ਪੰਨਾ:Alochana Magazine April, May, June 1982.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਲੰਕਾਰ ਸਿੱਧਾਂਤ: ਇਕ ਕਾਵਿਸ਼ਾਸਤ੍ਰੀ ਵਿਸ਼ਲੇਸ਼ਣ -ਡਾ. ਆਸ਼ਾ ਨੰਦ ਵੋਹਰਾ 1. ਵੇਸ਼ਕਾ : 1.1. ਜੇ ਭਾਰਤੀ ਸੌਂਦਰਯ-ਦਰਸ਼ਨ ਦਾ ਮੂਲ ਆਧਾਰ ਕਾਵਿ ਸ਼ਾਸਤੇ ਨੂੰ ਸਵੀਕਾਰ ਕੀਤਾ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਅਲੰਕਾਰ ਸਿਧਾਂਤ ਕਾਵਿ ਸ਼ਾਸਤ੍ਰ ਦਾ ਮੂਲ ਆਧਾਰ ਹੈ। ਸੌਂਦਰਯ-ਅਨੁਭੂਤੀ ਦਾ ਸੁਹਜ-ਸੁਆਦ ਮਾਨਣ ਲਈ ਅਲੰਕਾਰਿਕ ਚਮਤਕਾਰ ਨੂੰ ਵੇਖ ਕੇ ਅਤੇ ਆਪਣੀ ਅਨੁਭੂਤੀ ਦਾ ਵਿਸ਼ੇ ਬਣਾ ਕੇ ਰਸਿ ਹਿਰਦੈ ਕਵੀ-ਪ੍ਰਤਿਭਾ ਦੀ ਪ੍ਰਸ਼ੰਸਾ ਕੀਤੇ ਬਿਨਾ ਨਹੀਂ ਰਹਿ ਸਕਦਾ। ਇਸੇ ਲਈ ਅਲੰਕਾਰ’ ਸ਼ਬਦ ਆਪਣੇ ਵਿਆਪਕ ਅਰਥ ਵਿਚ ਕਾਵਿ ਸ਼ੋਭਾ ਜਾਂ ‘ਕਾਵਿਸੌਂਦਰਯ' ਦਾ ਵਾਚਕ ਮੰਨਿਆ ਜਾਂਦਾ ਹੈ । ਪ੍ਰਾਚੀਨ ਭਾਰਤੀ ਕਾਵਿਚਿੰਤਕਾਂ ਦੇ ਵਿਚਾਰ ਅਨੁਸਾਰ ‘ਸੌਂਦਰਯ' ਹੀ ਕਾਵਿ-ਮੀਮਾਂਸਾਂ ਦਾ ਸਾਰਭੂਤ ਤੱਤ ਸੀ । ਇਸ ਪ੍ਰਸੰਗ ਵਿਚ ਉਨ੍ਹਾਂ ‘ਚਾਰੁਤ’ ‘ਕਾਮਯਕ’ ‘ਸੌਂਦਰਯ’ ਅਤੇ ‘ਰਮਣੀਯਤਾ' ਆਦਿ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਸੌਂਦਰਯ-ਪ੍ਰਤੀਤੀ ਨੂੰ ਜਿਸ ਅਰਥ ਵਿਚ 'ਕਾਵਿ-ਆਤਮ-ਤੱਤ' ਦੇ ਨਾਲ ਜੋੜਿਆ ਹੈ, ਉਹ ਅਲੰਕਾਰ ਸ਼ਬਦ ਦੀ ਵਿਆਪਤੀ ਦੀ ਹੀ ਵਿਅੰਜਨਾ ਹੈ । 'ਯਕ' ਅਤੇ ‘ਰਸ ਗੰਗਾਧਰ' ਵਿਚ ਉਕਤ ਸ਼ਬਦਾਂ ਦਾ ਪ੍ਰਯੋਗ ਅਲੰਕਾਰ-ਪ੍ਰਯੋਗ ਦਾ ਹੀ ਅਵਾਂਤਰ ਰੂਪ ਹੈ । ਅਭਿਣਵਗੁਪਤ ਨੇ 'ਪਤਿਭਾ ਵਿਸ਼ੇਸ਼’ ਦੀ ਵਿਆਖਿਆ ਕਰਦਿਆਂ ‘ਸੌਂਦਰਯ ਨੂੰ ਹੀ ਕਾਵਿ ਦਾ ਸਰੂਪ ਸਵੀਕਾਰ ਕੀਤਾ ਹੈ ਜਿਸ ਦੀ ਪ੍ਰਤੀਤੀ ਗਿਆ (ਬ) ਦੀ ਨਿਰਮਲਤਾ ਰਾਹੀਂ ਹੁੰਦੀ ਹੈ । ਆਨੰਦਵਰਧਨ ਨੇ ਭਾਵੇਂ 'ਧੁਨੀ ਸਿੱਧਾਂਤ' ਦੀ ਸਥਾਪਨਾ ਵਿਚ ਆਪਣਾ ਯੋਗਦਾਨ ਦਿੱਤਾ ਹੈ ਪਰ ਉਨ੍ਹਾਂ ਵੀ ‘ਸੌਂਦਰਯ- ਯੂਕੇਤ' ਅਰਥ ਪ੍ਰਤੀਤੀ ਨੂੰ ਕਾਵਿ ਦਾ ਜ਼ਰੂਰੀ ਘਟਕ ਸਵੀਕਾਰ ਕੀਤਾ ਹੈ ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਕਾਵਿ ਵਿਚ ਅਰਥ ਦੀ ਰਮਣੀਯਤਾ' ਅਤੇ 'ਚਾਰੂ' ਦੀ ਮਿਕਦਾਰ ਵਧੇਰੇ ਹੋਣੀ ਚਾਹੀਦੀ ਹੈ ਤਾਂ ਜੋ ਰਸਿਕ-fਹਿਰਦੈ ਉਸ ਦਾ ਸੁਆਦ ਮਾਣ ਸਕੇ । ਉਸ ਨੂੰ ਗ੍ਰਹਿਣ