ਪੰਨਾ:Alochana Magazine 2nd issue April1957.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀ ਇਹੋ ਕੋਈ ਨੌ ਦਸ ਬਿਲਿੰਗ, ਹਫ਼ਤੇ ਦੇ।"

"ਅੱਛਾ ਫੇਰ, ਗੌਸ਼ ਨੇ ਕਿਹਾ, ਤੇਨੂੰ ਅੱਗੋਂ ਲਈ ਜੁੱਤੀਆਂ ਉੱਤੇ ਸਮਾਂ

ਗਵਾਉਣ ਦੀ ਲੋੜ ਨਹੀਂ, ਤੂੰ ਜਾ ਕੇ ਆਪਣੀ ਲਾਤੀਨੀ ਤੇ ਇਬਰਾਨੀ

ਨਾਲ ਮਗਜ਼ ਮਾਰ, ਹਫ਼ਤੇ ਦੇ ਦਸ ਸ਼ਿਲਿੰਗ ਤੈਨੂੰ ਘਰ ਬੈਠੇ ਨੂੰ

ਪਹੁੰਚ ਜਾਣਗੇ।”

ਗੌੌਸ਼ ਦੀ ਉਦਾਰਤਾ ਦਾ ਸਦਕਾ ਕੇੇਰੀ ਨੂੰ ਆਪਣਾ ਭਾਸ਼ਾਈ ਗਿਆਨ-ਖੇਤਰ ਵਿਸ਼ਾਲ-ਤਰ ਕਰਨ ਲਈ ਵਿਹਲ ਅੱਗੇ ਨਾਲੋਂ ਬਹੁਤਾ ਮਿਲਣ ਲੱਗ ਪਿਆ| ਇਹ ਕਿਵੇਂ ਹੋ ਸਕਦਾ ਸੀ ਕਿ ਉਹ ਇਸ ਵਿਹਲ ਨੂੰ ਸੁਫਲਾ ਨਾ ਕਰਦਾ? ਉਸ ਨੇ ਇਹ ਤਾਂ ਕਰਨਾ ਹੀ ਸੀ, ਨਾਲੋ ਨਾਲ ਚਰਚ ਦੇ ਕੰਮ ਕਾਰ ਵਿੱਚ ਵੀ ਅੱਗੇ ਨਾਲੋਂ ਵਧੇਰੇ ਸ਼ੌਕ ਨਾਲ ਭਾਗ ਲੈਣਾ ਸ਼ੁਰੂ ਕਰ ਦਿੱਤਾ। ਉਸ ਦੇ ਅੰਦਰ ਪੰਰਮ ਪਰਚਾਰ ਦੀ ਜਿਹੜੀ ਅੱਗ ਲੱਗੀ ਹੋਈ ਸੀ, ਉਸ ਦਾ ਸੇਕ ਉਸ ਨੇ ਦੂਜਿਆਂ ਤੱਕ ਪਹੁੰਚਾਉਣ ਦੇ ਮੌਕੇ ਲੱਭਣ ਦੇ ਕਈ ਕਾਹਲੇ ਜਤਨ ਕੀਤੇ, ਨੌਰਥੈਂਪਟਨ 'ਅਸੋੋਸੀਏਸ਼ਨ ਵਿੱਚ ਇਕ ਵਾਰੀ ਸਭ ਪਾਦਰੀਆਂ ਦਾ ਧਿਆਨ, ਬਾਈਬਲ ਦੇ ‘ਸਮਸਤ ਕੰਮਾਂ ਨੂੰ ਉਪਦੇਸ਼ਣ'ਵਾਲੇ ਹੁਕਮਾਂ ਵਾੱਲ ਜ਼ਰਾ ਜੋਸ਼ੀਲੇ ਢੰਗ ਨਾਲ ਦਿਵਾਉਣ ਕਰਕੇ, ਪਰਧਾਨ ਪਾਸੋਂ ਇਹ ਝਾੜ ਖਾਧੀ:-

"ਜੁਆਨਾ! ਬੈਠ ਜਾ, ਬੈਠ ਜਾ। ਬਹੁਤਾ ਗਰਮ ਹੋਣ ਦੀ ਲੋੜ ਨਹੀਂ।

ਜਦੋਂ ਰੱਬ ਦੀ ਮਰਜ਼ੀ ਕਾਫ਼ਰਾਂ ਨੂੰ ਈਸਾਈ ਬਣਾਉਣ ਦੀ ਹੋਈ

ਤਾਂ ਉਹ ਤੈਨੂੰ ਤੇ ਮੈਨੂੰ ਪੁੱਛੇ ਬਿਨਾਂ ਆਪੇ ਹੀ ਕੁਝ ਕਰ ਲਵੇਗਾ ।"

ਪਰ ਪਰਧਾਨ ਨੂੰ ਨਹੀਂ ਸੀ ਪਤਾ ਕਿ ਇਸ ਜੁਆਨ ਦਾ ਜੋਸ਼ ਇਉਂ ਮੱਠਾ ਹੋਣ ਵਾਲਾ ਨਹੀਂ। ਉਹ ਤਾਂ ਆਪਣੀ ਜਮਾਤ ਨੂੰ ਭੂਗੋਲੇ ਪੜਾਉਂਦਿਆਂ ਕਈ ਵਾਰੀ ਦੇ ਲੱਗ ਪੈਂਦਾ ਉ ਨਕਸ਼ੇ ਉਤਲੇ ਦੀਆਂ ਮਹਾਂਦੀਪਾਂ ਵੱਲ ਉਂਗਲੀ ਕਰ ਕੇ ਘਘਿਆਉਂਦਾ,"ਇਹ ਸਭ ਕਾਫਰ ਹਨ, ਕਾਫ਼ਰ!" ਉਹ ਇਲੀਅਟ ਦਾ ਜੀਵਨ ਵਾਚਦਾ ਰਹਿੰਦਾ, ਜਿਸ ਨੇ ਅਮੀਕਾ ਦੇ ਆਦਿ-ਵਾਸੀਆਂ ਵਿਚ ਸੱਠ ਵਰ੍ਹੇ ਲੰਘ ਕੇ ਸੰਪੂਰਣ ਬਾਈਬਲ ਨੂੰ ਪਹਿਲੀ ਅਣਈਸਾਈ ਬੋਲੀ ਵਿਚ ਉਲਥਾਇਆ ਸੀ। ਫ਼ੁੱਲਰ ਜਿਹੜਾ ਪਿੱਛੋਂ ਉਸ ਦਾ ਪਰਮ ਸਹਾਇਕ ਤੇ ਜਿਗਰੀ ਮਿੱਤਰ ਸਾਬਤ ਹੋਇਆ, ਉਸ ਦਾ ਹਮ-ਖਿਆਲ ਸੀ, ਪਰ ਉਸ ਨੂੰ ਵੀ ਕੇਰੀ ਰੇਤ ਦੇ ਰੱਸੇ ਵੱਟਦਾ ਜਾਪਦਾ ਸੀ। ਉਨ੍ਹਾਂ ਦਿਨ ਵਿੱਚ ਹੀ ਉਸ ਦੀ ਮੁਲਾਕਾਤ ਟੋਮਸ ਪੌਟਸ ਨਾਲ


ਪੀਅਰਸ ਕੇਰੀ ਸਫ਼ਾ ਪ੦

{੫੯