ਪੰਨਾ:Alochana Magazine April, May, June 1982.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਠੋਸ ਵਿਚਾਰ ਨਹੀਂ ਸੀ ਕੀਤੀ। ਇਸੇ ਕਾਰਨ ਜਦੋਂ ਮਾਰਕਸੀ ਵਿਚਾਰਾਂ ਨੂੰ ਸਾਹਿਤ ਦੇ ਪਿੜ ਵਿਚ ਲਾਗੂ ਕੀਤਾ ਜਾਂਦਾ ਹੈ ਤਾਂ ਬਹੁਤੇ ਲੋਕ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਮਾਰਕਸ ਨੇ ਸੁਹਜਾਤਮਕ ਦ੍ਰਿਸ਼ਟੀ ਤੋਂ ਕੋਈ ਨਿਸ਼ਚਿਤ ਸਿੱਧਾਂਤ ਕਦੇ ਵੀ ਨਾ ਤਾਂ ਅਪਣਾਏ ਸਨ ਤੇ ਨਾ ਹੀ ਪੇਸ਼ ਕੀਤੇ ਸਨ। ਫੇਰ ਵੀ ਸਮਾਜ ਵਿਚ ਸ਼੍ਰੇਣੀ ਵੰਡ, ਸਰਮਾਏ ਦੀ ਉਤਪਤੀ, ਵਾਧੂ ਮੁੱਲ ਦੀ ਪ੍ਰਾਪਤੀ ਅਤੇ ਦ੍ਵੰਦਾਤਮਕ ਪਦਾਰਥਵਾਦ ਬਾਰੇ ਮਾਰਕਸੀ ਵਿਚਾਰਾਂ ਨੇ ਸਾਹਿਤ-ਆਲੋਚਨਾ ਨੂੰ ਬੜਾ ਪ੍ਰਭਾਵਿਤ ਕੀਤਾ ਹੈ।

ਮਾਰਕਸਵਾਦ ਦ੍ਵੰਦਾਤਮਕ ਪਦਾਰਥ ਦੇ ਦਰਸ਼ਨ ਉਤੇ ਆਧਾਰਿਤ ਜੀਵਨ ਦਰਸ਼ਨ ਹੈ। ਇਸ ਦਾ ਪਦਾਰਥਵਾਦੀ ਪੱਖ ਵਥੇਰੇ ਮਹੱਤਾਪੂਰਨ ਹੈ ਅਤੇ ਮਾਰਕਸਵਾਦੀ ਇਸ ਵਿਚਾਰ ਦੇ ਹਨ ਕਿ ਮਨੁੱਖ ਦਾ ਕਾਲਪਨਿਕ ਜੀਵਨ ਉਸ ਦੇ ਪਦਾਰਥਵਾਦੀ ਜੀਵਨ ਦਾ ਉਸਾਰ ਹੈ। ਮਾਰਕਸ ਨੇ ਆਪਣੀ ਜਗਤ ਪ੍ਰਸਿੱਧ ਪੁਸਤਕ 'ਪੂੰਜੀ' ਦੇ ਮੁੱਖਬੰਦ ਵਿਚ ਸਾਫ਼ ਸ਼ਬਦਾਂ ਵਿਚ ਆਖਿਆ ਹੈ।

"ਹੀਗਲ ਦੀ ਦ੍ਰਿਸ਼ਟੀ ਵਿਚ ਸੋਚ ਵਿਚਾਰ ਮਨੁੱਖ ਦੇ ਵਾਸਤਵਿਕ ਜੀਵਨ ਤੋਂ ਉਪਜਿਆ ਵਿਚਾਰ ਸੰਪੰਨ ਤੱਥ ਹੈ ਅਤੇ ਇਹ ਵਾਸਤਵਿਕ ਜੀਵਨ ਮਨੁੱਖੀ ਸੋਚ ਵਿਚਾਰ ਦਾ ਹੀ ਪ੍ਰਤਿਰੂਪ ਹੈ। ਮੇਰੇ ਵਿਚਾਰ ਵਿਚ ਮਨੁੱਖੀ ਸੋਚ ਵਿਚਾਰ ਵਾਸਤਵਿਕ ਜਗਤ ਦਾ ਪ੍ਰਤਿਰੂਪ ਨਹੀਂ ਸਗੋਂ ਇਹ ਆਪ ਸਵਾਸਤਵਿਕ ਜਗਤ ਹੈ।"

ਲੈਨਿਨ ਦੇ ਵਿਚਾਰ ਵਿਚ ਵਸਤੂਗਤ ਸੰਸਾਰ ਇਕ ਸੰਪੂਰਨ ਇਕਾਈ ਹੈ ਅਤੇ ਇਹ ਮਨੁੱਖੀ ਸੋਚ ਵਿਚਾਰ ਤੋਂ ਬਹੁਤ ਪਹਿਲਾਂ ਹੋਂਦ ਵਿਚ ਆ ਚੁੱਕਾ ਸੀ ਅਤੇ ਜਿਹੜੀ ਚੇਤਨਾ ਮਨੁੱਖੀ ਸੋਚ ਵਿਚਾਰ ਤੋਂ ਉਪਜਦੀ ਹੈ ਇਹ ਵੀ ਵਸਤੂਗਤ ਇਕਾਈ ਦਾ ਸੂਖਮ ਰੂਪ ਹੀ ਹੈ। ਜਹੜੇ ਦਾਰਸ਼ਨਿਕ ਮਾਰਕਸ ਅਤੇ ਲੈਨਿਨ ਨਾਲ ਸਹਿਮਤ ਨਹੀਂ ਹਨ, ਉਨ੍ਹਾਂ ਅਨੁਸਾਰ ਮਨੁੱਖ ਚੇਤਨਤਾ ਵਸਤੂਗਤ ਜਗਤ ਨੂੰ ਆਪਣੀ ਇੱਛਾ ਅਨੁਸਾਰ ਢਾਲ ਕੇ ਰੂਪ ਪਰਦਾਨ ਕਰਦੀ ਹੈ। ਇਹ ਗੱਲ ਤਾਂ ਪ੍ਰਤੱਖ ਹੈ ਕਿ ਮਨੁੱਖੀ ਕਲਪਨਾ, ਮਨੁੱਖੀ ਅਨੁਭਵ ਦਾ ਤੀਬਰ ਬਦਲਿਆ ਹੋਇਆ ਰੂਪ ਹੁੰਦੀ ਹੈ। ਜਦੋਂ ਸਭਿਅਤਾ ਦੇ ਵਿਕਾਸ ਦੇ ਆਦਿ ਕਾਲ ਵਿਚ ਮਨੁੱਖ ਨੇ ਰਹੁ-ਰੀਤਾਂ ਨੂੰ ਅਪਣਾਇਆ ਅਤੇ ਰਹੁ-ਰੀਤਾਂ ਦੇ ਪਰਾਰੂਪ ਨੂੰ ਪ੍ਰਤੀਕਾਤਮਿਕ ਰੂਪ ਦਿੱਤਾ ਤਾਂ ਇਹ ਸਭ ਕੁਝ ਵਾਸਤਵਿਕ ਅਨੁਭਵ ਦਾ ਹੀ ਰੂਪ ਸੀ। ਅੱਜ ਤਕ ਵੀ ਜਿਹੜੇ ਦੇਵੀ ਦੇਵਤਿਆਂ ਦਾ ਸਰੂਪ ਮਨੁੱਖੀ ਕਲਪਨਾ ਨੇ ਘੜਿਆ ਹੈ ਉਹ ਮਨੁੱਖੀ ਸਰੂਪ ਦਾ ਵਿਸਤਿਤ ਸਰੂਪ ਹੀ ਹੁੰਦਾ ਹੈ। ਵਿਸ਼ਨੂੰ ਅਨੇਕ ਹੱਥਾਂ ਵਾਲਾ ਦਰਸਾਇਆ ਜਾਂਦਾ ਹੈ ਪਰ ਉਸ ਦਾ ਨਖਸ਼ਿਪ ਆਮ ਮਨੁੱਖਾਂ ਵਾਲਾ ਹੀ ਹੈ। ਜੇਕਰ ਕਾਲੀ ਜਾਂ ਦੁਰਗਾ ਦਾ ਸਰੂਪ ਭੈਦਾਇਕ ਦਰਸਾਇਆ ਜਾਂਦਾ ਹੈ ਤਾਂ ਉਸ ਨੂੰ ਸ਼ਕਤੀਸ਼ਾਲੀ ਬਾਘ (ਸ਼ੇਰ) ਦੀਆਂ ਵਿਲਿਖਣ ਵਿਸ਼ੇਸ਼ਤਾਵਾਂ ਦਾ ਵਿਸਥਾਰ ਧਾਰਨੀ ਦਸਿਆ ਜਾਂਦਾ ਹੈ। ਪ੍ਰਤੀਕਾਤਮਿਕ ਢੰਗ ਨਾਲ ਇਹ ਮਨੁੱਖੀ ਵਿਸ਼ੇਸ਼ਤਾਵਾਂ ਦਾ ਵਿਸਥਾਰ ਹੀ ਹੈ ਅਤੇ ਸਾਰੀ ਕਾਲਪਨਿਕ ਸ਼ਿਸ਼ਟੀ ਆਧਾਰ ਰੂਪ ਵਿਚ ਭੌਤਿਕ ਤੇਲ

62