ਪੰਨਾ:Alochana Magazine April, May, June 1982.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਾਜ ਸਰਕਾਰਾਂ ਅਤੇ ਯੂਨੀਵਰਸਿਟੀਆਂ ਨੂੰ ਕੇਂਦਰ ਵਲੋਂ ਸਹਾਇਤਾ ਦਿੱਤੀ ਜਾ ਰਹੀ ਹੈ । ਕੁਦਰਤੀ ਤੌਰ ਤੇ ਸਹਾਇਤਾ ਦੇ ਨਾਲ ਹੀ ਕੁਝ ਹਦਾਇਤਾਂ ਵੀ ਕੇਂਦਰ ਵਲੋਂ ਜਾਰੀ ਕੀਤੀਆਂ ਗਈਆਂ । ਇਨ੍ਹਾਂ ਹਦਾਇਤਾਂ ਦੀ ਪਾਲਣਾਂ ਹਿਤ ਅਤੇ ਦਿਮਾਗ ਉਪਰ ਜੁੱਟ ਪਾਏ ਬਿਨਾ ਘੜੇ ਘੜਾਏ ਤਕਨੀਕੀ ਸ਼ਬਦ ਸਵੀਕਾਰ ਕਰਨ ਦੇ ਲਾਲਚ ਵਿਚ ਭਾਸ਼ਾ ਵਿਭਾਗ ਦੀਆਂ ਸ਼ਬਦਵਾਲੀਆਂ ਵਿਚ ਹਿੰਦੀ ਤਕਨੀਕੀ ਸ਼ਬਦਾਂ ਦੀ ਭਰਮਾਰ ਹੈ । ਹਿੰਦੀ ਪੰਜਾਬੀ ਦੀ ਨੇੜਤਾ ਨੇ ਇਸ ਹਿਣ-ਕ੍ਰਿਆ ਨੂੰ ਹੋਰ ਵੀ ਸਹਿਲ ਬਣਾ ਦਿੱਤਾ ਹੈ । ਹਿੰਦੀ , ਦੇ ਰਾਸ਼ਟਰ ਭਾਸ਼ਾ ਹੋਣ ਕਾਰਨ ਇਸ ਦੇ ਪਖ ਵਿਚ ਦਲੀਲ ਦੇਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ। 3. ਪੰਜਾਬੀ ਸ਼ਬਦਾਵਲੀ ਦੀ ਸਿਰਜਣਾ : ਇਸ ਸੰਬੰਧ ਵਿਚ ਪੰਜਾਬੀ ਤਕਨੀਕੀ ਸ਼ਬਦਾਵਲੀਆਂ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਪੰਜਾਬੀ ਸ਼ਬਦਾਵਲੀ ਦੀ ਸਿਰਜਨਾ ਵਿਚ ਹੇਠ ਲਿਖੀਆਂ ਵਿਧੀਆਂ ਅਪਣਾਈਆਂ ਗਈਆਂ ਹਨ : (1) ਅਗੇਤਰਾਂ ਦੀ ਵਰਤੋਂ (11) ਪਿਛੇਤਰਾਂ ਦੀ ਵਰਤੋਂ; (111) ਅਰਥ ਵਿਆਖਿਆ । - (1) ਅਗੇਤਰਾਂ ਦੀ ਵਰਤੋਂ : ਅੱਗੇਜ਼ੀ ਤਕਨੀਕੀ ਸ਼ਬਦਾਂ ਵਿਚ ਕਾਫ਼ੀ ਸ਼ਬਦ ਅਜੇਹੇ ਹਨ ਜਿਨ੍ਹਾਂ ਨਾਲ ਅਗੇਤਰ ਮੌਜੂਦ ਹਨ। ਇਨ੍ਹਾਂ ਅਗੇਤਰਾਂ ਦੇ ਸਮਾਨਾਰਥਕ ਅਤੇ ਅਨੁਸਾਰੀ ਕੁਝ ਇਕ ਅਗੇਤਰ ਚਾਲੀ ਫਰਸ਼ੀ ਅਤੇ ਸੰਸਕ੍ਰਿਤ ਵਿਚ ਮਿਲਦੇ ਹਨ । ਤਕਨੀਕੀ ਸ਼ਬਦਾਵਲੀ ਵਿਚ ਦੇਸੀ ਭਾਸ਼ਾਵਾਂ ਦੇ ਅਗੇਤਰਾਂ ਦੀ ਵਰਤੋਂ ਕਾਫ਼ੀ ਕੀਤੀ ਗਈ ਹੈ । ਇਸ ਸ਼੍ਰੇਣੀ ਵਿਚ ਸਭ ਤੋਂ ਵਧੀਕ ਅਜਿਹੇ ਸ਼ਬਦ ਆਉਂਦੇ ਹਨ ਜੋ ਅਭਾਵ ਜਾਂ ਵਿਰੋਧ ਨੂੰ ਪ੍ਰਗਟ ਕਰਦੇ ਹਨ। (ਉ) ਅੰਗ੍ਰੇਜ਼ੀ ਵਿਚਲੇ Ir-, Non-, In-, Un-, A-, Ex ਅਗੇਤਰਾਂ ਵਾਲੇ ਸ਼ਬਦਾਂ ਨੂੰ ਉਲਥਾਉਣ ਲਈ ਅ-ਅਗੇਤਰ ਦੀ ਵਰਤੋਂ ਕੀਤੀ ਗਈ ਹੈ : Ir-Irrational ਅਵਿਚਾਰਸ਼ੀਲ Irreflexible ਅਤਿਵਰਤੀ ਅਪਰਤਵਾਂ । Irreversible ਅਪਸਰਣਸ਼ੀਲ Non-Non-diffusable ਅਕ੍ਰਿਸਟਲੀ Non-crystalline 99