ਉਸ ਕਪਾਹ ਚੁਣਨੀ ਬੰਦ ਕਰ ਦਿਤੀ ਅਤੇ ਸਿਰ ਚੁਕ ਕੇ ਵੋੜਾਂ ਲੈਣ ਲਗੀ ।
ਗੁਲ ਚੁਗ ਧਿਆਨ ਨਾਲ, ਪੱਤਲ ਨਾ ਲਾਈ ਜਾ..... ਕਿਧਰ ਮੂੰਹ ਚੁਕਿਆ ਅੱਤਰੀ ਬੜੀ ਜਿਹੀ ਨੇ । ਚਾਹਮਲੀ ਬਰਕਤੇ ਦੇ ਮਥੇ ਉਤੇ ਤਿਊੜੀਆਂ ਪੈ ਗਈਆਂ । ਨੂਰਾਂ ਨੇ ਇੰਜ ਝੇਪ ਕੇ ਊਧੀ ਪਾ ਲਈ ਜਿਵੇਂ ਕਿਸੇ ਗਿਰਝ ਨੇ ਬਰਾਟ ਮਾਰੀ ਹੋਵੇ ।
‘ਕੁੜੇ ਬੀਬੋ, ਅੜੀਏ ਕੋਈ ਗੁਣ ਵੀਂ ਸ਼ੁਰੂ ਕਰ; ......ਮੈਂ ਤਾਂ ਅੱਕ ਵੀ ਗਈ ਆਂ ਠਾਹ-ਤਾਂਹ ਹੁੰਦੀ ਹੁੰਦੀ... ਕੇਸਰ ਨੇ ਲੱਕ ਸਿੱਧਾ ਕਰਦਿਆਂ ਵਾਲਾਂ ਦੀ ਇਕ ਲਿਟ ਮੂੰਹ ਤੋਂ ਪਿਛੇ ਹਟਾਈ ਅਤੇ ਉੱਲ ਨਾਲ ਮਥੇ ਤੋਂ ਮੁੜਕੇ ਨੂੰ ਪੂੰਝ ਸੁਟਿਆ।
'ਕਿਉਂ, ਸਗੋਂ ਪਰਾਹੁਣਾ ਚੇਤੇ ਆ ਗਿਆ ਈ?
ਹੇਖਾਂ......ਖੇਖਨ ਕਰਦੀ ਚੰਦਰੀ, ਕਹਿੰਦਿਆਂ ਕੇਸਰੋ ਨੇ ਇਕ ਅੱਧਖਿੜਿਆ ਰੀਂਡਾ ਬੀਬ ਦੀਆਂ ਮੌਰਾਂ ਵਿਚ ਮਾਰਿਆ।
'ਉਤੋਂ ਉਤੋਂ ਈ ਗੁਸਾ ਕਰਦੀ ਆ, ਵਿਚੋਂ ਤੇ ਜੀਅ ਚੰਦਰਾ ਆਂਹਦਾ ਹੋਣਾ ਹੁਣੇ ਈ ਆ ਜਾਏ ਨੌਕਰ।'
'ਹਾਂ, ਉਹਨੇ ਆਉਣਾ! ਹੁਣ ਤਾਂ ਲਾਮ ਵੀ ਲਗਣ ਆਲੀ ਸੁਣੀ ਦੀ ਆ।' ਅਤੇ ਰੋਕਦਿਆਂ ਰੋਕਦਿਆਂ ਵੀ ਕੇ.ਰ ਦਾ ਹੋਕਾ ਨਿਕਲ ਗਿਆ, ਇਕ ਚੀਜ ਉਹਦੇ ਧੁਰ ਕਾਲਜੇ ਨੂੰ ਚੀ ਗਈ।
“ਨੀ ਮਾਏ, ਦੀਆਂ ਛੋਲਿਆਂ ਦੀ ਦਾਲ, ਜੇ ਕੋਈ ਆਏ ਨੀ ਪਰਾਹਵਣਾ ਮੇਰੀ ਜਾਂ..ਨ ।
ਦੋਵਾਂ ਕੁੜੀਆਂ ਦੀਆਂ ਗੱਲਾਂ ਸੁਣ, ਬਰਕਤੇ ਨੇ ਗੀਤ ਛੋਹ ਦਿਤਾ । ਨੀ ਮਾਏ, ਦੂਰੋ ਤੇ ਲੱਗਦਾ ਈ ਲਾਲ ਨੇੜੇ ਆਇਆ ਤੇ ਛੋਟਾ ਦੇਵਰਾਂ ਨੀ ਮੇਰੀ ਜਾਂਨ ।
ਬੀਬ ਅਤੇ ਕੇਸਰ ਦੀ ਰਲਵੀਂ ਅਵਾਜ਼ ਖਿੜੀ ਕਪਾਹ ਦੇ ਬਟਿਆਂ eਤੇ ਵਿਛ ਗਈ ਅਤੇ ਫਿਰ ਤਿੰਨਾ ਚੋਣੀਆਂ ਨੂੰ ਜਿਵੇਂ ਆਪਾ ਵਿਸਰ ਗਿਆ
੭੭