ਇਹ ਸਫ਼ਾ ਪ੍ਰਮਾਣਿਤ ਹੈ
ਸੰਸਾਰ ਵਿਚ ਪਿਆਰ, ਏਕਤਾ, ਸਮਾਨਤਾ, ਸ਼ਾਂਤੀ ਤੇ ਅਮਨ ਕਾਇਮ ਕਰਨਾ ਹੈ। ਸਾਹਿੱਤ ਨੇ ਲੋਕਾਂ ਦੇ ਮਨਾਂ ਵਿਚ ਪਿਆਰ-ਭਾਵ, ਏਕਤਾ ਲਈ ਖਿੱਚ, ਸਮਾਨਤਾ ਦਾ ਚਾਉ, ਸ਼ਾਂਤੀ ਦੀ ਕਦਰ ਤੇ ਅਮਨ ਲਈ ਉਤਸ਼ਾਹ ਪੈਦਾ ਕਰਨੇ ਹਨ। ਇਹ ਸਭ ਕੁਝ ਨਰੋਆ ਤੇ ਉੱਚਾ ਸੁੱਚਾ ਸਾਹਿੱਤ ਕਰ ਸਕਦਾ ਹੈ। ਅਜੇਹੇ ਸਾਹਿੱਤ ਦੀ ਉਪਜ ਤੇ ਸੁਆਦ 'ਆਲੋਚਨਾ' ਨੇ ਰੂਪ-ਮਾਨ ਕਰਨੇ ਹਨ। ਇਹ ਸਭ ਕੁਝ ਖੋਜ ਤੇ ਪੜਚੋਲ ਦੀ ਮੰਗ ਕਰਦਾ ਹੈ। ਏਹੋ ਆਲੋਚਨਾ ਦਾ ਮੁਖ ਧਰਮ ਹੈ।
(ਸ਼)
੪