ਪੰਨਾ:ਅੱਗ ਦੇ ਆਸ਼ਿਕ.pdf/88

(ਪੰਨਾ:Agg te ashik.pdf/88 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਈ ਗੁਸੇ ਗਿਲੇ ਛਾਟਦਾ ਸਾਂਈਂ ਕਮਾਲ ਆ ਗਿਆ। ਬਰਕਤ ਨੂੰ ਵਾਲਾਂ ਤੋਂ ਫੜ, ਉਸ ਦੇ ਤਿੰਨ ਚਿਮਟੇ ਜੜ੍ਹ ਦਿਤੇ । ਗੁਗਲ ਦੀ ਭਿਭੂਤੀ ਧੁਖਾ ਕੇ ਉਸ ਸਾਰਾ ਅੰਦਰ ਧੂੰਏਂ ਨਾਲ ਭਰ ਦਿੱਤਾ । ਜੰਤਰ ਮੰਤਰ ਪੜਦਿਆਂ ਉਸ ਆਈਆਂ ਗੁਆਂਢਣਾਂ ਨੂੰ ਘਰੋਂ ਕਢ ਦਿਤਾ । ਬਰਕਤੇ ਦਾ ਸਿਰ ਹਿੱਲਣ ਲੱਗਾ। ‘ਭੂਤ-ਪ੍ਰੇਤ ਦੀ ਛਾਇਆ ਏ ।' ਸਾਂਈਂ ਨੇ ਖੈਰੁ ਵਲ ਘਰ ਘੂਰ ਵੇਂਹਦਿਆਂ ਆਖਿਆ।

ਖੇਰੂ ਨੂੰ ਕੁਝ ਘਬਰਾਹਟ ਜਿਹੀ ਹੋਈ । ਉਹ ਬਿੱਟਰ ਬਿੱਟਰ ਸਾਈਂ ਵਲ ਵੇਖਣ ਲੱਗਾ।

'ਦੂਜੇ ਪਿੰਡ ਦੀ ਜੂਹ ਦੇ ਖੂਹ ਦਾ ਪਾਣੀ ਲੈ ਕੇ ਆਓ |' ਸਾਂਈਂ ਨੇ ਹੁਕਮਰਾਨਾ ਲਹਿਜੇ ਵਿਚ ਕਿਹਾ।

ਫਸੀ ਨੂੰ ਫਟਕਣ ਕੀ? ਖੇਰੂ ਉਹਦੀ ਗੱਲ ਨੂੰ ਟਾਲ ਨਾ ਸਕਿਆ । ਰਾਤ ਅੱਧੀਓਂ ਟੱਪ ਗਈ ਸੀ, ਜਦੋਂ ਖੈਰੂ ਦੂਜੇ ਪਿੰਡ ਦੀ ਜੂਹ 'ਚੋਂ ਪਾਣੀ ਲੈਣ ਚਲਾ ਗਿਆ।

ਜਦ ਪਾਣੀ ਲੈ ਕੇ ਵਾਪਸ ਆਇਆ ਤਾਂ ਨਾ ਹੀ ਬਰਕਤੇ ਘਰ ਸੀ ਅਤੇ ਨਾ ਹੀ ਸਾਂਈਂ ਕਮਾਲ । ਮਤਾਬਾਂ ਦੀ ਅੱਖ ਲੱਗ ਗਈ ਸੀ ਅਤੇ ਘਰ ਦਾ ਬੂਹਾ ਚੌੜ-ਚੁਪੱਟ ਖੁਲਾ ਸੀ ।

ਖੋਰੂ ਸਿਰ ਨੂੰ ਫੜ ਕੇ ਬਹਿ ਗਿਆ । ਅਗਲੇ ਦਿਨ ਸਾਰਾ ਪਿੰਡ ਬਰਕਤੇ ਅਤੇ ਸਾਂਈਂ ਦੀ ਭਾਲ ਕਰਦੇ ਰਹੇ, ਪਰ ਦੋਵਾਂ ਵਿਚੋਂ ਕੋਈ ਵੀ ਉਹਨਾਂ ਦੇ ਹੱਥ ਨਾ ਲੱਗਾ । ਖੇਰੂ ਪਛਤਾਵੇ ਵਿਚ ਸ ਘੋਲਦਾ ਰਹਿ ਗਿਆ।

ਬਰਕਤੇ ਦੇ ਨਿਕਲ ਜਾਣ ਬਾਅਦ, ਸੂਬੇ ਦਾ ਵੀ ਅੰਨ-ਜਲ ਚੁਕਿਆਂ ਗਿਆ ਅਤੇ ਉਹ ਵੀ ਸਹਿਕ ਸਹਿਕ ਦਿਨ ਕੱਟਦਾ, ਕੁਝ ਸਮੇਂ ਵਿਚ ਅੱਲਾ ਨੂੰ ਪਿਆਰਾ ਹੋ ਗਿਆ !

ਵਕਤ ਕਦੀ ਕਿਸੇ ਦੇ ਹੱਥ ਨਹੀਂ ਆਉਂਦਾ । ਖੇਰੂ, ਉਪਰਾਮ ਜਿਹਾ

੮੩

੮੩