ਪੰਨਾ:ਅੱਗ ਦੇ ਆਸ਼ਿਕ.pdf/90

(ਪੰਨਾ:Agg te ashik.pdf/90 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬

ਮੀਂਹ ਦਾ ਛਰਾਹਟਾ ਪੈ ਕੇ ਹਟਿਆ ਸੀ। ਸਿਲ੍ਹੀ ਸਿਲ੍ਹੀ ਰੇਤੇ, ਉਤੇ ਲਾਲ ਲਾਲ ਮਖਮਲੀ ਚੀਚ-ਵਹੁਟੀਆਂ ਨਿਕਲ ਆਈਆਂ। ਬੱਦਲ ਇਕ ਵਾਰ ਪਾਟ ਕੇ ਫਿਰ ਬੇ-ਮੁਹਾਰੇ ਹੋਏ ਅਕਾਸ਼ ਵਿਚ ਲੁਕਣ-ਮੀਟੀ ਖੇਡ ਰਹੇ ਸਨ। ਚਿੱਟੇ ਬਗ਼ਲਿਆਂ ਦੀਆਂ ਦੋ ਡਾਰਾਂ ਉਤਰ ਵਲ ਲਗੀ ਘਟ ਵਲ ਧਾਈ ਕਰੀ ਉਡੀਆਂ ਜਾਂਦੀਆਂ ਸਨ।

ਰਣ ਸਿੰਘ ਕੁਝ ਬੰਦੇ ਲੈ ਕੇ ਸ਼ਿਕਾਰ ਨੂੰ ਚੜ੍ਹਿਆ ਸੀ। ਰਣ ਸਿੰਘ ਅਤੇ ਬਿੱਕਰ ਘੋੜੀਆਂ ਉੱਤੇ ਸਨ ਅਤੇ ਬਾਕੀ ਦੀ ਢਾਣੀ, ਟੰਬੇ ਅਤੇ ਡਾਂਗਾਂ ਚੁਕੀ ਉਹਨਾਂ ਦੇ ਨਾਲ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ। ਮਾਘੀ ਨੇ ਦੇ ਸ਼ਿਕਾਰੀ ਕੁੱਤਿਆਂ ਦੀਆਂ ਡਾਰਾਂ ਖਿਚੀਆਂ ਹੋਈਆਂ ਸਨ। ਅਤੇ ਕੁਝ ਅਵਾਰਾ ਕੱਤੇ ਉਹਨਾਂ ਦੇ ਨਾਲ ਦੌੜ ਰਹੇ ਸਨ। ਬਿੱਕਰ ਦੇ ਮੋਢੇ ਬੰਦੂਕ ਅਤੇ ਕਾਰਤੂਸਾਂ ਦੀ ਪੇਟੀ ਸੀ।

ਪਿੰਡ ਤੋਂ ਨਿਕਲਦਿਆਂ ਹੀ ਕਿਸ਼ਨ ਸਿੰਘ ਉਹਨਾਂ ਦੇ ਮੱਥੇ ਲੱਗਾ।

੮੫