ਪੰਨਾ:Alochana Magazine April, May, June 1982.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਪੂਰਵ ਵਰਤੀ ਰੂਪ ਹਨੇ, ਯੂਨਾਨੀ ਆਚਾਰਯਾ ਨੇ ਵੀ ਆਪਣੇ Rhetoric ਵਿਚ ਵਰਣਿਤ ਪ੍ਰਭਾਵਕ ਵਿਧੀਆਂ ਦੇ ਵਾਂਗ ਸਮਝੇ ਸਨ । ਕਿਉਂ ਜੋ ਦੋਵਾਂ ਦਾ ਮੰਤਵ ਤਿਆਂ ਨੂੰ ਪ੍ਰਭਾਵਿਤ ਕਰਨਾ ਹੈ । ਇਸ ਤਰ੍ਹਾਂ ਭਾਰਤ ਦੇ ਵਾਂਗ ਹੀ ਅਰਸਤੂ ਨੇ ਵੀ ਭਾਸ਼ਣ ਨੂੰ ਪ੍ਰਭਾਵਕ ਬਣਾਉਣ ਵਾਲੇ ਉਪਾਦਾਨ ਦੇ ਰੂਪ ਵਿਚ ਅਲੰਕਾਰ' ਨੂੰ ਸਵੀਕਾਰ ਕਰ ਕੇ ਵਿਵੇਚਨ ਕੀਤਾ ਹੈ । ਇਹ ਵਿਵੇਚਨ ਉਨ੍ਹਾਂ ਦੇ ਕਾਵਿ ਸ਼ਾਸਤ (Poetics) ਵਿਚ ਇਨਾ ਨਹੀਂ ਮਿਲਦਾ ਜਿੰਨਾ ਕਿ (Rhetorics) ਵਿਚ ਮਿਲਦਾ ਹੈ । ਇਸ ਤਰ੍ਹਾਂ ਉਕਤ ਤਿੰਨਾਂ ਸ਼ਬਦਾਂ ਦਾ ਪ੍ਰਯੋਗ ਪ੍ਰਾਚੀਨ ਕ ਅਤੇ ਰੋਮਨ ਕਾਵਿ ਸ਼ਾਸਤ ਵਿਚ ਮਿਲਦਾ ਹੈ । ਸ਼ੁਰੂ ਵਿਚ ਉਕਤ ਤਿੰਨਾਂ ਸ਼ਬਦਾਂ ਵਿਚ ਸੂਖਮ ਅੰਤਰ ਸੀ ਪਰ ਅਗੇ ਚਲ ਕੇ ਉਹ ਅੰਤਰ ਸਮਾਪਤ ਹੋ ਗਿਆ ਅਤੇ ਇਹ ਸ਼ਬਦ ਸਮਾਨਵਾਚੀ ਬਣ ਗਏ । ਇਹ ਦੂਜੀ ਗੱਲ ਹੈ ਕਿ ਇਨ੍ਹਾਂ ਤਿੰਨਾਂ ਸ਼ਬਦਾਂ ਵਿਚੋਂ 'Figures' ਦਾ ਪ੍ਰਚਲਨ ਵਧੇਰੇ ਹੋ ਗਿਆ ਅਤੇ ਬਾਕੀ ਦੇ ਦੋ ਸ਼ਬਦ ਲੋਕਪ੍ਰਿਅ ਨੂੰ ਹੋ ਸਕੇ । ਸ਼ਬਦਾਰਥ ਦੀ ਦ੍ਰਿਸ਼ਟੀ ਤੋਂ ਪੁ=ਲਖਸ਼ਣ, ਚਿਤੁ = Figures, Oreaments = ਅਲੰਕਾਰ ਦੇ ਬਰਾਬਰ ਰਖੇ ਜਾ ਸਕਦੇ ਹਨ । ਇਸ ਤਰ੍ਹਾਂ ਭਾਰਤੀ ਅਤੇ ਪੱਛਮੀ ਕਾਵਿ ਸ਼ਾਸਤ੍ਰ ਦੀ ਚਿੰਤਨਧਾਰਾ ਵਿਚ ਇਕ ਅਦੁਤੀ ਸਮਾਨਤਾ ਦਿਸਦਾ ਹੈ । 3. ਅਲੰਕਾਰ' ਸ਼ਬਦ ਦੀ ਵਿਉਤਪੱਤੀ : 3. 1. ਭਾਰਤੀ ਕਾਵਿ ਸ਼ਾਸਤ ਦਾ ਪਹਿਲਾ ਅਤੇ ਪ੍ਰਮੁੱਖ ਵਿਚਾਰ ਕੇਂਦ ਹੈ- ਕਾਵਿ ਸਰੀਰ | 23 ਇਸ ਕਾਵਿ ਸਰੀਰ ਨੂੰ ਵਿਭੂਸ਼ਿਤ ਕਰਨ ਵਾਲੇ ਅਰਥ ਜਾਂ ਤੱਤ ਦਾ ਨਾਂ ਅਲੰਕਾਰ ਹੈ । ਭਾਮਹ ਸ਼ਬਦ ਅਤੇ ਅਰਥ ਦੇ ਸਹਿਯ ਨੂੰ ਕਾਵਿ ਮੰਨ ਕੇ ਚਲੇ ਹਨ । ਇਸ ਲਈ ਸ਼ਬਦ ਅਤੇ ਅਰਥ ਦੇ ਜਿਹੜੇ ਵੀ ਧਰਮ (ਤੱਤ) ਹੋਣਗੇ ਉਹ ਸਭ ਉਨ੍ਹਾਂ ਦੇ ਅਨੁਸਾਰ 'ਕਾਵਿ-ਅਲੰਕਾਰ' ਮੰਨੇ ਜਾਣਗੇ । ਕਾਵਿ-ਘਟਕ ਸ਼ਬਦ ਅਤੇ ਅਰਥ ਵਿਚ ਰਸ, ਗੁਣ, ਰੀਤੀ, ਅਲੰਕਾਰ ਅਤੇ ਦੋਸ਼ ਰਹਿਤਤਾ ਦੀ ਹੋਂਦ ਹੈ । ਇਸ ਲਈ ਇਹ ਉਨ੍ਹਾਂ ਦੀ ਦ੍ਰਿਸ਼ਟੀ ਵਿਚ ਕਾਵਿ ਦੇ ਧਰਮ ਹਨ, ਇਸ ਲਈ ਉਹ ਇਨ੍ਹਾਂ ਸਭ ਨੂੰ “ਅਲੰਕਾਰ' ਦੀ ਵਿਆਪਤੀ ਵਿਚ ਲੈਂਦੇ ਹਨ ਅਤੇ 'ਅਲੰਕਾਰ' ਸ਼ਬਦ ਦਾ ਬਹੁਤ ਹੀ ਵਿਆਪਕ ਅਰਥ ਲੈਂਦੇ ਹਨ । ਵਿਉਤਪੱਤੀ ਦੀ ਦ੍ਰਿਸ਼ਟੀ ਤੋਂ ਅਲੰਕਾਰ' ਸ਼ਬਦ ਦੇ ਅਨੇਕ ਅਰਥ ਦੱਸੇ ਜਾਂਦੇ ਹਨ : 3. 1. 1. ਅਲੰਕਿਤ : ਅਲੰਕਾਰ : ( ਕ ਰਿ : ਅਜ : ) ਦੀ ਵਿਉਤਪੱਤੀ ਨਾਲ ਉਹ ਸੌਂਦਰਯ ਦਾ ਸਮਾਨਵਾਚੀ ਬਣ ਜਾਂਦਾ ਹੈ ਜਿਸ ਦਾ ਪ੍ਰਯੋਗ ਵਾਮਨ ਨੇ ਕੀਤਾ ਹੈ ਯਥਾ- ਵਧੀਸ : ( ) ਵਧਾ ਦਾ ਭਾਵ ਹੈ ਕਿ 'ਸੌਂਦਰਯ ਹੀ ਅਲੰਕਾਰ ਹੈ । ਇਥੇ ਅਲੰਕਾਰ ਸ਼ਬਦ ਦਾ ਵਿਆਕੇ 1. 1. 2) । ਇਸੇ ਅਰਥ ਹੈ । ਉਪਮਾ ਆਦਿ ਇਸ ਸੌਂਦਰਯ ਦੀ ਉਸਾਰੀ ਦੇ ਸਾਧਨ ਹਨ । ਇਸੇ ਲਈ ਸਾਧਨ ਦ੍ਰਿਸ਼ਟੀ ਤੋਂ (ਸਾਧਨ ਹੋਣ ਵਜੋਂ)--ਕਰਣ ਵਿਉਤਪੱਤੀ ਤੋਂ ਉਨ੍ਹਾਂ ਨੂੰ ਅਲੰਕਾਰ ਕਿਹਾ ਗਿਆ ਹੈ । ਇਹ ਸੌਂਦਰਯ ਰੂਪ ਅਲੰਕਾਰ ਸ਼ਬਦ ਤੇ ਅਰਥ ਸੰਬੰਧ ਵਿਚ ਕਿਵੇਂ 26