ਪੰਨਾ:Alochana Magazine April, May, June 1982.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੁੰਦਾ ਹੈ । ਟੇਟ ਅਨੁਸਾਰ ਆਲੋਚਕ ਦਾ ਕਰਤੱਵ ਵਿਅੰਗ ਜਾਂ ਬੁਣਤਰ ਜਾਂ ਸੰਰਚਨਾ ਜਾਂ ਤਨਾਉ ਦੀ ਭਾਲ ਵਿਚ ਅਜਿਹੇ ਸ਼ਬਦ-ਜੁੱਟਾਂ ਦਾ ਗੰਭੀਰ ਅਧਿਐਨ ਕਰਨਾ ਹੈ । ਟੈਟ ਇਸ ਤਨਾਉ ਨੂੰ ਹੀ ਕਾਵਿ ਦੀ ਨਿਵੇਕਲੀ ਸੁਤੰਤਰ ਹੋਂਦ-ਵਿਧੀ ਦਾ ਮੂਲ ਲੱਛਣ ਮੰਨਦਾ ਹੈ । ਨਵ-ਆਲੋਚਨਾ ਬਾਰੇ ਇਹ ਧਾਰਣਾ ਵੀ ਬਣੀ ਹੋਈ ਹੈ ਕਿ ਨਵ-ਆਲੋਚਕਾਂ ਨੇ ਕਵਿਤਾ ਦਾ ਸ਼ੁੱਧ ਸੰਰਚਨਾ ਦੇ ਰੂਪ ਵਿਚ ਅਧਿਐਨ ਕਰ ਕੇ ਕਵਿਤਾ ਨੂੰ ਅਮਾਨਵੀ (dehumanise) ਬਣਾ ਦਿੱਤਾ ਹੈ । ਪਰ ਇਹ ਗੱਲ ਤੱਰਕਸੰਗਤ ਨਹੀਂ ਪ੍ਰਤੀਤ ਹੁੰਦੀ । ਨਵ-ਆਲੋਚਨਾ ਕਵਿਤਾ ਦਾ ਅਮਾਨਵੀਕਰਣ ਨਹੀਂ ਕਰਦੀ, ਉਹ ਤਾਂ ਕੇਵਲ ਇਹ ਮੰਨਣੋਂ ਇਨਕਾਰੀ ਹੈ ਕਿ ਕਵਿਤਾ ਇਕ ਅਜਿਹਾ ਖ਼ਾਲੀ ਲਿਫ਼ਾਫ਼ਾ ਹੈ, ਜਿਸ ਵਿਚ ਨੈਤਿਕ ਸੰਦੇਸ਼ ਜਾਂ ਜਗਤ ਬਾਰੇ ਪੂਰਵ-ਨਿਸ਼ਚਿਤ ਦਾਰਸ਼ਨਿਕ ਸੰਕਲਪ ਜਾਂ ਕਵੀ ਦੀਆਂ ਵਿਅਕਤੀਗਤ ਭਾਵਨਾਵਾਂ ਅਤੇ ਆਵੇਗ ਪਾਏ ਜਾ ਸਕਦੇ ਹਨ। ਕਲਿਬ ਬਰੁੱਕਸ ਅਨੁਸਾਰ ਇਹ ਮੰਨ ਲੈਣਾ ਕਿ ਵਿਚਾਰਾਂ ਤੇ ਭਾਵਨਾਵਾਂ ਬਾਰੇ ਚਰਚਾ ਕਵਿਤਾ ਨੂੰ ਮਾਨਵੀ ਬਣਾਉਂਦੀ ਹੈ, ਬਹੁਤ ਵੱਡੀ ਕ੍ਰਾਂਤੀ ਹੈ । | ਨਵ-ਆਲੋਚਕਾਂ ਵਿਚੋਂ ਬਲੈਕਮਰ ਨੇ ਕਾਵਿ-ਭਾਸ਼ਾ ਨੂੰ ਜੈਸਚਰ (gesture) ਦੇ ਤੌਰ ਤੇ ਵੇਖਣ ਦਾ ਜਤਨ ਕੀਤਾ ਹੈ । ਉਹ ਆਪਣੇ ਨਿਬੰਧ ਲੈਂਗੁਏਜ ਐਜ਼ ਜੈਸਚਰ' ਵਿਚ ਭਾਸ਼ਾ ਅਤੇ ਜੈਸਚਰ ਵਿਚਕਾਰ ਵਿਰੋਧਾਭਾਸੀ ਸਾਂਝ ਵਲ ਸੰਕੇਤ ਕਰਦਾ ਹੈ । ਆਮ ਤੌਰ ਤੇ ਭਾਸ਼ਾ ਸਬਦਾਂ ਦੁਆਰਾ ਬਣਦੀ ਹੈ ਅਤੇ ਜੈਸਚਰ ਹਰਕਤਾਂ ਦੁਆਰਾ ਹੋਂਦ ਵਿਚ ਆਉਂਦੇ ਹਨ, ਫਿਰ ਭਾਸ਼ਾ ਨੂੰ ਜੈਸਚਰ ਦੇ ਤੌਰ ' ਤੇ ਕਿਵੇਂ ਵੱਖਿਆ ਜਾ ਸਕਦਾ ਹੈ ? ਪਰ ਵਧੇਰੇ ਗੰਭੀਰਤਾ ਨਾਲ ਵਿਚਾਰਿਆਂ ਪਤਾ ਲੱਗਦਾ ਹੈ ਕਿ ਸ਼ਬਦ ਵੀ ਹਰਕਤਾਂ, ਕਾਰਜ ਜਾਂ ਪ੍ਰਤਿ ਉੱਤਰ ਨਾਲ ਬਣਦੇ ਹਨ । ਜਦੋਂ ਸ਼ਬਦਾਂ ਦੀ ਭਾਸ਼ਾ ਨਾਕਾਮ ਹੋ ਜਾਂਦੀ ਹੈ ਤਾਂ ਅਸੀਂ ਜੈਸਚਰ ਦੀ ਭਾਸ਼ਾ ਪ੍ਰਯੋਗ ਵਿਚ ਲਿਆਉਂਦੇ ਹਾਂ । ਪਰ ਜਿਹੜੀ ਗੱਲ ਅਜੇ ਤਕ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਉਹ ਇਹ ਹੈ ਕਿ ਜੈਸਚਰ ਤੋਂ ਵਿਹੀਨ ਭਾਸ਼ਾ ਬੇਕਾਰ ਹੋ ਚੁੱਕੀ ਲੱਕੜੀ ਵਾਂਗ ਨੀਰਸ (insipid) ਹੋ ਜਾਂਦੀ ਹੈ । ਬਲੈਕਮਰ ਦੀ ਧਾਰਣਾ ਇਹ ਹੈ ਕਿ ਭਾਸ਼ਾ ਵਿਚ ਜੈਸਚਰ ਦਾ ਗੁਣ ਸ਼ਾਮਿਲ ਕੀਤੇ ਬਿਨਾਂ ਭਾਸ਼ਾ ਦਾ ਸ਼ਠਤਮ ਯੋਗ ਹੋ ਹੀ ਨਹੀਂ ਸਕਦਾ । ਭਾਸ਼ਾ ਵਿਚਲੇ ਜੇਸਚਰ ਉਤੇ ਅਧਿਕਾਰ ਪ੍ਰਾਪਤ ਕੀਤੇ ਬਗੈਰ ਭਾਸ਼ਾ ਉਤੇ ਸੁਯੋਗ ਅਧਿਕਾਰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕਾਵਿ ਵਿਚ ਵਿਸ਼ੇਸ਼ ਤੌਰ ਤੇ ਅਜਿਹੀ ਭਾਸ਼ਾ ਦੁਆਰਾ ਅਭਿਵਿਅਕਤੀ ਹੋਣੀ ਚਾਹੀਦੀ ਹੈ, ਜਿਹੜੀ ਜੈਸਚਰ ਨਾਲ ਭਰਪੂਰ ਹੋਵੇ । ਬਲੈਕਮਰੇ ਨੇ ਸ਼ਬਦਾਂ ਵਿਚ ਜੰਸਚਰ ਦਾ ਅੰਸ਼ ਲਿਆਉਣ ਲਈ ਸਾਧਾਰਣ ਦੁਹਰਾਉ, ਜਟਿਲ ਦੁਹਰਾਉ, ਸ਼ਲੇਸ਼, ਅਨੁਪ੍ਰਾਸ, ਕਵੀ ਦਾ ਜਨੂੰਨ ਆਦਿ ਕੁਝ ਕੁ ਜੁਗਤਾਂ ਦਾ ਜ਼ਿਕਰ ਵੀ ਆਪਣੇ ਇਸ ਨਿਬੰਧ ਵਿਚ ਕੀਤਾ ਹੈ । ਉਸ ਦੇ ਮਤ ਅਨੁਸਾਰ ਜੈਸਚਰ ਅਜਿਹਾ ਬੁਨਿਆਦੀ ਨੁਕਤਾ ਹੈ,