ਪੰਨਾ:ਅੱਗ ਦੇ ਆਸ਼ਿਕ.pdf/91

(ਪੰਨਾ:Agg te ashik.pdf/91 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਕੀ ਹੋਇਆ ਸੀ, ਸੁਣਿਆਂ ਖੂਬ ਤੇਰੀ ਖੁੰਬ ਠੱਪੀ ਆ ਮਸ਼ੂਕ ਨੇ?' ਮੱਛੀ ਵਿਚ ਮੁਸਕਰਾਉਦਿਆਂ ਰਣ ਸਿੰਘ ਹੱਸਿਆ ਅਤੇ ਲਗਾਮਾਂ ਖਿੱਚ ਕੇ ਘੋੜੀ ਨੂੰ ਥੰਮ ਲਿਆ।

'ਹੋਣਾ ਕੀ ਆ ਸਰਦਾਰ ਜੀ.. ਸੀਰ ਪੈਂਦੀ ਸੀ ਪੈਲੀ 'ਚ, ਮੈਂ ਮਜ਼੍ਹਬੀ ਨੂੰ ਕਿਹਾ ਵਾਹਣ ਨਾ ਭਰੀ ਜਾ......ਤੇ ਬੱਸ ਉਹ ਚੜ੍ਹਮ ਜਿਉਂ ਦੌੜਾ, ਸਦ ਲਿਆਇਆ ਲੁੱਚੀ ਨੂੰ.......'। ਦਸਦਿਆਂ ਕਿਸ਼ਨ ਸਿੰਘ ਦੀ ਸੂਰਤ ਰੋਣ ਹਾਕੀ ਹੋ ਗਈ।

'ਬਈ, ਸਾਨੂੰ ਕੀ ਆਹਨਾ... ਤੇਰੀ ਊ ਈ ਭੂਏ ਚੜ੍ਹਾਈ।'

"ਤਾਇਆ, ਹੁਣ ਝਲਦੀ ਨਹੀਂ ਹੋਣੀ......ਝਗੜਾ ਹੋਰ ਕਾਹਦਾ।' ਬਿੱਕਰ ਨੇ ਕਿਹਾ ਅਤੇ ਸਾਰੀ ਦੀ ਸਾਰੀ ਢਾਣੀ ਖਿੜ ਖਿੜਾ ਕੇ ਹੱਸ ਪਈ। ਕਿਸ਼ਨ ਸਿੰਘ ਝੇਂਪ ਜਿਹਾ ਗਿਆ।

'ਸਾਨੂੰ ਜ਼ਰ ਸ਼ਿਕਾਰ ਤੋਂ ਹੋ ਆਉਣ ਦੇ, ਕਰ ਲੈਨੇ ਆਂ ਚੜੱਤ ਦਾ ਵੀ ਪਤਾ ਤੇ ਉਹਦਾ ਵੀ।' ਆਖਦਿਆਂ ਰਣ ਸਿੰਘ ਨੇ ਘੋੜੀ ਨੂੰ ਅੱਡੀ ਲਾਈ। ਕਿਸ਼ਨ ਸਿੰਘ ਊਂਧੀ ਪਾਈ ਘਰ ਨੂੰ ਤੁਰ ਪਿਆ। ਮਾੜਕੂ ਜਿਹੇ, ਕਮਾਨ ਵਰਗੇ ਮਾਘੀ ਨੂੰ ਦੋਵੇਂ ਸ਼ਿਕਾਰੀ ਨੌਹਾਂ ਭਾਰ ਜ਼ੋਰ ਲਾ ਕੇ ਖਿੱਚੀ ਲਈ ਜਾਂਦੇ ਸਨ। ਮਾਘੀ ਦੇ ਸਾਥੀ ਮਲ੍ਹਿਆਂ ਝਾੜੀਆਂ ਵਿਚ ਵਿਚ ਟੰਬਿਆਂ ਦੀਆਂ ਹੁੱਜਾਂ ਮਾਰਦੇ, ਕੁਤਿਆਂ ਨੂੰ ਛਿਛਕਾਰਦੇ ਅਗੇ ਤੁਰੇ ਜਾਂਦੇ ਸਨ।

ਝੀਰਾ, ਤੂੰ ਤੇ ਘੋੜੀ ਜਿਨਾ ਭਜਦਾਂ, ਬਿਕਰ ਨੇ ਵਡਿਆਉਂਦਿਆਂ ਮਾਘੀ ਨੂੰ ਟਕੌਂਚੀ ਕੀਤੀ। ਮਾਘੀ ਆਪਣੀ ਸਿਫ਼ਤ 'ਤੇ ਫੁਲਿਆ ਨਹੀਂ ਸੀ ਸਮਾਉਂਦਾ। ਬਸੰਤੀ ਪੱਗ 'ਚੋਂ ਬਾਹਰ ਨਿਕਲੇ ਉਹਦੇ ਵਾਲ ਹਵਾ ਵਿਚ ਉਡ ਰਹੇ ਸਨ। ਦੋਵਾਂ ਕੁੱਤਿਆਂ ਦੀ ਡੋਰ ਨੂੰ ਖੱਬੇ ਹੱਥ ਵਿਚ ਫੜਦਿਆਂ ਉਹਨੇ ਤੇੜ ਬੱਧੇ ਲਾਲ ਡਰੀਏ ਦੇ ਪਰਨੇ ਨੂੰ ਸੱਜੇ ਹੱਥ ਨਾਲ ਘਟ ਕੇ ਫੜਿਆ ਹੋਇਆ ਸੀ ਅਤੇ ਉਹਦੀ ਢਿੱਲ੍ਹੀ ਹੋ ਗਈ ਮਰੋੜੀ ਨੂੰ ਟੰਗਣ ਦੀ

੮੬