝ ਗਿਆ ਹੈ । ਉਸ ਨੇ ਏਂਗਲਜ਼ ਬਾਰੇ 1935 ਵਿਚ ਪ੍ਰਕਾਸ਼ਤ ਲੇਖ ਵਿਚ ਇਹ ਦਸਣ ਦਾ ਯਤਨ ਕੀਤਾ ਕਿ ਲੈਨਿਨ ਦੀ ਪਾਰਟੀ ਲਾਈਨ ਏਂਗਲਜ਼ ਵਲੋਂ ਮੰਨਾ ਕਰਟਸਕੀ ਦੇ ਨਾਂ ਆਪਣੀ ਚਿੱਠੀ ਵਿਚ ਵਰਣਿਤ ਮਨੋਰਥ ਸਿੱਧੀ ਤੋਂ ਕੋਈ ਵਖਰੀ ਸ਼ੈਅ ਨਹੀਂ ਪਰ ਇਹ ਤਾਂ ਸੱਪ ਦੇ ਸਿਰੇ ਕੌਡੀ ਲਿਆਣ ਵਾਲੀ ਗੱਲ ਸੀ । ਕਾਚ ਅਨੁਸਾਰ ਏਗਲਜ਼ ਕੇਵਲ ਆਪਣੇ ਸਮੇਂ ਦੇ ਬੁਰਜ਼ੂ ਆਈ ਨਾਵਲ ਨੂੰ ਇਸ ਲਈ ਨਿੰਦ ਰਿਹਾ ਸੀ ਕਿਉਂਕਿ ਉਸ ਦੇ ਰਚਨਹਾਰੇ ਸਿੱਧੇ ਤੌਰ ਤੇ ਪਰਚਾਰ ਕਰ ਰਹੇ ਸਨ । ਇਸੇ ਗੱਲ ਨੂੰ ਲੂਕਾਚ ਨੇ ਮਾਰਕਸ ਅਤੇ ਏਂਗਲਜ਼ ਬਾਰੇ ਉਸ ਭੂਮਿਕਾ ਵਿਚ ਦੁਹਰਾਇਆ ਹੈ ਜਿਹੜੀ ਕਿ ਉਸ ਦੇ ਮਾਰਕਸਵਾਦੀ ਸੁਹਜੇ ਸ਼ਾਸਤ ਦੇ ਮੁਢ ਵਿਚ ਦਿੱਤੀ ਹੈ । ਇਹ 1945 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ । ਕਾਚ ਇਸ ਗੱਲ ਉਤੇ ਜ਼ੋਰ ਦਿੰਦਾ ਹੈ ਕਿ ਇਕ ਮਹਾਨ ਲਿਖਾਰੀ ਹਮੇਸ਼ਾ ਹੀ ਆਵ ਦ ਦਾ ਵਿਰੋਧ ਕਰਦਾ ਹੈ । ਉਹ ਚੰਗਿਆਈ ਤੇ ਪਹਿਰਾ ਦੇਦਾ ਹੈ ਅਤੇ ਬੁਰਾਈ ਨੂੰ ਨਿੰਦਦਾ ਹੈ । ਇਹ ਸਪਸ਼ਟੀਕਰਨ ਇੰਨਾ ਸਰਲ ਹੈ ਕਿ ਕਾਂਚ ਆਪ ਗੋਟੇ, ਬਾਲਜ਼ਾਕ ਅਤੇ ਤਾਲਸਤਾਇ ਬਾਰੇ ਆਪਣੇ ਲੇਖਾਂ ਵਿਚ ਅਜਿਹੇ ਸਰਲੀਕਰਨ ਨੂੰ ਤਿਆਂ ਦਾ ਨਜ਼ਰ ਆਉਂਦਾ ਹੈ । ਇਹ ਤਾਂ ਸਭ ਜਾਣਦੇ ਹਨ ਕਿ ਕਾਚ ਨੇ ਕਦੇ ਵੀ ਸਟਾਲਨ ਦੀ ਉਸ ਉਕਤੀ ਨੂੰ ਪਰਵਾਨ ਨਹੀਂ ਸੀ ਕੀਤਾ ਕਿ ਸਾਹਿਤਕਾਰ ਨੂੰ ਅੰਦਰੂਨੀ ਸਮਰੂਪਤਾਂ' ਲਈ ਸੁਹਜ ਪਰਕ ਰੂਪਕ ਪੱਖ ਨੂੰ ਤਿਆਗ ਦੇਣਾ ਚਾਹੀਦਾ ਹੈ। ਮਾਰਕਸ ਆਲੋਚਨਾ ਦੇ ਇਤਿਹਾਸ ਵਿਚ ਲੂਕਾਚ ਦਾ ਮਾਨਸਿਕ ਦੋਫਾੜ ਬੜੀ ਮਹੱਤਾ ਰਖਦਾ ਹੈ ਕਿਉਂਕਿ ਇਹ ਲੈਨਿਨਵਾਦੀ ਪਖਪਾਤ ਅਤੇ ਏਂਗਲਜ਼ ਦੇ ਸਹਜਭਾਵੀ ਉਹਲੇ ਦੇ ਮੂਲ ਅੰਤਰ ਨੂੰ ਉਘਾੜ ਕੇ ਪੇਸ਼ ਕਰਦਾ ਹੈ । ਇਸ ਮੂਲ ਤੱਤ ਨੂੰ ਦਬਟੀਗੋਚਰ ਕਰਨ ਨਾਲ ਜਿਹੜਾ ਤੱਥ ਉਭਰ ਕੇ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਸ਼ੁਰੂ ਤੋਂ ਹੀ ਏਂਗਲਜ਼