ਪੰਨਾ:Alochana Magazine April, May, June 1982.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਨਿਰਣੈ ਕੀਤਾ ਜਾ ਸਕਦਾ ਹੈ ।85 ਇਥੇ ਧਿਆਨ ਦੇਣ ਵਾਲੀ ਗਲ ਇਹ ਹੈ ਕਿ ਦੰਡੀ ਕਾਵਿ ਵਿਚ ਰਸ ਦੇ ਉਤਕਰਸ਼ ਵਿਚ ਅਲੰਕਾਰ ਦੀ ਨਿਸਬਤ ਅਗਮਯਤਾ ਅਤੇ ਗੁਣ ਆਦਿ ਨੂੰ ਵਧੇਰੇ ਜਰੂਰੀ ਸਵੀਕਾਰ ਕਰਦੇ ਹਨ । ਦੰਡੀ ਦੇ ਉਕਤ ਕਥਨ ਵਿਚ ਰਸ ਦਾ ਅਰਥ ਸਾਧਾਰਣ ਰੂਪ ਵਿਚ ਕ ਵਿ ਦਾ ਸੌਂਦਰਯ ਹੀ ਹੈ । ਉਸ ਸ਼ਬਦ ਇਥੇ ਆਪਣੇ ਆਸਵਾਦ ਰੂਪ ਪਾਰਿ ਭਾਸ਼ਿਕ ਅਰਥ ਵਿਚ ਪ੍ਰਯੁਕਤ ਨਹੀਂ ਹੋਇਆ । ਰਸ-ਧੁਨੀ ਆਦਿ ਨੂੰ ਦੰਡੀ ਨੇ ਭਾਮਹ ਵਾਂਗ ਅਲੰਕਾਰ ਵਿਚ ਹੀ ਅੰਤਰਭੁਕਤ ਮੰਨਿਆ ਹੈ । ਇਥੇ ਉਨ੍ਹਾਂ ਰਸਵ ਅਲੰਕਾਰ ਨੂੰ ਰੋਸ ਪੇਸ਼ਲ ਕਹਿ ਕੇ ਉਸੇ ਪ੍ਰਸੰਗ ਵਿਚ ਭੱਟ ਲੋਲੱਟ ਦੇ ਮਤ ਅਨੁਸਾਰ ਰਸ ਦੇ ਸਰੂਪ ਦਾ ਨਿਰੂਪਣ ਕੀਤਾ ਹੈ । ਸਿੱਟੇ ਵਜੋਂ ਚੰਡੀ ਦੀ ਧਾਰਣਾ ਦਾ ਸਾਰ ਇਹ ਹੈ ਕਿ ਵਿਆਪਕ ਅਰਥ ਵਿਚ ਕਾਵਿ-ਸੌਂਦਰਯ ਦੇ ਹੇਤੁਭੂਤ ਸਭ ਧਰਮ (ਗੁਣ, ਅਲੰਕਾਰ ਆਦਿ) ਅਲੰਕਾਰ ਹਨ । ਗੁਣ ਆਦ ਦੇ ਨਾਲ ਸਾਪੇਖ ਰੂਪ ਵਿਚ ਅਲੰਕਾਰ ਦੇ ਮਹੱਤਵ ਤੇ ਵਿਚਾਰ ਕਰਨ ਨਾਲ ਅਲੰਕਾਰ ਹੀ ਕਾਵਿ-ਸੌਂਦਰਯ ਦਾ ਉਤਕਰਸ਼ ਕਰਦੇ ਹਨ ਪਰ ਅਗਾਤਾ, ਮਾਧੁਰਯ, ਸਮਾਧੀ ਆਦਿ ਦਾ ਇਸ ਕਾਰਜ ਵਿਚ ਵਧੇਰੇ ਯੋਗਦਾਨ ਰਹਿੰਦਾ ਹੈ । ਦੰਡੀ ਅਲੰਕਾਰ ਨੂੰ ਕਾਵਿ ਦਾ ਅੰਤਰੰਗ ਭਰਮ ਤਾਂ ਸਵੀਕਾਰ ਕਰਦੇ ਹਨ ਪਰ ਗੁਣ ਆਦਿ ਦੀ ਤੁਲਨਾ ਵਿਚ ਉਸ ਦੀ ਘਟ ਕੀਮਤ ਪਾਉਂਦੇ ਹਨ ।86 | ਵਾਮਨ ਅਨੁਸਾਰ ਜਿਹਾ ਕਿ ਪਹਿਲਾਂ ਸੰਕੇਤ ਕੀਤਾ ਗਿਆ ਹੈ, ਅਲੰਕਾਰ ਕਾਵਿ ਸੌਂਦਰਯ ਦਾ ਸਮਾਨਵਾਚੀ ਸ਼ਬਦ ਹੈ । ਇਹ ਸਵੀਕਾਰ ਕਰਕੇ ਕਾਵਿ ਨੂੰ ਅਲੰਕਾਰ ਦੇ ਸਦਭਾਵ ਤੋਂ ਹੀ ਗ੍ਰਹਿਣ ਯੋਗ ਕਿਹਾ ਸੀ । ਸੌਂਦਰਯ-ਹੀਨ ਕਾਵਿ ਅਹਸ (ਨ ਗ੍ਰਹਿਣ ਕਰਨ ਯੋਗ) ਹੈ, ਇਸ ਧਾਰਣਾ ਵਿਚ ਕਿਸੇ ਨੂੰ ਕੀ ਪਤੀ ਹੋ ਸਕਦੀ ਹੈ ? ਵਾਮਨ ਦਾ ਇਹ ਯੋਰ। ਅਲੰਕਾਰ ਦੇ ਵਿਆਪਕ ਅਰਥ ਨੂੰ ਪ੍ਰਗਟਾਉਂਦਾ ਹੈ । ਅਸਲ ਵਿਚ ਉਹ ਰੀਤੀਵਾਦ ਦੇ ਸਾਰਥਕ ਹੋਣ ਵਜੋਂ ਤਵ ਸੌਂਦਰਯ ਦੇ ਹੇਤੁ ਗੁਣ ਨੂੰ ਸਵੀਕਾਰ ਕਰਦੇ ਹਨ । ਅਲੰਕਾਰ ਕਾਵਿ-ਸੰਦਰਯ ਵਿਚ ਵਾਧਾ ਕਰਦੇ ਹਨ ਪਰ ਗੁਣ87 ਦੀ ਅਣਹੋਂਦ ਹੋਣ ਤੇ ਨਿਰੇ ਅਲੰਕਾਰ ਨਾਲ ਕਾਵਿਕ ਸੁੰਦਰਤਾ ਦੀ ਦ੍ਰਿਸ਼ਟੀ ਨਹੀਂ ਹੋ ਸਕਦੀ । ਪਰ ਅਲੰਕਾਰ ਦੀ ਹੋਂਦ ਹੋਣ ਤੇ ਵੀ ਗੁਣ ਨਾਲ ਕੁ'ਵਿਕ ਸੰਦਰਤਾ ਦੀ ਸਿਸ਼ਟੀ ਹੋ ਸਕਦੀ ਹੈ । ਇਸ ਆਧਾਰ ਤੇ ਸਪਸ਼ਟ ਹੁੰਦਾ ਹੈ ਕਿ ਗੁਣ ਦੀ ਤੁਲਣਾ ਵਿਚ ਅਲੰਕਾਰ ਦੀ ਮਹੱਤਾ ਗੌਣ ਹੈ ਕਿਉਂ ਜੋ ਗੁਣ ਕੇ 'ਵਿ ਸੌਂਦਰਯ ਦੇ ਲਈ, ਕਾਵ ਨੂੰ ਗ੍ਰਹਿਣ ਕਰਨ ਯੋਗ ਬਣਾਉਣ ਦੇ ਲਈ ਅਤੇ ਅੰਤ ਵਿਚ ਕਾਵਿ ਦੀ ਆਤਮਾ ਰੀਤੀ ਦੇ ਸਰੂਪ ਵਿਧਾਨ ਦੇ ਲਈ ਜ਼ਰੂਰੀ ਹੈ ਪਰ ਅਲੰਕਾਰ ਕਾਵਿ-ਸੌਂਦਰਯ ਦੇ ਲਈ ਜ਼ਰੂਰੀ ਨਹੀਂ, ਕਾਵਿਸੌਂਦਰਯ ਦੀ ਵਿੱਧੀ ਲਈ ਜ਼ਰੂਰੀ ਹੋ ਸਕਦਾ ਹੈ । ਭਾਮਹ ਅਤੇ ਦੰਡੀ ਵਾਂਗ ਹੀ ਵਾਮਨ ਨੇ ਰਸ, ਧੁਨੀ ਆਦਿ ਨੂੰ ਅਲੰਕਾਰ ਵਿਚ ਅੰਤਰ ਭੂਤ ਮੰਨਿਆ ਹੈ । ਕਾਵਿ ਵਿੱਚ ਅਲੰਕਾਰ ਦੇ ਸਾਪੇਖ ਮਹਤੱਵ ਦੀ ਦਿਸ਼ਟੀ ਤੋਂ ਵਾਮਨ ਤੇ ਦੰਡੀ ਦਾ ਮਤ ਮਿਲਦਾ ਜਲਦਾ ਹੈ । 44