ਪੰਨਾ:Alochana Magazine 2nd issue April1957.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜਬ ਲਗੀ ਇਸ਼ਕ ਦੀ ਕਾਤੀ, ਧੋਤੇ, ਬਾਲ ਨ ਮਲ ਮਲ ਨ੍ਹਾਤੀ,
ਨਿਤ ਉਠ ਝਰੋਖੇ ਪਾਵਾਂ ਝਾਤੀ, ਜੇ ਰਬ ਆਣ ਮਿਲਾਵੇ ਸਾਥੀ,
ਜਲਦੀ ਵਾਂਗ ਚਰਾਗੇ ਬਾਤੀ, ਤੱਤੀ ਕਰਮ ਦੀ।।

ਅਵੇ ਮੈਂ ਨਿਜ ਤਕਦੀ ਕੱਤਾਂ, ਰੋ ਰੋ ਤਰਸਣ ਨੈਣ ਪਲਟਾਂ,
ਟੁੱਕਣ ਤਕਲੇ ਭਜਣ ਲੱਠਾਂ, ਸਾਨੂੰ ਸਦੀਆਂ ਦੇਵਣ ਮੱਤਾਂ,
ਬੈਠੀ ਲਾਜ ਤੁਹਾਡੀ ਰੱਖਾਂ, ਮਾਰੀ ਸ਼ਰਮ ਦੀ ॥

ਬਰਖ਼ੁਰਦਾਰ ਯਾਰ ਕਿਆ ਕੀਤਾ, ਝੂਠੀ ਪ੍ਰਾਂਤ ਮੁਨਾਫਕ ਮੀਤਾ,
ਘਰ ਤੇ ਛੱਡ ਗਿਆ ਚੁਪ ਕੀਤਾ, ਕਾਮਨ ਜ਼ਹਿਰ ਪਿਆਲਾ ਪੀਤਾ,
ਸ਼ਯਾਮਾ ਕਹਿਰ ਅਵੇਹਾ ਕੀਤਾ, ਅਵੇ ਡੁੱਬ ਮਰਸਾਂ ਮਾਰੀ ਭਰਮਚੀ ॥੭॥

ਜਬ ਕਤਕ ਕਿਚੁਰ ਕੁ ਬੈਠੀ ਜਾਲੇ ਜਾਗੇ ਪਾਲੇ, ਢਾਂਚੀ ਖਾ ਤੇਰੀ ਬਣ ਤਿਣ ਛਾਲੇ,
ਖਾਤ੍ਰ ਤੇਰੀ ਬਣ ਤ੍ਰਿਣ ਡਾਲੇ, ਸਾਡੇ ਪੈਰੀ ਪੁਰ ਪੁਰ ਛਾਲੇ,
ਦਿਸਦੇ ਕੋਠੇ ਪਰਬਤ ਕਾਲੇ, ਲੈਂਦੀ ਤੇਰੇ ਬਹੁਤ ਸਮਾਲੇ,

ਪੂਜਾ ਠਾਕੁਰਾਂ ।



ਅਵੇ ਮੈਂ ਬੈਠੀ ਵਿਚ ਮੱਹਲਾਂ, ਸਰ ਪਰ ਮਾਰ ਇਸ਼ਕ ਦੀ ਝੱਲਾਂ,
ਰੋ ਰੋ ਲਿਖਾਂ ਕਿਤਾਬਤ ਘੱਲਾਂ, ਕਿਸ ਨੂੰ ਪਾਸ ਤੁਸਾਡੇ ਘੱਲਾਂ,
ਦੇਵੇ ਬੇਠ ਤੁਸਾਨੂੰ ਗੱਲਾਂ, ਕੇਹੜੇ ਕਾਸਦਾ ।।

ਮੈਨੂੰ ਉਠਣ ਬਹਿਣ ਨ ਸੁੱਝੇ ਬਲ ਬਲ ਢਾਢਿ ਦਿਲੇ ਵਿਚ ਰੁੱਝੇ ।
ਰੋਜ਼ ਕਬਾਬ ਇਸ਼ਕ ਦਾ ਭੁੱਜੇ, ਸਾਨੂੰ ਜਾਨ ਤੁਸਾਡੀ ਲੱਝੇ,
ਪਿਆਰੇ ਆਵਣ ਦੀ ਕਰ ਕੁੱਝੇ, ਰਬਾ, ਆਵਨ ਘਰ ਦੇਸੀ,

ਮਿਲਾਂ ਮੁਸਾਫ਼ਰਾਂ



ਬਰਖ਼ੁਰਦਾਰ ਨ ਭਾਵੇ ਭੋਜਨ, ਕਾਮਨ ਬ੍ਰਿੜ੍ਹ ਕੀਤੀ ਅਤੇ ਰੋਗਨ ।
ਨਿਤ ਉਠ ਰੋਦੀ ਦਰਦ ਬਿਓਗਨ, ਮਲਾਂ ਵਿਭੂਤਿ ਕਿ ਹੋਵਾਂ ਜੋਗਨ,
ਕਮਲਾ ਯਾਰ ਨ ਮਾਨੇ ਕੋ ਗੁਨ, ਸਾਡੇ ਸਿਰ ਗਜਦਾ ਜੋਬਨ,

ਨ ਘਤਦਾ ਪਾ ਖਰਾਂ ॥੮॥



ਮੰਘਰ ਕਰੇ ਬਤੰਗ, ਲਗਾਤਨ ਸੀਤ ਕਿ ਠਇਆ ਅੰਗ, ਸਯਾਮ ਸਭ,
ਸਉਨ ਪੀਆ ਕੇਰਿ, ਮੇਰੇ ਮਨ ਲਗੀ ਤੀਰ ਤੁਫੰਗ, ਮੇਰਾ ਰੰਗ ਭਇਆ,
ਬਦਰੰਗ, ਹਮੇਸ਼ਾ ਨਾਲ ਇਸ਼ਕ ਦੇ ਜੰਗ, ਕਿ ਕਰਦੇ ਖੂਨੀ ਨੈਣ ਨਿਸੰਗ,

ਮੇਰਾ ਤਨੁ ਪੱਛਿਆ।।

[੧੫