ਪੰਨਾ:Alochana Magazine - Sant Singh Sekhon.pdf/10

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੋਵੇਂ ਪਰਚੇ ਮੇਰੇ ਇਤਨੇ ਕਮਜ਼ੋਰ ਸਨ ਕਿ ਮਸਾਂ ਪਾਸ ਹੋਣ ਵਾਲੇ ਨੰਬਰ ਹੀ ਆਉਣ, ਤੇ ਐਮ. ਏ. ਵਿਚ ਦੂਜੇ ਪਰਚੇ ਵਿਚ ਕੇਵਲ ਤੇਤੀ ਨੰਬਰ ਆਉਣੇ ਵੀ ਮੇਰੀ ਸਮਝ ਵਿਚ ਨਾਂ ਆਉਣ ਵਾਲੀ ਗੱਲ ਸੀ । ਪਿਛੋਂ ਜਾ ਕੇ ਪ੍ਰੋਫ਼ੈਸਰ ਤੇ ਪ੍ਰੀਖਿਅਕ ਬਣ ਕੇ ਮੈਨੂੰ ਪਤਾ ਲਗਾ ਕਿ ਇਨ੍ਹਾਂ ਪ੍ਰੀਖਿਆਵਾਂ ਵਿਚ ਕਿਥੇ ਕਿਥੇ ਵਿਦਿਆਰਥੀ ਨਾਲ ਅਨਰਥ ਹੋ ਜਾਣ ਦੀਆਂ ਸੰਭਾਵਨਾਵਾਂ ਸਨ। | ਪਰ ਇਨ੍ਹਾਂ ਅਸਫਲਤਾਵਾਂ ਨੇ ਮੇਰਾ ਆਤਮ ਵਿਸ਼ਵਾਸ ਭੰਗ ਨਾ ਕੀਤਾ, ਕਿਉਂਕਿ ਮੈਂ ਸਭਨੀਂ ਪਾਸੀਂ ਦੂਜੇ ਜਾਂ ਦਰਮਿਆਨੇ ਦਰਜੇ ਦਾ ਬੁਧੀਮਾਨ ਸਿਧ ਨਹੀਂ ਸਾਂ ਹੋਇਆ । ਵਧੇਰੇ ਪਰਚਿਆਂ ਵਿਚ ਮੇਰਾ ਸਥਾਨ ਪਹਿਲੇ ਦਰਜੇ ਜਾਂ ਦੂਜੇ ਦਰਜੇ ਜਾਂ ਇਸ ਦੇ ਨੇੜੇ ਦਾ ਹੀ ਸੀ; ਤੇ ਜਿਥੇ ਕਮਜ਼ੋਰੀ ਰਹੀ ਸੀ, ਉਹ ਇਤਨੀ ਵਧੇਰੇ ਸੀ ਕਿ ਉਸ ਵਿਚ ਮੈਂ ਦੇਵਨੇਤ ਨਾਲੋਂ ਵੱਧ ਮਨੁੱਖਨੇਤ ਜਾਂ ਲਾਪਰਵਾਹੀ ਦਾ ਹੱਥ ਸਮਝਦਾ ਸਾਂ । | ਜਨਮ ਤੋਂ ਮੈਂ ਗ਼ਰੀਬ ਕਿਰਸਾਣ ਘਰ ਦਾ ਜੰਮਪਲ ਸਾਂ, ਤੇ ਕਾਲਜ ਵਿਚ ਆ ਕੇ ਮੈਨੂੰ ਇਹ ਸ਼ੰਕਾ ਉਤਪਨ ਹੋ ਗਿਆ ਸੀ ਕਿ ਮੇਰੇ ਨਾਲ ਕਿਧਰੇ ਨਾ ਕਿਧਰੇ ਕੋਈ ਅਨਰਥ ਹੋਇਆ ਤੇ ਹੋ ਰਿਹਾ ਸੀ। ਪਰ ਮੇਰੇ ਵਿਸ਼ਵਾਸਾਂ ਦੇ ਸਮਾਜਵਾਦੀ ਬਣਨ ਵਿਚ ਇਨਾਂ ਗੱਲਾਂ ਦਾ ਕੋਈ ਚੇਤਨ ਭਾਗ ਨਹੀਂ ਸੀ । ਅਨੀਸ਼ਰਵਾਦ ਵਲ ਮੇਰੀ ਰੁਚੀ ਨਾਵੀਂ ਦਸਵੀਂ ਜਮਾਤ ਤੋਂ ਹੋ ਗਈ ਸੀ । ਉਸ ਅਵਸਥਾ ਵਿਚ ਮੈਂ ਵਿਗਿਆਨ ਤੇ ਧਰਮ ਵਿਚ ਕੋਈ ਸਮਝੌਤਾ ਬਣਾ ਲੈਣ ਦਾ ਯਤਨ ਕਰਦਾ ਸਾਂ। ਪਰ ਕਾਲਜ ਵਿਚ ਆ ਕੇ ਜੀਵ-ਵਿਗਿਆਨ ਦੇ ਇਕ ਅਧਿਆਪਕ ਦੇ ਪ੍ਰਭਾਵ ਨੇ ਮੇਰੀ ਇਹ ਦੁਬਿਧਾ ਖ਼ਤਮ ਕਰ ਦਤੀ ਤੇ ਮੈਂ ਨਿਰੋਲ ਅਨੀਸ਼ਰਵਾਦੀ ਬਣ ਗਿਆ । ਪਰ ਹਾਲੀ ਮੈਂ ਸਿਧਾਂਤਕ ਰੂਪ ਵਿਚ ਡਾਰਵਿਨ ਦਾ ਅਨੁਗਾਮੀ ਹੀ ਸਾਂ । ਸਮਾਜਵਾਦ ਤੇ ਮਾਰਕਸ ਨਾਲ ਮੇਰਾ ਸੰਪਰਕ ਨਹੀਂ ਸੀ ਹੋਇਆਂ । ਮੈਨੂੰ ਇਹ ਵੀ ਯਾਦ ਨਹੀਂ ਕਿ ਲੈਨਿਨ ਤੇ ਸਟਾਲਿਨ ਦੇ ਨਾਂਵਾਂ ਨਾਲ ਵੀ ਉਸ ਸਮੇਂ ਮੇਰੀ ਕੋਈ ਜਾਣ-ਪਛਾਣ ਸੀ ਜਾਂ ਨਹੀਂ। ਸਮਾਜਵਾਦੀ ਮੈਂ ਬੀ. ਏ. ਵਿਚ ਆ ਕੇ ਬਣਿਆ, ਤੇ ਵੈਲਜ਼ ਤੇ ਬਰਨਾਰਡ ਸ਼ਾ ਨੂੰ ਪੜ ਕੇ । ਉਸ ਸਮੇਂ ਮੈਂ ਐਗਲਜ਼ ਦਾ ਸੋਸ਼ਲਿਜ਼ਮ ਯੂਟੋਪੀਅਨ ਐਂਡ ਸਾਇੰਟਿਫਿਕ ਅੰਗਰੇਜ਼ੀ ਵਿਚ ਪੜਿਆ, ਪਰ ਐਂਗਲਜ਼ ਉਸ ਸਮੇਂ ਮੇਰੇ ਗਿਆਨ ਵਿਚ ਕੋਈ ਲਿਖਾਰੀ ਹੀ ਸੀ । ਮੈਨੂੰ ਸਮਾਜਵਾਦੀ ਪਰੰਪਰਾ ਵਿਚ ਉਸ ਦੀ ਪ੍ਰਮੁੱਖਤਾ ਦਾ ਗਿਆਨ ਨਹੀਂ ਸੀ । ਤੇ ਮਾਰਕਸੇ ਬਾਰੇ ਸ਼ਾਇਦ ਮੈਂ ਇਤਨਾ ਕੁਝ ਵੀ ਨਹੀਂ ਜਾਣਦਾ ਸਾਂ । ਲੈਨਿਨ ਤੇ ਸਟਾਲਿਨ ਤੇ ਟਰਾਟਸਕੀ ਦੇ ਨਾਵਾਂ ਤੇ ਕੁਝੇ ਹਦ ਤਕ ਇਤਿਹਾਸਕ ਕਰਮ ਤੋਂ ਮੈਂ ਇਸ ਸਮੇਂ ਜ਼ਰੂਰ ਕੁਝ ਜਾਣੂ ਹੋਵਾਂਗਾ, ਕਿਉ ਕਿ ਮੇਰੇ ਇਕ ਸਾਥੀ ਉਸ ਸਮੇਂ ਇਕ ਵਾਰੀ ਟਰਾਟਸਕੀ ਦਾ ਰੂਸੀ ਕ੍ਰਾਂਤੀ ਦਾ ਇਤਿਹਾਸ ਅੰਗਰੇਜ਼ੀ ਵਿਚ ਪੜ੍ਹ ਰਿਹਾ ਸੀ । ਮੈਨੂੰ ਇਤਨੀ ਕੁ ਪ੍ਰਤੀ ਜੇਹੀ ਹੈ ਕਿ ਸਟਾਲਿਨ ਨਾਲੋਂ ਤਾਂ ਜ਼ਰੂਰ ਹੀ, ਤੇ ਸ਼ਾਇਦ ਕੁਝ ਲੈਨਿਨ ਤੋਂ ਵੀ ਟਰਾਟਸਕੀ ਨਾਲ ਮੈਨੂੰ ਵਧੇਰੇ ਹਮਦਰਦੀ ਸੀ । ਟਰਾਟਸਕੀ ਵਿਚ ਮੈਂ ਥੋੜਾ ਬਹੁਤੇ ਆਪਣਾ ਤਿਰੂਪ ਵੇਖਦਾ ਸਾਂ-ਉਸ ਪੁਰਸ਼ ਦਾ ਜਿਸ ਲਈ ਦੂਜੇ ਨੰਬਰ ਉਤੇ ਹੋਣਾ ਬਹੁਤੇ