ਪੰਨਾ:Alochana Magazine 2nd issue April1957.pdf/8

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅਗੋਂ ਜੇਠ ਮਹੀਨੇ ਚੜ੍ਹਦੇ, ਯਾਰ ਯਾਰਾਂ ਵਲ ਲਿਖਦੇ ਪੜ੍ਹਦੇ,
ਕਾਸਦ ਹਰਨ ਸੁਨੇਹੇ ਖੜਦੇ, ਛਾਉ ਤਕੀ ਸੂ ਧੁਪੇ ਸੜਦੇ,
ਬਰਕਨਦਾਜ਼ ਬੰਦੂਕਾਂ ਫੜਦੇ, ਹਾਇਸਆਰੇ ਤੋੜੇ ਜੜਦੇ,

ਖਬਰ ਗਿਰਾਂਇ ਨੂੰ॥



ਖ਼ਾਨੂੰ ਖ਼ਬਰ ਦਿੱਤੀ ਹਲਕਾਰੇ, ਮਿਰਿਓਂ* ਵੜਿਆ ਬਾਗੁ ਤੁਮਾਰੇ,
ਕੀਤੇ ਤਾਜੀ ਜੀਨ ਕਰਾਰੇ, ਕਮਰਾਂ ਬੰਨ੍ਹ ਕਰਨ ਤਈਆਰੇ,
ਸ਼ੁਤਰ ਮੰਗਾਏ ਕੜੇ ਨਗਾਰੇ, ਚੜ੍ਹਦਾ ਮੀਰ ਸ਼ਿਕਾਰ ਪੁਕਾਰੇ,

ਮਿਲਦਾ ਮਾਂਇ ਨੂੰ॥



ਮਾਂਊ ਅੰਦਰਿ ਢੋਲ ਸਦਾਇਆ, ਸ਼ਬ ਦਾ ਖ਼ਾਬ ਖ਼ਿਆਲ ਸੁਣਾਇਆ,
ਰਾਤ੍ਰਿ ਚਲਿਤ੍ਰ ਨਜਰੀ ਆਇਆ, ਢੋਲਾ ਦੇਖੇ ਦੇਸ ਪਰਾਇਆ,
ਕਹਿਦਾ ਈਵੇਂ ਹੀ ਭਰਮਾਇਆ, ਸੁਣਿਆ ਹਰਨ ਬਾਗ ਵਿਚ ਆਇਆ,
ਪਕੜ ਲਿਆਵਾਂ ਹੋਇ ਸਵਾਇਆ, ਕਹਿੰਦਾ ਮਾਇ ਨੂੰ ॥

ਮਹਿਣੀ ਲੇਪੁ ਦਸ ਕਿਨ ਪੜਿਆ, ਰੂਮੋ ਢੋਲ ਸਾਮ ਤੇ ਚੜਿਆ,
ਜਾਂਦਾ ਨਾਲਿ ਹਰਨ ਤੇ ਅੜਿਆ, ਕਾਬੂ ਮੂਲ ਨ ਆਵੇ ਖੜਿਆ,
ਮੁੜਦਾ ਨਹੀਂ ਅਸੀਲਾ ਪੜਿਆ, ਲੋਚਨ ਰਾਇ ਨੂੰ ॥੩॥

ਹਾੜ ਮਹੀਨੇ ਪਉਦੇ ਰਾਹੀ, ਵੱਗਨ ਲੋਆਂ, ਭੜਕਨ ਭਾਹੀਂ,
ਬਿੰਡੇ ਚੀਕਨ ਵਣੀ ਕਹਾਂ ਹੀ, ਜਾਇ ਬੈਠੇ ਨੀ ਹੋਰ ਨੀ ਜਾਈਂਂ,
ਮਿਰਿਓਂ ਕਹਿਆ ਢੋਲੇ ਤਾਈ, ਹਜਰਤ ਡੇਰਾ ਕਰੋ ਸਰਾਈਂਂ,
ਤੇਰਾ ਮੇਰਾ ਭੇੜ ਸੁਬਾਹੀਂ, ਭਲਕੇ ਆਵਣਾ॥

ਓਥੇ ਦੋਹਾਂ ਅਰਾਮ ਸੀ ਪਾਇਆ, ਬੰਮੀ ਰਾਤਿ ਚੜਨ ਦਿਨ ਆਇਆ,
ਸੁੰਦਰ ਤੋਤਾ ਢੋਲੁ ਜਗਾਇਆ, ਓਥੋਂ ਹੋਇ ਸਵਾਰ ਚੜਿ ਧਾਇਆ,
ਘੋੜਾ ਮਗਰ ਹਰਨ ਦੇ ਲਾਇਆ, ਮਿਰਓਂਂ ਵਗਿਓ ਥੀਉ ਸਵਾਇਆ,

ਤੋੜ ਪਹੁੰਚਾਵਣਾ॥



ਤੋਤੇ ਕੀਤੀ ਅਰਜ਼ ਨਿਮਾਣੇ, ਆਖੇ ਲਗ ਨ ਹਰਗਿਜ਼ ਜਾਣੇ,
ਜਾ ਓਹ ਮੁਲਖ ਬਿਗਾਨੇ ਧਾਣੇ, ਢੋਲੁ ਕਹਿਆ ਸੂ ਸਮਝਿ ਸਿਆਣੇ,


  • ਮ੍ਰਿਗ, ਹਿਰਣ ਊਠ
  • ਰਾਤ ਖ਼ਾਬ, ਸੁਪਨਾ ।

੬]