ਪੰਨਾ:Alochana Magazine April, May, June 1982.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਿਹੜਾ ਕਵਿਤਾ ਨੂੰ ਗਤੀਸ਼ੀਲ ਅਰਥ-ਭਰਪੂਰ ਤਾਂ ਪ੍ਰਦਾਨ ਕਰਦਾ ਹੈ । ਕਵਿਤਾ ਦੇ ਅਸਲ ਅਰਥਾਂ ਦੀ ਪਛਾਣ ਜੈਸਚਰ ਤੋਂ ਹੀ ਹੋ ਸਕਦੀ ਹੈ, ਜਿਹੜਾ ਕਾਵਿ-ਭਾਸ਼ਾ ਨੂੰ ਇਕ ਨਵਾਂ ਮਹੱਤਵ ਬਖਸ਼ਦਾ ਹੈ । ਨਵ-ਆਲੋਚਨਾ ਦੇ ਖੇਤਰ ਵਿਚ ਵਿੰਟਰਜ਼ ਅਤੇ ਵਿਮਸੱਟ ਦੀਆ ਉਕਤੀਆਂ ਨੇ ਵੀ ਚਿੰਤਕਾ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਹੈ, ਇਸ ਲਈ ਉਨ੍ਹਾਂ ਦੀਆਂ ਧਾਰਣਾਵਾਂ ਦਾ ਵੀ ਸੰਕੇਤ-ਮਾਤ ਉੱਲੇਖ ਕਰਨਾ ਉਚਿਤ ਹੈ । ਵਿੰਟਰਜ਼ ਨੇ ਆਪਣੇ ਲੇਖ ‘ਦੀ ਫੰਕਸ਼ਨ ਆਫ਼ ਟਿਸਿਜ਼ਮ' ਵਿਚ ਕਾਵਿ-ਸਿੱਧਾਂਤ ਬਾਰੇ ਚਰਚਾ ਛੇੜਦਿਆਂ ਹੋਇਆਂ ਆਵੇਗਾਂ ਨੂੰ ਅਭਿਵਿਅਕਤ ਕਰਨ ਵਾਲੀ ਤੱਰਕਮਈ ਬਣਤਰ ਜਾਂ ਕਥਨ ਤੇ ਕਾਵਿ ਦੀ ਨੈਤਿਕ ਸਾਰਥਕਤਾ ਨੂੰ ਹੀ ਕਾਵਿ-fਸਿੱਧਾਤ ਦਾ ਕੇਂਦਰੀ ਧੁਰਾ ਮੰਨਿਆ ਹੈ ਅਤੇ ਇਹੋ ਸਥਾਪਨਾ ਪੇਸ਼ ਕੀਤੀ ਹੈ ਕਿ ਕਲਾਤਮਕ ਕਿਆ ਮਨੁੱਖੀ ਅਨੁਭਵ ਦਾ ਨਤਕ ਮੁਲਾਕਣ ਵੀ ਕਰਦੀ ਹੈ । ਵਿਮਸੱਟ ਨੇ ਦੀ ਵਰਬਲ ਆਈਕਨ ਵਿਚ ਕਾਵਿ ਦੇ ਸੰਦਰਭ ਵਿਚ ਮਨੋਰਥ-ਭਰਮ-ਜਾਲ (intentional fallacy) ਅਤੇ ਪ੍ਰਭਾਵ-ਭਰਮਜਾਲ (affective fallacy) ਵਿਚਕਾਰ ਨਿਖੇੜਾ ਕਰਦਿਆਂ ਹੋਇਆਂ ਕਾਵਿ ਵਿਚਲੀ ਸ਼ਾਬਦਿਕ ਠੋਸ ਵਸਤੂ ਦੀ ਵਿਆਖਿਆ ਤੇ ਵਿਸ਼ਲੇਸ਼ਣ ਨੂੰ ਹੀ ਆਲੋਚਨਾ ਦਾ ਅਸਲ ਖੇਤਰ ਮੰਨਿਆ ਹੈ । ਨਵ-ਆਲੋਚਨਾ ਉਤੇ ਦ੍ਰਿਸ਼ਟੀਪਾਤ ਕੀਤੀਆਂ ਜੋ ਸਚਾਈ ਉਭਰ ਕੇ ਸਾਹਮਣੇ ਆਉਂਦੀ ਹੈ, ਉਹ ਇਹ ਹੈ ਕਿ ਸਾਰੇ ਹੀ ਮੁੱਖ ਨਵ-ਆਲੋਚਕਾਂ ਨੇ ਕਾਵਿ-ਤਕਨੀਕ ਦੇ ਕਿਸੇ ਇਕ ਪੱਖ ਨੂੰ ਲੈ ਕੇ ਉਸ ਦੇ ਮਹੱਤਵ ਉਤੇ ਇਤਨਾ ਜ਼ੋਰ ਦਿੱਤਾ ਹੈ, ਜਿਸ ਨਾਲ ਅਜੀਬ ਕਿਸਮ ਦਾ ਘਚੋਲਾ ਵਾਪਰ ਗਿਆ ਹੈ । ਐਲਨ ਟੇਟ ਤਨਾਉ ਜਾਂ ਟੈਨਸ਼ਨ ਉਤੇ ਜ਼ੋਰ ਦਿੰਦਾ ਹੈ, ਰੈਨਸਮ ਇਸ ਨੂੰ ਬੁਣਤਰ ਦੇ ਤੌਰ ਤੇ ਦੇਖਦਾ ਹੈ, ਬਲਕਮਰ ਜੈਸਚਰ ਸੰਰਚਨਾ ਉਤੇ ਵਿਸ਼ੇਸ਼ ਬਲ ਦਿੰਦਾ ਹੈ ਅਤੇ ਬਰੁੱਕਸ ਵਿਅੰਗ ਜਾਂ ਵਿਰੋਧਾਭਾਸ ਉਤੇ ਧਿਆਨ ਕੇਂਦ੍ਰਿਤ ਕਰਦਾ ਹੈ । ਤਾਂ ਵੀ ਨਵ-ਆਲੋਚਨਾ ਦੇ ਕਾਵਿ-ਸ਼ਾਸਤ੍ਰ ਚਿੰਤਨ ਵਿਚੋਂ ਜਿਹੜੇ ਕੁਝ ਨੁਕਤੇ ਉਭਰ ਕੇ ਸਾਹਮਣੇ ਆਏ ਹਨ, ਉਹ ਸੰਖੇਪ ਰੂਪ ਵਿਚ ਇਸ ਪ੍ਰਕਾਰ ਹਨ :(ਉ) ਨਵ-ਆਲੋਚਕ ਕਵਿਤਾ ਨੂੰ ਇਕ ਸ਼ੁੱਧ ਖੁਦਮੁਖ਼ਤਾਰ ਹੋਂਦ ਦੇ ਰੂਪ ਵਿਚ ਵੇਖਦੇ ਹਨ, ਜਿਸ ਦੀ ਆਪਣੀ ਸੰਰਚਨਾ ਹੈ, ਕਿਸੇ ਹੋਰਸ ਵਿਚਾਰੇ ਜਾਂ ਸਿੱਧਾਂਤ ਬਾਰੇ ਕੀਤੀ ਗਈ ਵਿਆਖਿਆ ਨਹੀਂ । (ਅ) ਉਹ ਕਵਿਤਾ ਨੂੰ ਜੀਵਨੀਆਤਮਿਕ, ਦਾਰਸ਼ਨਿਕ ਅਤੇ ਹੋਰ ਪਰੰਪਰਕ ਜਕੜਬੰਦਾਂ ਤੋਂ ਮੁਕਤ ਕਰਕੇ ਇਕ ਸੁਤੰਤਰ ਹੋਂਦ ਮੰਨਦੇ ਹਨ ਅਤੇ ਇਸੇ ਦੇ ਕਈ ਗੰਭੀਰ ਅਧਿਐਨ (close readings) ਕਰਨ ਵਿਚ ਵਿਸ਼ਵਾਸ਼ 20