ਪੰਨਾ:Alochana Magazine 1st issue June 1955.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਭਾਗ ਕਾਇਮ ਕਰੇ। ਇਸ ਵਿਭਾਗ ਦੇ ਮੁਖ ਕੰਮਾਂ ਵਿੱਚ ਇਹ ਗੱਲਾਂ ਚਾਹੀਦੀਆਂ ਹਨ: ਸੰਸਾਰ ਦੀਆਂ ਉਤਮ ਪੁਸਤਕਾਂ ਨੂੰ ਪੰਜਾਬੀ ਵਿੱਚ ਨਰੋਇਆ ਤੇ ਮੌਲਿਕ ਸਾਹਿੱਤ ਪੈਦਾ ਕਰਨ ਲਈ ਪੰਜਾਬੀ ਲਿਖਾਰੀਆਂ ਨੂੰ ਨਿੱਗਰ ਦੇ ਕੇ ਸਹਾਇਤਾ ਦੇ ਕੇ ਪ੍ਰੇਰਤ ਕਰਨਾ, ਉਨਾਂ ਦੀਆਂ ਰਚਿਤ ਪੁਸਤਕਾਂ ਨੂੰ ਪਰਕਸ਼ਨਾ, ਬੋਲੀ ਤੇ ਸਾਹਿੱਤ ਦੀ ਖੋਜ ਲਈ ਇਕ ਵਧੀਆ ਲਾਇਬਰੇਰੀ ਕਾਇਮ ਕਰਨਾ, ਖੋਜ ਸੰਬੰਧੀ ਵਜ਼ੀਫੇ ਦੇਣੇ ਤੇ ਬੋਲੀ ਅਤੇ ਸਾਹਿਤ ਦੀ ਉਨਤੀ ਲਈ ਹੋਰ ਸਾਧਨ ਸੋਚਣੇ।

ਪ੍ਰਿੰਸੀਪਲ ਸਾਹਿਬ ਨੇ ਦਸਿਆ ਕਿ ਭਾਵੇਂ ਇਸ ਮਤੇ ਵਿੱਚ ਅਸੀਂ ਪਾਸੋਂ ਇਕ ਵੱਡੀ ਮੰਗ ਕਰ ਰਹੇ ਹਾਂ ਪਰ ਮੇਰਾ ਅਟੱਲ ਨਿਸ਼ਚਾ ਇਹ ਹੈ ਕਿ ਨਾ ਬੋਲੀਆਂ ਬਣਾ ਸਕਦੀਆਂ ਹਨ ਤੇ ਨਾ ਹੀ ਮਿਟਾ ਸਕਦੀਆਂ ਹਨ। ਬੋਲੀ ਆਸਰੇ ਕਾਇਮ ਹੁੰਦੀ ਹੈ ਤੇ ਉਨਾਂ ਦੀ ਹਿੰਮਤ ਨਾਲ ਹੀ ਵਧਦੀ ਫੁਲਦੀ ਹੈ। ਜਿਨਾਂ ਪੰਜਾਬੀ ਬੋਲੀ ਤੇ ਸਾਹਿੱਤ ਨੂੰ ਪਿਆਰ ਕਰਨ ਵਾਲੇ ਪੰਜਾਬੀ ਵੀਰ ਤੇ ਭੈਣਾਂ ਅਪਣਾਣਗੀਆਂ ਉਨਾਂ ਚਿਰ, ਸਰਕਾਰ ਕੋਈ ਮਦਦ ਕਰੇ ਜਾਂ ਨ ਕਰੇ, ਪੰਜਾਬੀ ਬੋਲੀ ਸਾਹਿੱਤ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇਗਾ। ਭਾਈ ਸਾਹਿਬ ਵਲੋਂ ਅਕਾਡਮੀ ਨੂੰ ਦੇਣ ਲਈ ਤਜਵੀਜ਼ ਹੋਈ ਢਾਈ ਹਜ਼ਾਰ ਦੀ ਰਕਮ ਤੇ ਢੇਰ ਪਰਗਟ ਕੀਤੀ ਤੇ ਦੂਜੀ ਸਮਸਿਆਵਾਂ ਜਿਵੇਂ ਕਿ ਇਸ ਦਾ ਦਫਤਰਾਂ ਵਿੱਚ ਵਰਤੋਂ ਵਿਚ ਨ ਆਉਣਾ, ਸੱਚਰ ਫਾਰਮੂਲੇ ਤੇ ਪੂਰੀ ਤਰ੍ਹਾਂ ਅਮਲ ਨ ਹੋਣਾ, ਇਤਿਆਦ ਉਤੇ ਚਾਣਨਾ ਪਾਇਆ। ਇਸ ਮਤੇ ਦੀ ਪ੍ਰੋੜਤਾ ਸ. ਪ੍ਰੀਤਮ ਸਿੰਘ 'ਸਫੀਰ', ਪ੍ਰੋਫੈਸਰ ਮੋਹਨ ਸਿੰਘ 'ਮਾਹਰ' ਨੇ ਕੀਤੀ। ਮਤਾ ਸਰਬ ਸੰਮਤੀ ਨਾਲ ਪਾਸ ਕੀਤਾ।

ਮਤਾ ਨੰਬਰ ੨

"ਇਹ ਵੇਖਣ ਵਿੱਚ ਆਇਆ ਹੈ ਕਿ ਸੱਚਰ ਫਾਰਮੂਲੇ ਉਤੇ ਕਈ ਸਕੂਲਾਂ ਵੱਲੋਂ ਅਮਲ ਨਹੀਂ ਹੋ ਰਹਿਆ। ਇਹ ਗਲ ਬੜੀ ਅਸੰਤੋਸ ਜਨਕ ਹੈ। ਇਹ ਕਾਨਫਰੰਸ ਸਰਕਾਰ ਤੇ ਪੰਜਾਬ ਦੇ ਵਸਨੀਕਾਂ ਨੂੰ ਬੜੇ ਜ਼ੋਰ ਨਾਲ ਅਪੀਲ ਕਰਦੀ ਹੈ ਕਿ ਉਹ ਪੰਜਾਬੀ ਤੇ ਹਿੰਦੀ ਸਿਖਣ ਸਿਖਾਣ ਵਿਚ ਖਾਸ ਕਰਕੇ ਸੱਚਰ ਫਾਰਮੂਲੇ ਤੇ ਅਮਲ ਕਰਨ ਤੇ ਕਰਵਾਉਣ ਵਿਚ ਹਰ ਸੰਭਵ ਯਤਨ ਕਰਨ।

ਇਹ ਕਾਨਫਰੰਸ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਉਹ ਛੇਤੀ ਹੀ ਇਕ ਸਰਕਾਰ ਕਮੇਟੀ ਨਿਯਤ ਕਰੇ ਜਿਹੜੀ ਇਹ ਪੜਤਾਲ ਕਰੇ ਕਿ ਸੱਚਰ ਫਾਰਮੂਲੇ ਤੇ ਕਿਥੇ ੨ ਤੇ ਕਿਸ ਤਰ੍ਹਾਂ ਦਾ ਅਮਲ ਹੋ ਰਹਿਆ ਹੈ। ਫਾਰਮੂਲੇ ਦੀ ਵਰਤੋਂ ਵਿਚ ਜੋ ਜੋ ਰੁਕਾਵਟਾਂ ਹਨ ਉਹਨਾਂ ਨੂੰ ਦੂਰ ਕਰਨ ਲਈ ਸਰਕਾਰ ਛੇਤੀ ਤੋਂ ਛੇਤੀ ਕਦਮ ਚੁਕੇ।”

੧੦੦