ਪੰਨਾ:ਅੱਗ ਦੇ ਆਸ਼ਿਕ.pdf/94

(ਪੰਨਾ:Agg te ashik.pdf/94 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਸ ਕਿਰਪੇ ਦਾ ਹੀ ਆਸਰਾ ਰਹਿ ਗਿਆ ਸੀ। ਬਿੱਕਰ, ਪਿਉ ਦੇ ਮਰਨ ਤੋਂ ਬਾਅਦ ਜੰਮਿਆ ਸੀ, ਇਸ ਲਈ ਲੋਕ ਉਹਨੂੰ ਕਿਰਪੇ ਝੀਰ ਦਾ ਮੁੰਡਾ ਆਖਦੇ। ਇਸ ਘਟਨਾ ਵੇਲੇ ਮਾਘੀ, ਕੋਈ ਦਸ ਬਾਰਾਂ ਵਰ੍ਹਿਆਂ ਦਾ ਸੀ। ਸੁਰੈਣੇ ਦੇ ਜਾਂਦਿਆਂ ਤਾਂ ਉਹਦੇ ਸ਼ਰੀਕ ਜਾਣਦੇ ਬੁਝਦੇ ਵੀ ਚੁਪ ਸਨ, ਪਰ ਅਛਰੀ ਦੇ ਘਰ ਮੁੰਡੇ ਦੇ ਜੰਮਣ 'ਤੇ ਉਹ ਖੁਸ਼ ਨਹੀਂ ਸਨ। ਜ਼ਮੀਨ ਸਾਂਭਣ ਦੀ ਹੱਵਸ਼ ਖਾਤਰ, ਉਹਨਾਂ ਕਿਰਪੇ, ਅਛਰੀ ਤੇ ਬਿੱਕਰ ਤਿੰਨਾਂ ਨੂੰ ਹੀ ਮਾਰਨ ਦੀ ਸੋਚੀ। ਪਰ ਕਿਰਪੇ ਨੇ ਆਪਣੀ ਜਾਨ 'ਤੇ ਖੇਡ ਕੇ ਅੱਛਰੀ ਅਤੇ ਬਿੱਕਰ ਦੋਵਾਂ ਨੂੰ ਬਚਾ ਲਿਆ ਸੀ। ਅਤੇ ਆਪ ਬਿੱਕਰ ਦੇ ਚਾਚਿਆਂ ਦੇ ਗੁਸੇ ਦਾ ਸ਼ਿਕਾਰ ਹੋ ਗਿਆ ਸੀ।

ਮਾਘੀ ਦੀ ਮਾਂ ਰਾਜੋ, ਉਹਨਾਂ ਤੋਂ ਡਰਦੀ ਮਾਘੀ ਨੂੰ ਲੈ ਕੇ ਨੂਰਪੁਰ ਆ ਗਈ। ਆਪਣੇ ਮਾਂ-ਬਾਪ ਦਾ ਕੰਮ ਰਾਜੋ ਅਤੇ ਮਾਘੀ ਨੇ ਸੰਭਾਲ ਲਿਆ। ਮਾਘੀ ਆਪਣੇ ਨਾਨੇ ਨਾਲ ਬਾਲਣ ਚੁਣ ਲਿਆਉਂਦਾ ਅਤੇ ਜਦ ਸ਼ਾਮਾਂ ਨੂੰ ਉਹਦੀ ਨਾਨੀ ਭੱਠੀ ਤਾਅ ਲੈਂਦੀ, ਤਾਂ ਉਹ ਰਾਜੋ ਨਾਲ ਪਾਣੀ ਭਰਨ ਚਲਾ ਜਾਂਦਾ। ਉਹਦਾ ਨਾਨਾ ਗੁਲਾਮ ਦੀ ਹਵੇਲੀ ਦੇ ਬਾਹਰ ਖੂਹੀ ਤੇ ਲਗੀ ਭੌਣੀ ਗੇੜ ਗੇੜ ਘੜੇ ਭਰਦਾ ਰਹਿੰਦਾ। ਇਸਤਰ੍ਹਾਂ ਉਹ ਸਾਰਾ ਕੰਮ ਝਟ ਪਟ ਹੀ ਨਿਬੇੜ ਲੈਂਦੇ ਸਨ। ਪਰ ਕੁਦਰਤ ਨੂੰ ਸ਼ਾਇਦ ਇੰਝ ਮੰਨਜੂਰ ਨਹੀਂ ਸੀ। ਆਉਂਦੇ ਕੁਝ ਸਾਲਾਂ ਵਿਚ ਮਾਘੀ ਦੇ ਨਾਨਾ ਨਾਨੀ ਸਦਾ ਲਈ ਤੁਰ ਗਏ।

ਗੁਲਾਮ ਦੀ ਮੌਤ ਪਿਛੋਂ ਜਦ ਰਣ ਸਿੰਘ ਉਹਦੀ ਜ਼ਮੀਨ ਤੇ ਕਾਬਜ਼ ਹੋ ਗਿਆ ਤਾਂ ਉਸ ਮਾਘੀ ਨੂੰ ਰਸੋਈਆ ਬਣਾ ਲਿਆ। ਮਾਘੀ ਨੂੰ ਢਿੱਡ ਭਰਵੀਂ ਸੁਲਬੀ ਰੋਟੀ ਮਿਲ ਜਾਂਦੀ ਅਤੇ ਵਿਚ ਵਾਰ ਰਾਜੋ ਦਾ ਵੀ ਡੰਗ ਸਰ ਜਾਂਦਾ।

ਮਾਘੀ ਬੜਾ ਫੁਰਤੀਲਾ ਸੀ। ਇਸ ਕਰਕੇ ਰਣ ਸਿੰਘ ਉਹਨੂੰ ਰਸੋਈਏ ਤੋਂ ਵੀ ਚੰਗਾ ਸ਼ਿਕਾਰੀ ਗਿਣਦਾ। ਜਦ ਜੀ ਕਰਦਾ, ਉਹ ਉਹਨੂੰ ਤਿੱਤਰ

੮੯