ਪੰਨਾ:Alochana Magazine April, May, June 1982.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਯੁਗ ਪੁਰਸ਼ ਬਣਨ ਦੀ ਅਭਿਲਾਸ਼ਾ ਨਹੀਂ ਮੈਂ ਆਪਣੇ ਮਨ ਚਾਹੇ ਘਾਟ ਤੋਂ ਪਾਣੀ ਪੀਣਾ ਚਾਹੁੰਦਾ ਮੈਂ ਕੋਈ ਪੈਗੰਬਰ ਨਹੀਂ ਸਗੋਂ ਅਪਣਾ ਆਪ ਬਣਕੇ ਜੀਉਣਾ ਚਾਹੁੰਦਾਂ । {ਪੰਨਾ : 260) ਪਰ ਇਸ ਕਾਵਿ-ਚੌਕੜੀ ਵਿਚ ਉਸ ਦਾ ਲਹਿਜਾ-ਅੰਦਾਜ਼ ਜ਼ਰੂਰ ਪੈਗੰਬਰ ਜਿਹਾ ਹੈ । ਇਕ ਪੈਗੰਬਰ ਦੀ ਤਰਾਂ ਉਹ ਸਭ ਕੁਝ ਲਿਤਾੜੀ ਜਾਂਦਾ ਹੈ ਤੇ ਇੰਜ ਆਪਣੇ ਆਪ ਨੂੰ ਪੇਸ਼ ਕਰਦਾ ਹੈ ਕਿ ਜੋ ਕੁਝ ਉਹ ਕਹਿੰਦਾ ਹੈ ਸਿਰਫ ਉਹ ਹੀ ਕਹਿ ਸਕਦਾ ਹੈ ਤੇ ਇਸ ਲਈ ਜਿੰਨੇ ਵੀ ਫਤਵੇ ਉਹ ਦੇਂਦਾ ਹੈ, ਉਹ ਸੌ ਫੀ ਸਦੀ ਠੀਕ, ਵਿਗਿਆਨਿਕ ਤੇ ਸੰਗਾਨਕੁਲ ਹਨ । ਉਸ ਦੀ ਮੁਦਰਾ, ਧ, ਆਵੇਸ਼,ਪੰਜ਼ ਇਕ ਪੈਗੰਬਰ ਵਾਲਾ ਹੈ । ਉਸ ਦਾ ਪ੍ਰਬੰਧ ਪਾਠਕ ਉਸ ਦੇ ਇਸ ਯੁੱਧ-ਪੋਜ਼ ਨੂੰ ਨਹੀਂ ਪਸੰਦ ਕਰਦਾ। ਇਸ ਕਾਵਿ-ਚੌਕੜੀ ਰਾਹੀਂ ਅਜਾਇਬ ਕਮਲ ਦਾ ਅਦੁਤੀ, ਮੌਲਿਕ, ਆਵੇਸ਼ਪੂਣ ਵਿਅੱਕਤੀਤਵ ਸਾਡੇ ਸਾਹਮਣੇ ਇਕ ਦਮ ਆਉਂਦਾ ਹੈ । ਉਸ ਨੇ ਕਾਫੀ ਥਾਵਾਂ ਉੱਤੇ ਮੈਂ ਸ਼ੈਲੀ ਦਾ ਹੀ ਪ੍ਰਯੋਗ ਕੀਤਾ ਹੈ । ਉਹ ਕੋਈ ਤੁਛ ਵਿਅਕਤੀ ਨਹੀਂ, ਉਹ ਤਾਂ ਅਨੇਕਾਂ ਧਰਤੀਆਂ ਸਰ ਕਰਨਾ ਚਾਹੁੰਦਾ ਹੈ । ਉਸ ਦੇ ਆਪਣੇ ਲਫਜ਼ਾਂ ਵਿਚ : ਮੈਂ ਤਾਂ ਯੂਲੀਸਿਜ਼ ਹਾਂ ਮੇਰੇ ਤਪੇ ਹੋਏ ਪੈਰਾਂ ਹੇਠ ਰੋਂਦੇ ਜਾਣ ਲਈ ਅਨੇਕਾਂ ਧਰਤੀਆਂ ਅਨੇਕਾਂ ਅਸਮਾਨ ਚੌਫਾਲ ਵਿਛੇ ਪਏ ਨੇ । (ਪੰਨਾ : 262) ਪਰ ਦੂਜੀ ਤਰਫ ਉਹ ਸਾਨੂੰ ਜੋਤਲਾਨਾ ਚਾਹੁੰਦਾ ਹੈ ਕਿ ਉਸ ਦੇ ਵਿਚਾਰ-ਭਾਵ ਅਹਿਸਾਸ ਆਮ ਮਨੁੱਖ ਵਾਲੇ ਹੀ ਹਨ : ਮੈਂ ਕੋਈ ਦੇਵਤਿਆਂ ਦੇ ਸਵਰਗ ਧਰਤੀ ਤੇ ਪ੍ਰਾਹੁਣਾ ਆਇਆ ਮਨੁੱਖ ਨਹੀਂ । -ਤੁਹਾਡੇ ਵਰਗਾ, ਤੁਹਾਡੇ ਵਿਚਲਾ ਤੁਹਾਡੇ ਕੌਲ ਦਾ ਹਾਂ (ਪੰਨਾ : 271) ਉਹ ਆਪਣੇ ਆਪ ਨੂੰ ਕਿਸੇ ਵੀ ਨਪੇ-ਤੁਲੇ ਫਲਸਫੇ ਵਿਚ ਉਲਝਾਣ ਲਈ ਤਿਆਰ 4 25