ਪੰਨਾ:Alochana Magazine April, May, June 1982.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਵੀਕਾਰ ਕਰਕੇ ਵੀ ਵਿਹਾਰਕ ਵਿਸ਼ਲੇਸ਼ਣ ਲਈ ਭੇਦ ਦੀ ਕਲਪਨਾ ਨੂੰ ਤਰਕਸੰਗਤ ਮੰਨਿਆ ਹੈ । ਕਾਵਿ ਸ਼ਾਸਤੇ ਦੇ ਚਿੰਤਕਾਂ ਨੇ ਵੀ ਕਾਵ ਨੂੰ ਕਵੀ ਦੀ ਅਨੁਭੂਤੀ ਦੀ ਅਖੰਡ ਅਭਿਵਿਅੰਜਨਾ ਸਵੀਕਾਰ ਕਰ ਕੇ ਸਾਰੇ ਕਾਵਿਕ ਤੱਤਾਂ ਦੀ ਤਾਤਵਿਕ ਅਭਿੰਨਤਾ ਸਵੀਕਾਰ ਕੀਤੀ ਹੈ । ਪਰ ਵਿਸ਼ਲੇਸ਼ਣ ਦੇ ਸੱਤਰ ਤੇ ਉਨ੍ਹਾਂ ਦੀ ਵਿਹਾਰਕ ਭਿੰਨਤਾ ਦੀ ਕਲਪਨਾ ਵੀ ਸਵੀਕਾਰ ਕੀਤੀ ਹੈ । 10s | 9.4. ਅਲੰਕਾਰ ਅਤੇ ਅਲੰਕਾਰਯ ਦੀ ਅਭੇਦਤਾ ਅਤੇ ਕਾਵਿ-ਅਨੁਭੂਤੀ ਦੀ ਅਖੰਡਤਾ : ਸ਼ਬਦ ਨੂੰ ਬੜ੍ਹਮ ਮੰਨ ਕੇ ਉਸ ਦੇ ਵਿਵਰਤ ਅਰਥ ਨੂੰ ਤਾਂ ਉਸ ਨਾਲ ਅਭਿੰਨ ਸਵੀਕਾਰ ਕੀਤਾ ਗਿਆ, ਰਸ ਜਾਂ ਕਾਵਿ-ਆਨੰਦ ਦੀ ਅਨੁਭੂਤੀ ਵਿਚ ਵਿਭਾਵੇ ਆਦ ਦੀ ਵਿਸ਼ਿਸ਼ਟ ਅਨੁਭ ਦੀ ਸੁਤੰਤਰ ਹੋਂਦ ਨਹੀਂ ਰਹਿ ਜਾਂਦੀ । ਵਾਚਯਅਰਥ ਅਤੇ ਉਸ ਦੇ ਉਪਕਾਰਕ ਅਲੰਕਾਰ ਆਦਿ ਦੀ ਵੀ ਉਸ ਕਵਿ-ਆਨੰਦ ਦੀ ਸਮਗ-ਅਨੁਭੁਤੀ ਵਿਚ ਮਿਲ ਕੇ ਉਸ ਦੇ ਵਿਭਕਤ ਅੰਗ ਬਣ ਜਾਂਦੇ ਹਨ । ਉਸ ਖਡ ਆਨੰਦ ਦੀ ਅਨੁਭੂਤੀ ਦੀ ਹਾਲਤ ਵਿਚ ਪੁੱਜਣੇ ਸਮੇਂ ਵਾਯੂ-ਅਰਥ, ਅਲੰਕਾਰ ਆਦਿ ਦੇ ਬੋਧ ਦਾ ਕੁਮ ਜੋ ਕਈ ਹੋਵੇ ਵੀ ਤਾਂ ਉਹ ਇੰਨਾ ਅਦਿਸਦਾ ਹੁੰਦਾ ਹੈ ਕਿ ਭਾਵਕ ਜਾਂ ਰਸ਼ਕ ਉਸ ਨੂੰ ਪਰਖ ਨਹੀਂ ਸਕਦਾ । ਜਿਵੇਂ ਕੋਮਲ ਫੁੱਲ ਦੀਆਂ ਸੈਂਕੜੇ ਪੱਖੜੀਆਂ ਨੂੰ ਉਪਰ ਹੇਠ ਰੱਖ ਕੇ ਇਕ ਵੇਰੀ ਸੁਈ ਚੁਭੌਣ ਤੇ ਉਹ ਸੂਈ ਸਭ ਪੰਖੜੀਆਂ ਵਿਚ ਛੋਦ ਤਾਂ ਇਕ ਕੌਮ ਨਾਲ ਕਰਦੀ ਹੈ ਪਰ ਉਸ ਕੰਮ ਨੂੰ ਕੌਣ ਵੇਖ ਸਕਦਾ ਹੈ ? ਇਹ ਹਾਲਤ ਵਾਚ ਯ ਅਰਥ, ਅਲੰਕਾਰ ਆਦਿ ਦੇ ਬੋਧ ਤੋਂ ਲੈ ਕੇ ਕਾਵਿ ਦੀ ਅਖੰਡ ਆਨਦ-ਅਨੁਭੂਤੀ ਦੀ ਹਾਲਤ ਵਿਚ ਪੁੱਜਣ ਦੀ ਹੁੰਦੀ ਹੈ । ਇਸ ਧਾਰਣਾ ਵਿਚ ਭੇਦ ਵਿਚ ਅਭੇਦ ਕਿਆ ਹੁੰਦਾ ਹੈ । ਕਵਿ ਦੇ ਅੰਗ ਰਸਿਕ ਦੇ ਹਿਰਦੇ ਵਿਚ ਵਖ ਵਖ ਅਨੁਭੂਤੀ ਨੂੰ ਜਗਾਉਣ, ਉਸ ਨੂੰ ਤੀਬਰ ਕਰਨ ਆਦਿ ਦਾ ਕਾਰਜ ਕਰਦੇ ਹਨ ਪਰ ਕਾਵਿਆਨੰਦ ਦੀ ਅਨੁਭੂਤੀ ਦੀ ਦਸ਼ਾ ਵਿਚ ਉਹ ਸਭ ਮਿਲ ਕੇ ਇਕ ਰੂਪ ਹੋ ਜਾਂਦੇ ਹਨ । ਉਸ ਹਾਲਤ ਵਿਚ ਇਕ ਅਖੰਡ ਕਾਵਿ-ਅਨੁਭੂਤੀ ਹੀ ਬਚਦੀ ਹੈ ਜਿਹੜੀ ਆਪਣੇ ਆਪ ਵਚ ਆਨੰਦ ਦੇਣ ਵਾਲੀ ਹੈ । ਕਾਵਿ-ਸੌਂਦਰਯ ਜਾਂ ਕਾਵਿ ਦੀ ਅਨੁਭੂਤੀ ਦੀ ਅਖੰਡਤਾਂ ਦ੍ਰਿਸ਼ਟੀ ਤੋਂ ਸਭ ਕਾਵਿ ਤੱਤ ਅਭਿੰਨ ਹਨ ਪਰ ਉਨ੍ਹਾਂ ਦੇ ਵੱਖ ਵੱਖ ਵਿਵੇਚਨ ਤੇ ਸ਼ਲੇਸ਼ਣ ਵਿਚ ਸਭੂ ਦੀ ਹੋਂਦ ਸਤੰਤਰ ਅਤੇ ਸਾਪੇਖ ਸਵੀਕਾਰ ਕਰ ਲੈਣ ਵਿਚ ਵੀ 1 ਹਾਨੀ ਨਹੀਂ । ਤਾਤਵਿਕ ਤੇ ਤਾਰਕਿਕ ਵਿਸ਼ਲੇਸ਼ਣ ਦੀ ਹਾਲਤ ਵਿਚ ਅਖੰਡ ੧ ਰੂਪ ਵਿਚ ਕਲਪਿਤ ਕੀਤੇ ਬਿਨਾਂ ਵਿਸ਼ੇ ਦਾ ਨਿਰੂਪਣ ਨਹੀਂ ਹੋ ਸਕਦਾ। ਇਸ ਲਈ ਕਾਵਿ-ਆਨੰਦ ਜਾਂ ਕਾਵਿ ਦੇ ਸੌਂਦਰਯ ਬੋਧ ਨੂੰ ਅਖੰਡੇ ਅਨੁਭੂਤੀ ਸਵੀਕਾਰ ਕਰਨ ਵਾਲੇ ਮੰਮਟ, ਵਿਸ਼ਵਨਾਥ ਆਦਿ ਨੇ ਜਿਹੜਾ ਅਲੰਕਾਰ ਨੂੰ ਹਾਰ ਆਦਿ ਵਾਂਗ 1 ਦਾ ਬਹਿਰੰਗ ਕਿਹਾ ਹੈ, ਉਸ ਦਾ ਭਾਵ ਇਹੋ ਹੀ ਹੋਵੇਗਾ ਕਿ ਇਕ ਤਾਂ ਅਲੰਕਾਰ ਕੋਈ ਹਾ ਨੇ ॥