ਪੰਨਾ:Alochana Magazine April, May, June 1982.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਵੇਂ ਅਨੁਭਵ ਨਵੀਆਂ ਦਿਸ਼ਾਵਾਂ -ਰੰਗਾਚਾਰੀਆਂ ਸਾਲ 1982 ਦੀ ਪਹਿਲੀ ਤਿਮਾਹੀ ਪੰਜਾਬੀ ਦਰਸ਼ਕਾਂ ਅਤੇ ਕਲਾਕਾਰਾਂ ਵਾਸਤੇ ਨਵੇਂ ਅਨੁਭਵਾਂ, ਨਵੀਆਂ ਦਿਸ਼ਾਵਾਂ ਦੀ ਸੂਚਕ ਸਿੱਧ ਹੋਈ ਹੈ । ਪੰਜਾਬ ਦੀ ਇਕੋ ਇਕ ਪੇਸ਼ਾਵਰ ਨਾਟਕ ਮੰਡਲੀ ਪੰਜਾਬ ਕਲਾਮੰਚ ਲੁਧਿਆਣਾ ਨੇ ਰੰਗਮੰਚ ਵਲੋਂ ਛੁੱਟੀ ਕਰ ਕੇ ਫਿਲਮਾਂ ਵੇਲੇ ਰੁਖ ਕਰ ਲਿਆ ਹੈ । ਸਿਆਲ ਦੀ ਰੁੱਤ ਵਿਚ ਹਰ ਸ਼ਨਿਚਰ ਤੇ ਐਤਵਾਰ ਟਿੱਕਟਾਂ ਤੇ ਨਾਟਕ ਖੇਡਨ ਵਾਲੀ ਇਹ ਮੰਡਲੀ ਹੁਣ ਖਾਮੋਸ਼ ਹੈ । ਨਾਟਕ “ਲੌਂਗ ਦਾ ਲਿਸ਼ਕਾਰਾ' ਮੰਚ ਦੀ ਥਾਂ ਸਕਰੀਨ ਉਤੇ ਪ੍ਰਸਤੁਤ ਕਰਨ ਵਿਚ ਵਿਅਸਤ ਹੈ । | ਪਟਿਆਲਾ ਦਾ ਲਾਇਰੀ ਆਡੀਟੋਰੀਅਮ ਮੁਰੰਮਤ ਅਧੀਨ ਹੈ । ਗਿਆਨ ਗਖੜ ਦੀ ਨਾਟਕ ਮੰਡਲੀ ਪ੍ਰਗਰੈਸਿਵ ਕਲਬ ਅਤੇ ਪ੍ਰੇਮ ਹਾਂਡਾ ਦਾ ਨਾਟ ਸੰਸਾਰ ਚੁੱਪ ਹਨ । ਭਾਸ਼ਾ ਵਿਭਾਗ ਦੇ ਨਾਟਕ ਮੁਕਾਬਲਿਆਂ ਵਿਚ ਘਸੇ ਪਿਟੇ ਨਾਟਕ ਪ੍ਰਦਰਸ਼ਿਤ ਹੋਏ ਹਨ । ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਾਟਕੇ ਵਿਭਾਗ ਵੀ ਅੱਜ ਮੌਨ ਹੈ । ਕੁਝ ਕਲਾਕਾਰਾਂ ਨੇ ਯੋਗੇਸ਼ ਗੰਭੀਰ ਦੇ ਨਿਰਦੇਸ਼ਨ ਵਿਚ 'ਖਾਮੋਸ਼, ਅਦਾਲਤ ਜਾਰੀ ਹੈ। ਅਤੇ 'ਜਸਮਾ ਓਢਣ' ਦੀਆਂ ਪੁਰਾਣੀਆਂ ਪ੍ਰਸਤੁਤੀਆਂ ਦੁਹਰਾਈਆਂ ਹਨ । ਕੁਝ ਨਾਟਕ ਮੰਡਲੀਆਂ ਨੇ ਰਾਮਲੀਲਾ ਗਰਾਊਂਡ ਵਿਚ ਨਾਟਕ ਖੇਡ ਕੇ ਨਵਾਂ ਅਨੁਭਵ ਪ੍ਰਾਪਤ ਕੀਤਾ ਹੈ । ਇਨ੍ਹਾਂ ਵਿਚੋਂ ਕੋਈ ਵੀ ਪ੍ਰਸਤੁਤੀ ਮੰਚ ਇਤਿਹਾਸ ਵਿਚ ਥਾਂ ਲੈਣ ਯੋਗ ਨਹੀਂ ਹੈ । ਚੰਡੀਗੜ੍ਹ ਵਿਚ ਗੁਰਚਰਨ ਸਿੰਘ ਚੰਨੀ ਦੇ ਸ਼ਿਸ਼ ਨਵਤੇਜ ਨੇ ਗਲੀਆਂ ਵਿਚ ਥੀਏਟਰ ਲਿਆਉਣ ਦੇ ਉਦਮ ਨੂੰ ਨਵੇਂ ਸਿਰੇ ‘ਸੱਤਾ ਕਾ ਜੰਗਲ ਅਤੇ ‘ਚੀਖ' ਪ੍ਰਸਤ ਕਰ ਕੇ ਅਰੰਭ ਕਰਨ ਦਾ ਸਾਹਸ ਕੀਤਾ ਹੈ । ਇਹ ਪ੍ਰਸਤੁਤੀ ਵੀ ਕੋਈ ਚਮਤਕਾਰ ਵਿਖਾ ਸਕਣ ਦੇ ਸਮਰਥ ਨਹੀਂ ਸੀ । ਪੰਜਾਬ ਵਿਚ ਨਵੇਂ ਮੰਚ ਬੋਧ ਦਾ ਸਮਾਵੇਸ਼ ਹੁਣ ਵਿਸ਼ਵ-ਵਿਦਿਆਲਿਆਂ ਦੇ ਯੁਵਕ 13