ਪੰਨਾ:Alochana Magazine April, May, June 1982.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਿਆ ਹੈ ਉਸ ਨਾਲ ਵੀ ਸਾਹਿਤ ਵਿਚ ਵਿਦਮਾਨ ਸਦੀਵੀਂ ਕੀਮਤਾਂ ਦਾ ਪੂਰਾ ਪੂਰਾ ਮੁਲੰਕਣ ਨਹੀਂ ਹੋ ਸਕਦਾ। ਜਦੋਂ ਮਾਰਕਸਵਾਦੀ ਆਲੋਚਕ ਅਜਿਹਾ ਕਰਦੇ ਹਨ ਤਾਂ ਉਹ ਮਾਰਕਸ ਕੋਲੋਂ ਵਧੇਰੇ ਮਾਰਕਸਵਾਦੀ ਹੋਣ ਦੇ ਚਾਹਵਾਨ ਹੁੰਦੇ ਹਨ । ਰੈਲਫ ਛੱਕਸ ਨੇ ਆਪਣੀ ਪੁਸਤਕ 'ਨਾਵਲ ਤੇ ਜਨਤਾ ਵਿਚ ਮਾਰਕਸ ਦੇ ਹੇਠ ਲਿਖੇ ਕਥਨ ਦਾ ਉਦਾਹਰਣ ਦਿੱਤਾ ਹੈ : “Certain periods of highest development of art stand in no direct connection with the general development of society, nor with the material basis and the skeleton structure of its organization." ਅਰਥਾਤ “ਕਲਾ ਦੇ ਸਿਖਰਮੁਖੀ ਵਿਕਾਸ ਦੇ ਪੜਾ ਸਮਾਜ ਦੇ ਸਾਧਾਰਨ ਵਿਕਾਸ ਪੜਾ ਨਾਲ ਸਿੱਧਾ ਮੇਲ ਨਹੀਂ ਖਾਂਦੇ ਅਤੇ ਨਾ ਹੀ ਸਮਾਜ ਦੇ ਪਦਾਰਥਿਕ ਤਲ ਜਾਂ ਇਸ ਦੇ ਸੰਸਥਾਪਿਤ ਢਾਂਚੇ ਨਾਲ ਇਹ ਸਿੱਧੇ ਰੂਪ ਵਿਚ ਜੁੜੇ ਹੁੰਦੇ ਹਨ । ਮਾਰਕਸ ਵਲੋਂ ਇਸ ਸਪਸ਼ਟੀਕਰਨ ਦੇ ਬਾਵਜੂਦ ਮਾਰਕਸਵਾਦੀ ਆਲੋਚਨਾ ਸਾਹਿਤ ਚਿੰਤਨ ਦੇ ਖੇਤਰ ਵਿਚ ਪਦਾਰਥਵਾਦੀ ਬਿਤੀਆਂ ਨੂੰ ਪ੍ਰਾਥਮਿਕਤਾ ਦੇਂਦੀ ਹੈ । ਸ਼ੈਕਸਪੀਕਰ ਜਿਸ ਸ਼੍ਰੇਣੀ ਬਾਰੇ ਲਿਖਦਾ ਸੀ, ਉਹ ਸ਼੍ਰੇਣੀ ਉਸ ਸਮੇਂ ਆਰਥਿਕ ਦ੍ਰਿਸ਼ਟੀ ਤੋਂ ਚੜ੍ਹਦੀ ਕਲਾ ਵਿਚ ਸੀ। ਇਸ ਸ਼੍ਰੇਣੀ ਦੇ ਲੋਕ ਆਰਥਿਕ ਪੱਖੋਂ ਬੇਫ਼ਿਕਰ ਸਨ ਅਤੇ ਉਨ੍ਹਾਂ ਦੇ ਆਦਰਸ਼ਕ ਰੋਮਾਂਚਵਾਦ ਨੂੰ ਇਸ ਕਾਰਨ ਸਰਲ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਸੀ ! ਪ੍ਰਸਿੱਧ ਪੱਛਮੀ ਆਲੋਚਕਾਂ (ਵੈਲਿਕ ਤੇ ਵਾਰਨ) ਨੇ ਕੇਨਜ਼ ਦੀਆਂ ਲਿਖਤਾਂ ਨੂੰ ਆਧਾਰ ਵਜੋਂ ਪੇਸ਼ ਕਰਦਿਆਂ ਇਕ ਢੰਗ ਨਾਲ ਮਾਰਕਸਵਾਦੀਆਂ ਦੀ ਇਕ ਪੱਖੀ ਆਲੋਚਨਾ ਦਾ ਵਰਣਨ ਕੀਤਾ ਹੈ । ਇਸ ਦੇ ਟਾਕਰੇ ਵਿਚ ਲੂਨਾਚਾਰਸਕ ਸ਼ੈਕਸਪੀਅਰ ਬਾਰੇ ਕਹਿੰਦਾ ਹੈ ਕਿ ਉਸ ਦਾ ਦੁਖਾਂਤ ਬਾਰੇ ਦ੍ਰਿਸ਼ਟੀਕਣ ਉਸ ਸਮੇਂ (ਐਲਿਜ਼ਬੱਥ ਦੇ ਸਮੇਂ ਸਾਮੰਤਵਾਦ ਦੇ ਆਰੰਭਕ ਦੁਖਾਂਤ ਦੀ ਉਪਜ ਸੀ । ਏਸ ਤਰਾਂ ਮਾਰਕਸਵਾਦੀ ਆਲੋਚਕ ਇਹ ਕਹਿੰਦੇ ਹਨ ਕਿ ਆਧੁਨਿਕ ਕਾਲ ਵਿਚ ਸਾਹਿਤ ਵਿਚ ਵਿਦਮਾਨ ਇਕਲਾਪੇ ਦਾ ਅਹਿਸਾਸ ਅਜੋਕੀ ਬੁਰਜ਼ੂਆਈ ਦੇ ਮਾਨਸਿਕ ਸੰਕਟ ਦਾ ਪਤਿ ਰੂਪ ਹੈ ਕਿਉਂਕਿ ਸਮਰਾਜੀ ਸੰਕਟ ਦੇ ਗਹਿਰਾ ਹੋਣ ਨਾਲ ਪੂਰਬ ਅਤੇ ਪੱਛਮ ਵਿਚ ਅਧਖੜ ਲੋਕਾਂ ਦਾ ਸੰਕਟ ਗਹਿਰਾ ਹੋ ਗਿਆ ਹੈ ਅਤੇ ਉਹ ਆਪਣੇ ਆਰਥਿਕ ਅਤੇ ਸਮਾਜਿਕ ਭਾਈਚਾਰੇ ਤੋਂ ਕੱਟ ਕੇ ਰਹਿ ਗਏ ਹਨ । ਪੰਜਾਬੀ ਸਾਹਿਤਕਾਰਾਂ ਦੀ ਹਾਲਤ ਇਹ ਹੈ ਕਿ ਉਨ੍ਹਾਂ ਵਿਚੋਂ ਬਹੁਤ ਸਾਰੇ ਜਾਂ ਤਾਂ ਸ਼ਹਿਰੀ ਮੱਧ ਵਰਗ ਦੇ ਹਨ ਜਾਂ ਉਹ ਉਨ੍ਹਾਂ ਕਿਸਾਨ ਘਰਾਣਿਆਂ ਵਿਚੋਂ ਹਨ ਜਿਨਾਂ ਨੇ ਕਿ ਧਰਤੀ ਨਾਲੋਂ ਆਪਣਾ ਨਾਤਾ ਤੋੜ ਲਿਆ ਹੈ । ਉਨ੍ਹਾਂ ਨੇ ਵੀ ਸ਼ਹਿਰੀ ਕਦਰਾਂ ਕੀਮਤਾਂ ਨੂੰ ਅਪਣਾ ਲਿਆ ਹੈ ਅਤੇ ਕਿਰਸਾਨੀ ਜੀਵਨ ਨਾਲ ਉਨ੍ਹਾਂ ਦੀ ਸਾਂਝ ਕੇਵਲ ਬੌਧਿਕ ਪੱਧਰ 72