ਪੰਨਾ:Alochana Magazine April, May, June 1982.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਿਰਦੇਸ਼ਕ ਲਲਿਤ ਬਹਿਲ (ਕੁਮਾਰ ਸਵਾਮੀ) ਲੈਂਦਾ ਹੈ ਉਸ ਨੂੰ ਪਤਾ ਨਹੀਂ ਹੁੰਦਾ ਉਸ ਦਾ ਪਰਿਚਯ ਕੀ ਹੈ ? ਮੌਤ ਦਾ ਸੱਚ ਜੀਵਨ ਦੇ ਸੱਚ ਨਾਲੋਂ ਕਿੰਨਾ ਵਖਰਾ ਹੁੰਦਾ ਹੈ ?...... ਦੇ ਪ੍ਰਕਾਸ਼ ਯੋਜਨਾ ਰਾਹੀਂ ਤਾਂਤ੍ਰਿਕ ਹਵਾ ਵਿਚ ਉੱਡਦੇ ਪ੍ਰਤੀਤ ਹੁੰਦੇ ਹਨ । ਉਕਾਲ ਦਰਸ਼ੀ ਤ ਆਤਮਾ ਧਰਤੀ ਵਿਚੋਂ ਪ੍ਰਗਟ ਹੁੰਦੀ ਵਿਖਾਈ ਜਾਂਦੀ ਹੈ । ਕੁਮਾਰ ਸਵਾਮੀ ਦਾ ਸ਼ਿਕਾਰ ਕਰਨ ਸਮੇਂ ਸਾਰੇ ਸਾਧੂ ਸ਼ੈਬੱਧ ਗਤੀ ਨਾਲ ਅਤੇ ਚਮਤਕਾਰੀ ਰੌਸ਼ਨੀ ਪ੍ਰਭਾਵ ਨਾਲ ਅਤਿਅੰਤ ਤੇਜ਼ ਗਤੀ ਵਿਚ ਦੌੜਦੇ ਪ੍ਰਤੀਤ ਹੁੰਦੇ ਹਨ । ਪੰਦਰਾਂ ਕਲਾਕਾਰ ਵਖ ਵਖ ਦਿਸ਼ਾ ਵਿਚ ਵਖ ਵਖ ਵੇਸ ਧਾਰ ਕੇ ਪੰਜਾਹ ਤੋਂ ਵਧ ਦੀ ਭੀੜ ਵਰਗਾ ਪ੍ਰਭਾਵ ਉਸਾਰਦੇ ਹਨ । ਇਸ ਨਾਟਕ ਨਾਲ ਪੰਜਾਬ ਦੇ ਮੰਚ ਸ਼ਿਲਪ ਦੇ ਵਿਕਾਸ ਪਬ ਦੀ ਨਵੀਂ ਸੇਧ ਦ੍ਰਿਸ਼ਟੀਗੋਚਰ ਹੁੰਦੀ ਹੈ । ਗਰੀਨਵਿਚ ਥੀਏਟਰ ਇਸ ਤਿਮਾਹੀ ਦੀ ਇਕ ਮਹੱਤਵਪੂਰਨ ਘਟਨਾ ਲੰਡਨ ਦੇ ਗਰੀਨਵਿਚ ਥੀਏਟਰ ਦੀ ਭਾਰਤ ਫੇਰੀ ਹੈ । ਪੰਜਾਬੀ ਦਰਸ਼ਕਾਂ ਦਾ ਸੁਭਾਗ ਹੈ ਕਿ ਇਸ ਨਾਟਕ ਮੰਡਲੀ ਦੇ ਪ੍ਰੋਗਰਾਮ ਵਿਚ 9 ਤੋਂ 12 ਮਾਰਚ 198 ' ਨੂੰ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ ਦੇ ਨਾਟਕਾਂ ਦਾ ਮੰਚਣ ਵੀ ਰਖਿਆ ਗਿਆ ਸੀ । ਇਨ੍ਹਾਂ ਨਾਟਕਾਂ ਦੇ ਮੌਲਿਕ ਪਾਠ ਵਿਚ ਕੋਈ ਪਰਿਵਰਤਨ ਕੀਤਿਆਂ ਬਗੈਰ ਉਨ੍ਹਾਂ ਹੀ ਕਲਾਕਾਰਾਂ ਨੇ ਚੰਡੀਗੜ੍ਹ ਵਿਖੇ ਆਪਣੀ ਕਲਾ ਪ੍ਰਦਰਸ਼ਿਤ ਕੀਤੀ ਹੈ ਜੋ ਲੰਡਨ ਦੇ ਦਰਸ਼ਕਾਂ ਸਾਹਮਣੇ ਇਹ ਨਾਟਕ ਖੇਡਦੇ ਰਹੇ ਹਨ । ਚਾਰ ਦਿਨਾਂ ਦੇ ਹਰ ਸ਼ੋ ਵਿਚ “ਹਾਊਸ ਫੁਲ' ਹੋਣ ਕਾਰਨ ਦਰਸ਼ਕਾਂ ਨੂੰ ਨਿਰਾਸ਼ ਮੁੜਨਾ ਪੈਂਦਾ ਰਿਹਾ ਹੈ। 113