ਪੰਨਾ:Alochana Magazine April, May, June 1982.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਚਾਰਯ ਉਦਭੱਟ ਵੀ ਅਲੰਕਾਰ ਨੂੰ ਗੁਣ ਦੇ ਵਾਂਗ ਹੀ ਮਹਤੱਵ ਦੇਣ ਦੇ ਪੱਖ ਵਿਚ ਹਨ । ਉਨ੍ਹਾਂ ਦੇ ਮਤ ਅਨੁਸਾਰ ਅਲੰਕਾਰ ਵੀ ਕਾਵਿ ਸੌਂਦਰਯ ਦੇ ਹੋਤੁ ਹਨ । ਇਸ ਲਈ ਉਹ ਕਾਵਿ ਦੇ ਅੰਤਰੰਗ ਧਰਮ ਹੀ ਹਨ । ਗੁਣ ਅਤੇ ਅਲੰਕਾਰ ਦਾ ਉਨ੍ਹਾਂ ਦੇ ਅਨੁਸਾਰ ਭੇਦ ਸਿਰਫ ਇਨਾ ਹੈ ਕਿ ਗੁਣ ਸੰਘਟਾ ਆ ਹਨ ਅਰਥਾਤ ਉਨ੍ਹਾਂ ਦਾ ਆਯੂ ਰੀਤੀ ਹੈ ਜਦ ਕਿ ਅਲੰਕਾਰ ਦਾ ਆਯੂ ਸ਼ਬਦਾਰਥ ਹੈ : 88 ਸਿਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਉਦਭੱਟ ਅਨੁਸਾਰ ਅਲੰਕਾਰ ਕਾਵਿ ਦੇ ਸ਼ਬਦ ਅਤੇ ਅਰਥ ਨੂੰ ਸੌਂਦਰਯ ਪ੍ਰਦਾਨ ਕਰਨ ਵਾਲੇ ਨਿਯ ਅਤੇ ਅੰਤਰੰਗ ਧਰਮ ਹਨ । ਅਲੰਕਾਰ ਦੀ ਅਣਹੋਂਦ ਵਿਚ ਸ਼ਬਦ ਤੇ ਅਰਥ ਵਿਚ ਸੌਂਦਰਯ ਨਹੀਂ ਆਉਂਦਾ । | ਆਚਾਰਯ ਕੁੰਤਕ ਅਨੁਸਾਰ ਵਕ੍ਰੋਕਤੀ ਅਲੰਕਾਰ ਹੈ ਅਤੇ ਕਾਵਿ ਦਾ ਪ੍ਰਣ ਤੱਤ ਹੈ । ਅਲੰਕਾਰ ਜਾਂ ਵਕਤੀ ਵਜੋਂ ਹੀ ਸ਼ਬਦਾਰਥ ਕਾਵਿ ਕਹਿਲਾਉਂਦਾ ਹੈ । ਇਨਾਂ ਅਨੁਸਾਰ ਵਕ੍ਰੋਕਤੀ ਉਕਤੀ-ਵਚ ਜਾਂ ਭੰਗੀ-ਮਣਿਤੀ ਹੈ 180 ਔਚਿਤਯ ਸੰਪ੍ਰਦਾਇ ਦੇ ਸੰਸਥਾਪਕ ਖੁਸ਼ੇਦ ਅਨੁਸ·ਰ ਔਚਿਤਯ ਦਾ ਅਰਥ ਹੈ ਵਸਤੂ ਦੇ ਅਨੁਰੂਪ ਸੰਘਟਨਾਂ । ਇਸ ਲਈ ਕਾਵਿ ਵਿਚ ਔਚਿਤਯ ਦਾ ਅਰਥ ਹੈ ਕਾਵਿ ਦੇ ਅੰਗਾਂ ਦੇ ਅਨੁਰੂਪ ਸੰਘਟਨਾਂ ਦਾ ਹੋਣਾ । ਇਸ ਤੋਂ ਸਪਸ਼ਟ ਕੇ ਔਚਿਤਯ ਕਾਵਿ ਦਾ ਕੋਈ ਸੁਤੰਤਰ ਤੱਤ ਨਹੀਂ ਸਗੋਂ ਸਭ ਤੱਤਾ ਦਾ ਪ੍ਰਣ ਹੈ । ਇਸ ਸਿੱਧਾਤ ਅਨੁਸਾਰ ਕਾਵਿ ਦੇ ਅਲੰਕਾਰ ਆਪਣੇ ਆਪ ਵਿੱਚ ਕਾਵਿ ਸੋਦਰਸ ਦੇ ਹੰਝੂ ਨਹੀਂ। ਉਚਿਤ ਵਿਨਿਆਸ ਹੋਣ ਤੇ ਹੀ ਅਲੰਕਾਰ ਸੱਚੇ ਅਰਥਾਂ ਵਿਚ ਅਲੰਕਾਰ ਹੁੰਦੇ ਹਨ ਅਤੇ ਕਾਵਿ ਦੀ ਵਿਧੀ ਕਰਦੇ ਹਨ । ਅਨੁਚਿਤ ਵਿਨਿਅਸ ਨਾਲ ਅਲੰਕਾਰ ਕਾਵਿਸ਼ੋਭਾ ਦੇ ਵਾਧਕ ਹੀ ਬਣ ਜਾਂਦੇ ਹਨ । ਲੋਕ-ਜੀਵਨ ਵਿਚ ਵੀ ਜਿਵੇਂ ਆਭੂਸ਼ਣ ਆਪਣੇ ਉਚਿਤ ਸਥਾਨ ਵਿਚ ਰਹਿ ਕੇ ਸ਼ੋਭਾ ਵਧਾਉਂਦੇ ਹਨ ਤਿਵੇਂ ਹੀ ਕਾਵਿ ਦੇ ਅਲੰਕਾਰ ਵੀ ਉਚਿਤ ਸਥਾਨ ਵਿਚ ਹੀ ਸ਼ੋਭਕਾਰੀ ਹੁੰਦੇ ਹਨ। ਕਮਰ ਦੀ ਮੋਖਲਾ ਜੇ ਗਲੇ ਵਿਚ ਪਾ ਲਈ ਜਾਏ ਅਤੇ ਹਾਰ ਨੂੰ ਕਮਰੇ ਵਿਚ ਪਾ ਲਿਆ ਜਾਵੇ ਤਾਂ ਸੌਂਦਰਯ ਵਧਾਉਣ ਦੀ ਥਾਂ ਤੇ ਉਹ ਸੌਂਦਰਯ ਨੂੰ ਵਿਗੜਣਗੇ ਹੀ 101 ਇਸ ਤਰਾਂ ਖਸ਼ੇਮੇਂਦ ਉਕਤੇ fਮਲ ਰਾਹੀਂ ਅਲੰਕਾਰ ਨੂੰ ਕਾਵਿ ਦਾ ਬਹਿਰੰਗ ਹੀ ਸਵੀਕਾਰ ਕਰਦੇ ਹਨ । ਪਰ ਉਚਿਤ ਵਿਆਸ ਵਿਚ ਅਲੰਕਾਰ ਦੀ ਮਹੱਤਾ ਨੂੰ ਸਵੀਕਾਰ ਕਰਦੇ ਹਨ। ਧੁਨੀ ਸੰਪ੍ਰਦਾਇ ਦੇ ਪ੍ਰਵਰਤਕ ਆਚਾਰਯ ਆਨੰਦਵਰਧ ਨਨੇ ਹੋਰ ਅਲੰਕਾਰਵਾਦੀ ਆਚਾਰਯਾਂ ਵਾਂਗ ਕਿਸੇ ਇਕ ਤੱਤ ਦੇ ਪ੍ਰਤੀ ਗੈਰ-ਜ਼ਰੂਰੀ ਮੋਹ ਨਹੀਂ ਵਿਖਾਇਆ | ਉਨ੍ਹਾਂ ਅਲੰਕਾਰ ਦੇ ਪਤੀ ਉਦਾਰ, ਪੂਰਵ-ਆਲ੍ਹ-ਮੁਕਤ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਪੇਸ਼ ਕਰਕੇ --- ਧੁਨੀ ਨੂੰ ਕਾਵਿ ਦੀ ਆਤਮਾ ਸਵੀਕਾਰ ਕਰਦੇ ਹੋਏ ਵੀ-ਗੁਣ, ਰੀਤੀ, ਅਲੰਕਾਰ ਆਦਿ ਤੱਤਾਂ ਦਾ ਪਖਪਾਤ ਰਹਿਤ ਸਥਾਨ ਨਿਰੂਪਣ ਕੀਤਾ ਹੈ । ਆਨੰਦ