ਪੰਨਾ:ਅੱਗ ਦੇ ਆਸ਼ਿਕ.pdf/98

(ਪੰਨਾ:Agg te ashik.pdf/98 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਗ ਪੈਂਦੀ, ਜਦੋਂ ਦਿਲ ਆਉਂਦਾ ਹੱਸਣ ਲਗ ਪੈਂਦੀ! ਕਈ ਵਾਰ ਉਹ ਵਾਹੋ ਦਾਹੀ ਦੌੜਦੀ ਗੁਲਾਮ ਦੀ ਹਵੇਲੀ ਅਗੇ ਪਹੁੰਚ ਜਾਂਦੀ ਅਤੇ ਫਿਰ ਰੌਲਾ ਪਾਉਂਦੀ ਢੀਮਾਂ ਮਾਰਦੀ, ਝਾਟਾ ਖੋਹਣ ਲਗ ਜਾਂਦੀ। ਸਾਰੇ ਲੋਕ ਉਹਨੂੰ ਰਾਜੋ ਸ਼ੁਦੈਣ ਆਖਣ ਲਗ ਪਏ ਸਨ। ਕਈ ਵਾਰ ਉਹ ਕਤੂਰਿਆਂ ਨੂੰ ਚੁਕ ਕੇ ਲੋਰੀਆਂ ਦੇਦੀ, ਦੁਧ ਚੁੰਘਾਉਂਦੀ ਅਤੇ ਨਿਆਣੇ ਮਿੱਟੀ ਦੇ ਬੁੱਕ ਭਰ ਭਰ ਉਹਦੇ ਉਤੇ ਸੁਟਦੇ, ਉਹਨੂੰ ਢੀਮਾਂ ਮਾਰਦੇ ਖਿਝਾਉਂਦੇ ਰਹਿੰਦੇ। ਜਦ ਉਹ ਹੰਭ ਹਾਰ ਜਾਂਦੀ ਤਾਂ ਮੱਥੇ ਉਤੇ ਹੱਥ ਧਰ ਕੇ ਬਹਿ ਜਾਂਦੀ ਅਤੇ ਵੈਣ ਪਾਉਣ ਲਗ ਪੈਂਦੀ! ਵੇ ਡਾਢਿਆ ਰੱਬਾ! ਮੇਰੇ ਪੁੱਤ ਦੀ ਆਈ ਮੈਨੂੰ ਆ ਜਾਂਦੀ......!' ਅਤੇ ਸਿਆਣੇ ਲੋਕਾਂ ਦੇ ਦਿਲ ਪਸੀਜ ਜਾਂਦੇ ਅਤੇ ਆਖਦੇ ਤੁਰ ਜਾਂਦੇ! 'ਮਾਂਵਾਂ ਮਾਂਵਾਂ ਈ ਹੁੰਦੀਆਂ......ਵਿਚਾਰੀ ਮਾਘੀ ਦੀ ਮੌਤ ਦੇ ਵਿਯੋਗ ਵਿਚ ਦਿਮਾਗੀ ਤੁਆਜਨ ਖੋਹ ਬੈਠੀ ਊ।'

੯੩