ਪੰਨਾ:Alochana Magazine 2nd issue April1957.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਮਨੁੱਖ ਦੀ ਹਿਰਸ ਦਾ ਸ਼ਿਕਾਰ ਹੋ ਜਾਵੇ ਤਾਂ ਉਹ ਮੰਡੀ ਵਿੱਚ ਕਣਕ ਜਵਾਰ ਵਾਂਗ ਵਿਕ ਜਾਂਦੀ ਹੈ। ਆਰਬਕ ਗੁਲਾਮੀ ਇਸਤ੍ਰੀ ਨੂੰ ਇਕ ਰਖੇਲ ਤੋਂ ਵੱਧ ਦਰਜਾ ਨਹੀਂ ਦਿੰਦੀ। ਤੇ ਇਹ ਪ੍ਰਾਧੀਨਤਾ ਉਸ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾ ਦਿੰਦੀ ਹੈ, ਜੋ ਹੌਲੀ ਹੌਲੀ ਸਮਾਜ ਦੇ ਰਿਸਦੇ ਨਾਸੂਰਾਂ ਵਿਚ ਬਦਲ ਜਾਂਦੀ ਹੈ ਅਜੇਹੇ ਨਾਸੂਰ ਜਿਨ੍ਹਾਂ ਨੂੰ ਸਮਾਜ ਦੇ ਰਾਖੇ 'ਪਵਿਤ੍ਰਤਾ' ਤੇ 'ਲੱਜਿਆ' ਦੇ ਵਿਚਿੱਤਰ ਪਰਦੇ ਹੇਠ, ਚੱਕ ਦਿੰਦੇ ਹਨ। ਤੇ ਫੇਰ ਹੌਲੀ ਹੌਲੀ 'ਪਵਿਤ੍ਰਤਾ ਤੇ 'ਲੱਜਿਆ' ਦੇ ਇਹ ਖੋਟੇ ਸਿੱਕੇ ਸਮਾਜ ਦਾ ਕੀਮਤੀ ਖਜ਼ਾਨਾ ਹੋ ਨਿਬੜਦੇ ਹਨ, ਜਿਨ੍ਹਾਂ ਦੇ ਨਾਲ ਅਗੋਂ ਹਰ ਇਕ ਔਰਤ ਦੇ ਆਚਰਣ ਨੂੰ ਆ ਜਾਂਦਾ ਹੈ! ਸਿੱਕਿਆਂ ਦੇ ਖੋਟ ਨੂੰ ਕੋਈ ਨਹੀਂ ਦੇਖਦਾ, ਜਿਨਸ ਨੂੰ ਹੀ 'ਮੰਦੀ' 'ਚੰਗੀ' ਆਖ ਧਤਕਾਰਿਆ ਜਾਂਦਾ ਹੈ! ਅੰਮ੍ਰਿਤਾ ਦਾ ਪ੍ਰੋਤੇਸਟ ਇਸ ਰੁਚੀ ਵਿਰੁਧ ਹੈ। ਉਹ ਇਹਨਾਂ ਕੀਮਤਾਂ ਤੋਂ ਬਾਗੀ ਹੈ।

ਔਰਤ ਦੀ ਇੱਜ਼ਤ ਦੀ ਤੰਦ ਸਾਡੇ ਸਮਾਜ ਨੇ ਕਿੱਨੀ ਕੱਚੀ ਰਖੀ ਹੋਈ ਹੈ, ਇਸ ਦਾ ਗਿਆਨ ਕਵਿਤ੍ਰੀ ਦੀ ਇਕ ਕਵਿਤਾ ਵਿਆਹੁਤਾ ਨਾਰ ਤੋਂ ਲੱਗ ਸਕਦਾ ਹੈ। ਸੰਨ ਸੰਤਾਲੀ ਦੀ ਇਕ ਜਬਰੀ ਚੁੱਕੀ ਇਸ ਮੁੜ ਘਰ ਆਉਂਦੀ ਹੈ| ਪਤੀ ਦੇਵ ਉਸ ਨੂੰ ਗ੍ਰਹਣ ਨਹੀਂ ਕਰਦਾ! ਕਵਿਤ੍ਰੀ ਉਸ ਦੀ ਦਸ਼ਾ ਨੂੰ ਬਿਆਨ ਕਰਦੀ ਹੈ। ਜ਼ਰਾ ਉਸ ਦੀ ਕਾਰ ਦੀ ਤੀਖਣਤਾ ਨੂੰ ਦੇਖੋ:-

ਘਾਇਲ ਪੰਖੀ ਵਾਂਗ ਤੜਪ ਕੇ
ਮਾਲਕ ਉੱਤੇ ਦਾਈਆ ਬੰਨ ਕੇ
ਖੜੀ ਮੇਨਕਾ ਨਾਰ,
ਰਿਖੀ ਪਤੀ ਦੇ ਦੁਆਰ।
ਸੀ ਆਈ ਅਪੱਛਰਾਂ ਨਾਰ
ਵਾਹ ਓ ਦੇਵ ਲੋਕ ਦੇ ਜੋਗੀ!
ਡੋਲ ਉਠਿਆ ਜੋਗ ਦਾ ਆਸਨ,
ਚੜ੍ਹੇ ਸ੍ਵਾਂਸ ਜੋਗੀ ਦੇ ਪਰਤੇ
ਸੈ ਵਰ੍ਹਿਆਂ ਦਾ ਤੱਪ ਓਸ ਨੇ
ਰੂਪ ਤੋਂ ਦਿੱਤਾ ਵਾਰ!
ਅਜ ਆਈ ਵਿਆਹੁਤਾ ਨਾਰ
ਅਖੰਡ ਅਡੋਲ ਅਭੰਗ ਸਮਾਧਿ
ਮੇਨਕਾ ਨਾਲੋਂ ਸੁੱਚੀ ਪਤਨੀ

[੨੯