ਪੰਨਾ:Alochana Magazine April, May, June 1982.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਨੁਚਿਤ ਨਹੀਂ |10 ਪਰ ਜਦ ਉਨ੍ਹਾਂ ਨੂੰ ਉਕਤ ਅਸਲੀ ਸਥਿਤੀ ਪਤਾ ਲੱਗੀ ਤਾਂ ਉਹ ਉਸ ਵੇਲੇ ਤੀਕ ਉਸ ਨੂੰ ਕਾਵਿ ਦੀ ਆਤਮਾ ਸਵੀਕਾਰ ਕਰ ਚੁੱਕੇ ਸਨ । ਇਸ ਤਰ੍ਹਾਂ ਇਹ ਸਿੱਧ ਹੁੰਦਾ ਹੈ ਕਿ 'ਅਲੰਕਾਰ ਤੱਤ' ਕਾਵਿ ਅਸਾਧਾਰਣ ਤੱਤ (Extra ordinary Element) ਹੈ । ਉਹੋ ਕਾਵਿ ਦੀ ਅਸਲੀ ਆਤਮਾ ਹੈ । ਉਸੇ ਦੇ ਕਿਸੇ ਅੰਸ਼ ਤੋਂ ਰਸ, ਕਿਸੇ ਤੋਂ ਧੁਨੀ, ਕਿਸੇ ਤੋਂ ਕੀਤੀ ਅਤੇ ਕਿਸੇ ਤੋਂ ਵਕਤੀ (ਵਕਤੀ ਤਾਂ ਬਿਲਕੁਲ ਸਵੀਕ੍ਰਿਤ ਅਲੰਕਾਰ ਹੈ) ਆਦਿ ਨਿਸ਼ਪੰਨ ਹੋਏ ਹਨ । ਉਸ ਅਲੰਭਾਵ ਰੂਪ ਅਲੰਕਾਰ ਤੋਂ-ਇਕ ਤੱਤ ਤੋਂ ਅਨੇਕ ਤੱਤ, ਅਨੇਕ ਰੂਪਾਂ ਵਿਚ ਵਿਭਕਤ ਹੋਏ ਹਨ । ਅਤੇ ਭਿੰਨ ਭਿੰਨ ਨਾਵਾਂ ਨਾਲ ਪੁਕਾਰੇ ਜਾਂਦੇ ਹਨ । ਸ਼ਿਸ਼ਟੀ ਵਿਚ ਜਿਹੜਾ ਹਮ ਤੱਤ ਹੈ ਕਾਵਿ ਵਿਚ ਉਹੋ ਅਲੇ' ਤੱਤ ਹੈ । ਇਸੇ ਅਨੰਤ ਤੱਤ ਤੋਂ ਅਨੇਕ ਤੱਤ ਵਿਕਸਿਤ ਹੋਏ ਹਨ । ਸਿੱਟੇ ਵਜੋਂ ਅਦੈਤ ਦ੍ਰਿਸ਼ਟੀ ਤੋਂ ਕਾਵਿ ਸਰੀਰ ਵਿਚ ਰਸ ਆਦਿ ਵੀ ਅਲੰਕਾਰ ਹਨ ਅਤੇ ਦੈਤ ਦ੍ਰਿਸ਼ਟੀ ਤੋਂ ਵੀ ਕਾਵਿ-ਸਰੀਰ ਦਾ ਇਕੋ ਇਕ ਧਰਮ ਅਲੰਕਾਰ ਹੀ ਹੈ । ਇਹ ਤੱਤ ਕਾਵਿ ਨੂੰ ਅਕਾਂਵ ਤੋਂ ਨਿਖੇੜਦਾ ਹੈ, ਇਸੇ ਲਈ ਅਲੰਕਾਰ ਹੀ ਕਾਵਿ ਦੀ ਮਹੱਤਾ ਨੂੰ ਉਜਾਗਰ ਕਰਨ ਵਾਲਾ ਪਹਿਲਾ ਤੇ ਅੰਤਿਮ ਤੱਤ ਹੈ, ਅਲੰਕਾਰ ਹੀ ਕਾਵਿ ਦੀ ਆਤਮਾ ਹੈ। 6. ਅਲੰਕਾਰ--ਪਰਿਭਾਸ਼ਾ ਅਤੇ ਸਰੂਪ : 6.1. ਉਕਤ ਵਿਵੇਚਨ ਰਾਹੀਂ ਅਸੀਂ ਇਹ ਸਪਸ਼ਟ ਕਰ ਆਏ ਹਾਂ ਕਿ ਕਿਸੇ ਅਲੰਕਾਵਾਦੀ ਆਚਾਰਯ ਨੇ ਅਲੰਕਾਰ ਨੂੰ ਸਪਸ਼ਟ ਸ਼ਬਦਾਂ ਵਿਚ ਕਾਵਿ ਦੀ ਆਤਮਾ ਕਿਧਰੇ ਵੀ ਨਹੀਂ ਕਿਹਾ, ਤਾਂ ਵੀ ਉਨਾਂ ਦੀਆਂ ਧਾਰਣਾਵਾਂ ਤੋਂ ਇਹ ਸਪਸ਼ਟ ਪਤਾ ਲਗਦਾ ਹੈ ਕਿ ਉਹ ਅਲੰਕਾਰ ਨੂੰ ਕਾਵਿ ਦਾ ਸਰਵਸਵ ਅਤੇ ਅਸਾਧਾਰਣ ਤੱਤ ਸਵੀਕਾਰ ਕਰਦੇ ਸਨ । ਭਾਮਹ, ਦੰਡੀ, ਉਦਭਟ, ਰੂਟ, ਰੁਯਾਂਕ ਆਦਿ ਦੇ ਕਥਨਾਂ ਤੋਂ ਅਲੰਕਾਰ' ਕਾਵਿ ਚਮਤਕਾਰ ਪੈਦਾ ਕਰਨ ਵਾਲੇ ਸਭ ਤਰ੍ਹਾਂ ਦੇ ਸਾਧਨਾਂ ਦਾ ਵਾਚਕ ਹੈ, ਸਿਰਫ ਅਨੁਪ੍ਰਾਸ, ਉਪਮਾ ਆਦਿ ਦਾ ਨੇ । ਇਹ ਅਲੰਕਾਰ ਕਾਵਿ ਦਾ ਜ਼ਰੂਰੀ ਸਾਧਨ ਹੈ । ਪਰ ਪਰਵਰਤੀ ਆਚਾਰਯਾ ਨੇ ਇਸ ਦੇ ਇਸ ਅਧਾਰਣ ਤੱਤ ਨੂੰ ਸਵੀਕਾਰ ਨਹੀਂ ਕੀਤਾ । ਇਸ ਲਈ ਕਾਵਿ ਸ਼ਾਸਤੀ ਚਿੰਤਨ ਦੇ ਵਿਕਾਸ ਦੇ ਨਾਲ ਨੀਲੇ ਅਲੰਕਾਰ ਦੀ ਪਰਿਭਾਸ਼ਾ ਵਿਚ ਪਰਿਵਰਤਨ ਹੁੰਦਾ ਗਿਆ। ਇਸ ਦਾ ਜਿਹੜਾ ਸਰੂਪ ਉਕਤ ਅਲੰਕਾਰਵਾਦੀ ਆਚਾਰਯਾ ਨੂੰ ਸਵੀਕਾਰ ਸੀ ਉਹ ਸਰੂਪ ਧੁਨੀਵਾਦੀ ਆਨੰਦ ਵਰਧਨ ਅਤੇ ਉਨ੍ਹਾਂ ਦੇ ਅਨੁਯਾਈਆਂ ਮੰਮਟ, ਵਿਸ਼ਵਨਾਥ ਤੇ ਜਗਨ ਨਾਥ ਆਦਿ ਨੂੰ ਅਸ਼ਟ ਨ ਰਿਹਾ। | 6.1.1: ਅਲੰਕਾਰਵਾਦੀ ਆਚਾਰਯਾਂ ਅਨੁਸਾਰ ਤਾਂ ਅਲੰਕਾਰ ਤੋਂ ਰਹਿਤਰਚਨਾ ਦੀ ਕਲਪਨਾ ਹੀ ਨਿਰ-ਅਰਥਕ ਹੈ । ਭਾਮਹ ਨੇ ਅਲੰਕਾਰ ਦੀ ਪ੍ਰਤਿਸ਼ਠਾ ਵਿਚ

  • ਕੀਰਥਿ ਥੀਂ ਵਿਸਰਿ ਕਰਿਰ ) 248 ਦਾ ਜ਼ਿਕਰ ਕੀਤਾ ਹੈ । ਅਰਥਾਤ ਅਲੰਕਾਰ ਕਾਵਿ ਵਿਚ ਇਸ ਤਰਾਂ ਜ਼ਰੂਰੀ ਹਨ ਜਿਵੇਂ ਕਿ ਕਿਸੇ ਨਾਰੀ ਦਾ

35