ਪੰਨਾ:Alochana Magazine April, May, June 1982.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿਸੇ ਅਕਹਿ -ਭੈਅ ਦੇ ਕਾਲੇ ਪਰਛਾਵੇਂ ਹੇਠ ਬੇਗਾਨੇ ਫੇਫੜਿਆਂ ਰਾਹੀਂ ਉਧਾਰੇ ਸਾਹ ਲੈ ਰਹੇ ਹੋਣ ਨੈਰੋਬੀ ਮਹਾਂ ਨਗਰ ਬਾਰੇ ਉਹ ਕਹਿੰਦਾ ਹੈ : ਨੈਰੋਬੀ ਮਹਾਂ ਨਗਰ ਜਦੋਂ ਵੀ ਮਿਲਦਾ ਉਲਝਵੇਂ ਜ਼ਿਹਨੀ-ਜੰਜਾਲ, ਕੰਪੀਊਟਰੀ ਖੜਾ ਖੜ ਤੇ ਹਫੜਾ ਦਫੜੀ ਦੇ ਰੌਲੇ ਗੌਲੇ 'ਚ ਸਰਾਪਿਆ ਹੁੰਦਾ ਹੈ । ਅਜਾਇਬ ਚੰਗੀ ਤਰਾਂ ਜਾਣਦਾ ਹੈ ਕਿ ਲੋਕ ਪੁਰਾਣੀਆ ਜੀਵਨ-ਵਿਧੀਆਂ, ਪ੍ਰਣਾਲੀਆਂ ਅਤੇ ਮੁਦਰਾਵਾਂ ਨੂੰ ਤਿਆਗ ਕੇ ਤੇ ਨਵੀਨ ਪ੍ਰਸੰਗਾਨੁਕੂਲ ਵਿਧੀਆਂ ਤੇ ਪ੍ਰਣਾਲੀਆਂ ਨੂੰ ਉਸਾਰ ਕੇ ਹੀ ਅਗਾਂਹ ਵਧ ਸਕਦੇ ਹਨ : ਤੁਹਾਡੀ ਦਾਦੀ ਦੀ ਸੁਥਨੀ ਨੂੰ ਚੂਹੇ ਟੁਕ ਚੁਕੇ ਨੇ ਪੁਰਾਣੇ, ਕਈ ਦਹਾਕੇ ਹੰਢਾਏ ਤੰਗ ਬਸਤਰ ਤੁਹਾਡੇ ਨਵੇਂ ਮੌਲਦੇ ਅੰਗਾਂ ਤੇ ਕਿਵੇਂ ਫਿਟ ਬੈਠਣਗੇ ? ਬੇਅ-ਮਾਰਦੇ ਬੇਹੇ ਭਾਸ਼ਾਈ ਅਖਾਨ ਤੁਹਾਡੇ ਨਵੀਨ ਹਾਵਾਂ ਭਾਵਾਂ ਦੇ ਕਿਵੇਂ ਮੇਚ ਆ ਸਕਣਗੇ ? (ਪੰਨਾ : 147) ਅਜਾਇਬ ਦੀਆਂ ਐਬਸਰਡ ਕਵਿਤਾਵਾਂ ਵੀ ਮੌਲਿਕ ਤੇ ਅਰਥ ਪੂਰਣ ਹਨ । ਸਮਕਾਲੀ ਮਨੁੱਖ ਦੇ ਕਿੰਨੇ ਹੀ ਚਿਹਰੇ ਹਨ । ਕਦੇ ਕਦੇ ਤਾਂ ਇਉਂ ਜਾਪਦਾ ਹੈ ਕਿ ਉਹ ਵਾਸਤਵ ਵਿਚ, ਬਾਹਰੋਂ ਸੱਚਾ-ਸੁੱਚਾ ਨਜ਼ਰ ਆਉਂਦਾ ਹੋਇਆ ਵੀ ਅਸਲ ਵਿਚ ਨਰੋ, ਚੰਗੇਜ਼ ਹੈ : ਪਰ ਖੁਰਚਦੇ ਖੁਰਚਦੇ , ਜਦੋਂ ਨੀਰੋ, ਚੰਗੇਜ਼ ਤੇ ਰਾਮ ਪੂਟੀਨ ਦੇ ਭਿਆਨਕ ਚਿਹਰੇ ਸਾਹਮਣੇ ਆਏ ਮੇਰੀਆਂ ਅੱਖਾਂ ਫਟ ਗਈਆਂ (ਪੰਨਾ : 254) ਅਜਾਇਬ ਦਾ ਇਕ ਮੰਤਵ ਹੈ ਕਿ ਉਸ ਦੇ ਅਫਰੀਕਨ ਭਰਾਂ ਜਾਗਣ ਤੇ ਜਿੰਨੇ ਵਿਦੇਸ਼ੀ ਭਾਵ ਹਨ ਉਹਨਾਂ ਨੂੰ ਦੂਰ ਸੁੱਟ ਦੇਣ । ਅਫਰੀਕਨ ਭਰਾਵਾਂ ਨੂੰ ਸੰਬੋਧਿਤ ਕਰਦਾ ਹੋਇਆ ਉਹ ਲਿਖਦਾ ਹੈ : ਤੁਸੀਂ ਤਾਂ ਹਾਲੇ ਤੀਕਰ ਵੀ ਕਿਸੇ ਹੋਰ ਦਾ ਹੱਥ, ਕਿਸੇ ਹੋਰ ਦਾ ਬਾਜ਼ ਸੋਚ ਤੇ ਨੇਤਰ ਹੋ । ਤੁਸੀਂ ਤਾਂ ਹਾਲੇ ਤੀਕਰ ਵੀ 13