ਪੰਨਾ:Alochana Magazine April, May, June 1982.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਤੇ ਅਰਥ-ਹੀਣ ' ਸ਼ਬਦਾਂ ਦੀ ਸਿਰਜਣਾ ਇਨ੍ਹਾਂ ਵਿਚੋਂ ਇਕ ਅਜਿਹੀ ਹੀ ਕ੍ਰਿਆ ਹੈ । Optically active ਦੀ ਉਦਾਹਰਣ ਇਸ ਪ੍ਰਸੰਗ ਵਿਚ ਪੇਸ਼ ਕੀਤੀ ਜਾ ਸਕਦੀ ਹੈ । Optical rotation ਲਈ ਸ਼ਬਦ 'ਧੂ ਵਣ ਘੁੰਮਣ' ਅਤੇ optically active ਲਈ 'ਧੁਵਣ-ਘੁੰਮਕ' ਸ਼ਬਦ ਘੜੇ ਗਏ ਹਨ । ਤਕਨੀਕੀ ਸ਼ਬਦਾਂ ਦੇ ਰੂਪ ਵਿਚ ਇਹ ਦੋਵੇਂ ਸ਼ਬਦ ਪਾਠਕ ਲਈ ਅਰਥਹੀਣ ਬਣ ਕੇ ਰਹਿ ਜਾਂਦੇ ਹਨ ਕਿਉਂਕਿ ਇਨ੍ਹਾਂ ਵਿਚ Optics ਜਾਂ ਪ੍ਰਕਾਸ਼ ਨਾਲ ਸੰਬੰਧ ਰੱਖਦੀ ਕਿਸੇ ਕਿਆ ਦਾ ਆਭਾਸ ਨਹੀਂ ਹੁੰਦਾ । Coordination ਅਤੇ Coordination compound ਲਈ ਉਪਸਹਿ ਸੰਯੋਜਨ ਅਤੇ ਉਪਸਹਸੰਯੋਜਕ ' ਯੋਗਿਕ ਸ਼ਬਦ ਘੜੇ ਗਏ ਹਨ । ਇਥੇ ਉਪ-, ਸਹਿ-, ਸੰਕਈ ਅਹੀ ਤਰ ਇਕ ਥਾਂ ਬਿਨਾ ਮਤਲਬ ਹੀ ਇਕਠੇ ਜੋੜ ਦਿੱਤੇ ਗਏ ਹਨ । ਸਹਿਯੋਜਨ ਦਾ ਅਰਥ ਕਿਸੇ ਨ ਕਿਸੇ ਤਰਾਂ ਕੱਢ ਵੀ ਲਿਆ ਜਾਏ ਤਾਂ ਵੀ ਅਗੇਤਰ ਉਪ- ਇਥੇ ਕਿਹੜੇ ਭਾਵ ਨੂੰ ਪ੍ਰਗਟਾਉਂਦਾ ਹੈ । ਇਤਨੇ ਅਗੇ ਤਰਾਂ ਦੇ ਮੇਲ ਤੋਂ ਬਣਿਆ ਇਕ ਸ਼ਬਦ ਕੇਵਲ ਮਖੌਲ ਬਣ ਕੇ ਰਹਿ ਜਾਂਦਾ ਹੈ । ਇਸ ਦੀ ਤੁਲਨਾ ਵਿਚ ਹਿੰਦੀ ਵਿਚ ਘੜਿਆ ਗਿਆ ਸ਼ਬਦ ਛੋਟਾ, ਚੁਸਤ ਅਤੇ ਵਧੇਰੇ ਅਰਥ ਪੂਰਨ ਹੈ । (v) ਭਾਸ਼ਾਈ ਤੌਰ ਤੇ ਅਪੂਰਨ ਜਾਂ ਗਲਤ ਭਾਵ-ਟਾਉ : ਤਕਨੀਕੀ ਸ਼ਬਦ ਲਈ ਜ਼ਰੂਰੀ ਹੈ ਕਿ ਉਹ ਸੰਪੂਰਨ ਰੂਪ ਵਿਚ ਅਤੇ ਸਹੀ ਤੌਰ ਤੇ ਉਸ ਭਾਵ ਨੂੰ ਪ੍ਰਗਟਾਏ ਜਿਸ ਲਈ ਉਸ ਨੂੰ · ਨਿਸਚਿਤ ਕੀਤਾ ਗਿਆ ਹੈ । ਇਸ ਕਸਵੱਟੀ ਉਪਰ ਜੋ ਸ਼ਬਦ ਪੂਰਾ ਨਹੀਂ ਉਤਰਦਾ, ਉਹ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਤਕਨੀਕੀ ਸ਼ਬਦਾਵਲੀਆਂ ਵਿਚ ਕੁਝ ਇਕ ਸ਼ਬਦ ਅਜਿਹੇ ਵੀ ਮਿਲਦੇ ਹਨ ਜੋ ਇਸ ਪਖੋ ਧਿਆਨ ਦੀ ਮੰਗ ਕਰਦੇ ਹਨ । ਅਤਵਿਆਪਨ, ਬਾਹਰਲਾ ਪਰਜੀਵੀ, ਕਾਰਬੋਨੇਟੀਕਰਣ, ਆਕਸੀਕਰਣ, ਜੁੜਿਤ ਆਦਿ ਕੁਝ ਇਕ ਉਦਾਹਰਣਾਂ ਤੇ ਵਿਚਾਰ ਕਰਨ ਅਯੋਗ ਨਹੀਂ ਹੋਵੇਗੀ । ਅਤਿਵਿਅਪਨ, overlapping ਲਈ ਘੜਿਆ ਗਿਆ ਹੈ । ਅਗੇਤਰ ਅਤਿਸ਼ਬਦਾਂ ਦੇ ਮੁਢ ਵਿਚ ਲਗ ਕੇ ਅਧਕਤਾ ਜਾਂ ਬਹੁਤ ਜ਼ਿਆਦਾ ਦੇ ਅਰਥ ਦਿੰਦਾ ਹੈ । ਪਰ overlapping ਵਿਚ over ਦੇ ਅਰਥ 'ਅਤਿ--' ਦੇ ਨਹੀਂ, 'ਉਪਰ’ ਦੇ ਹਨ ਜਿਥੇ ਇਕ ਚੀਜ਼ਾਂ ਜਾਂ ਬੰਬ ਦੂਜੇ ਉਪਰ ਅੰਸ਼ਿਕ ਰੂਪ ਵਿਚ ਵੀ ਆ ਸਕਦਾ ਹੈ ਅਤੇ ਪੂਰੀ ਤਰ੍ਹਾਂ ਵੀ ਅਤੇ ਇਸ ਤੋਂ ਵੀ ਵਧ । ਇਸ ਲਈ 'ਅਤਿ -' ਦੀ ਵਰਤੋਂ ਕੇਵਲ ਅੰਤਮ ਭਾਗ ਦੀ ਪ੍ਰਤਿਨਿਧਤਾ ਹੀ ਕਰਦੀ ਹੈ, ਪਹਿਲੇ ਦੋ ਅਰਥਾਂ ਨੂੰ ਅਖੀਓ ਓਹਲੇ ਕਰ ਦਿੰਦੀ ਹੈ । ਇਸ ਤੋਂ ਛੁਟ lap ਦੇ ਅਰਥ 'ਵਿਆਪਣਾ ਵੀ ਕਿਤੇ ਨਹੀਂ ਮਿਲਦੇ । ਬਾਹਰਲਾ ਪਰਜੀਵੀ ਅੰਗ੍ਰੇਜ਼ੀ ਸ਼ਬਦ Epizoic ਲਈ ਸਿਰਜਿਆ ਗਿਆ ਹੈ । Epjzon ਦਾ ਅਰਥ ਹੈ-ਅਜਿਹਾ ਜੀਵ ਜੋ ਦੂਜੇ ਉਪਰ ਪਰਜੀਵੀ ਜਾਂ ਸਹਿ-ਆਹਾਰੀ 109