ਕਰਹਪਾ : ਕਹਿੰਦੇ ਹਨ:-
ਅਗਮ ਬੇਅ ਪੁਰਾਣ ਪੰਡਿਤ ਮਾਨ ਬਹੰਤਿ॥
ਪੱਕ ਰੀਫਲ ਅਲਿਅ ਜਿਮਿ ਬਾਹਰਿਤ ਭਯੰਤਿ॥
ਉਲਥਾ-ਅਗਮ ਵੇਦ ਪੁਰਾਣ ਵਿਚ ਪੰਡਿਤ ਅਭਿਮਾਨ ਕਰਦੇ ਹਨ, ਜਿਵੇਂ ਪੱਕੇ ਸ੍ਰੀ ਫਲ [ਪੇਠੇ] ਦੇ ਬਾਹਰ ਭੌਰੇ ਫਿਰਦੇ ਰਹਿੰਦੇ ਹਨ।
ਬਾਈਬਲ ਵਿਚ ਲਿਖਿਆ ਹੈ 'ਬਹੁਤੀ ਵਿਦਿਆ ਤੈਨੂੰ ਪਾਗਲ ਬਣਾਂਦੀ ਹੈ।'[1]
ਬਰਨਾਰਡ ਸ਼ਾਅ ਨੇ ਇਸ ਗਲ ਨੂੰ ਜ਼ਰਾ ਟਿਚਕਰ ਦੇ ਲਹਿਜੇ ਵਿਚ ਕਿਹਾ ਹੇ-
"ਵਿਦਵਾਨ ਮਨੁਖ ਕਮਚੋਰ ਹੁੰਦਾ ਹੈ, ਉਹ ਵਕਤ-ਕਟੀ ਲਈ ਪੜਦਾ ਰਹਿੰਦਾ ਹੈ।'[2]
ਸੁਲਤਾਨ ਬਾਹੂ ਆਪਣੀ ਅਰਬੀ ਵਿਦਵਤਾ ਨੂੰ ਇਕ ਬੰਨੇ ਰਖ ਕੇ ਸੂਫੀਆਨਾ ਸ਼ੈਲੀ ਵਿਚ ਕਹਿੰਦੇ ਹਨ:-
ਇਸ਼ਕ ਅਕਲ ਵਿਚ ਮੰਜ਼ਲ ਭਾਰੀ ਸੈਆਂ ਕੂਹਾਂ ਦੇ ਪਾੜੇ ਹੂ॥
ਇਸ਼ਕ ਨ ਜਿਨ੍ਹਾ ਖਰੀਦਿਆ ਬਾਹੂ ਉਹ ਦੋਹੀਂ ਜਹਾਨੀਂ ਮਾੜੇ ਹੂ॥
ਵਜ੍ਰਯਾਨੀ ਸਿੱਧਾਂ ਅਤੇ ਜੋਗੀਆਂ ਦੀ ਬਾਣੀ ਵਿਚ ਪੋਥੀ-ਗਿਆਨ ਦਾ ਵਿਰੋਧ ਸਾਮੰਤੀ ਸਕਤੀਆਂ ਤੋਂ ਬਗ਼ਾਵਤ ਦੇ ਰੂਪ ਵਿਚ ਦਿਸਦਾ ਹੈ। ਕਬੀਰ ਜੀ ਦੀ ਬਾਣੀ ਵਿਚ ਚੋਭਦਾਰ ਵਾਕਾਂ ਦੇ ਬਿੰਗ ਭਰੇ ਪਏ ਹਨ:-
੧.ਬੇਦ ਪੁਰਾਣ ਸਿਮ੍ਰਿਤੀ ਸਭ ਖੋਜੇ ਕਹੁ ਨ ਊਬਰਨਾ।
ਕਹੁ ਕਬੀਰ ਇਉ ਰਾਮਹਿ ਜੰਤ ਮੇਟਿ ਜਨਮ ਮਰਨਾ॥
ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾ ਛਾਡੇ ਦੋਊ॥
ਪੰਡਿਤ ਮੁਲਾਂ ਜੋ ਲਿਖ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥
ਰਿਦੇ ਇਖਲਾਸੁ ਨਿਰਖ ਲੇ ਮੀਰਾ॥ ਆਪੁ ਖੋਜਿ ਖੋਜਿ ਮਿਲੇ ਕਬੀਰਾ॥
ਭੈਰਉ ਘਰ ੧-੪।੭
੨.ਮੇਰਾ ਤੇਰਾ ਮਨੁਆ ਕੇਸੇ ਇਕ ਹੋਇਰੇ!
ਮੈਂ ਕਹਤਾ ਹੋਂ ਆਂਖਨ ਦੇਖੀ।
ਤੂ ਕਹਤਾ ਕਾਗਦ ਕੀ ਲੇਖੀ।
ਮੈਂ ਕਹਤਾ ਸੁਰਝਾਵਨ ਹਾਰੀ
ਤੂ ਰਾਖਯੋ ਅਰੁਝਾਇ ਰੇ!
੨੩